Chandigarh Blast: ਚੰਡੀਗੜ੍ਹ ਬਲਾਸਟ ਮਾਮਲੇ 'ਚ ਆਟੋ ਡਰਾਈਵਰ ਨੇ ਕੀਤੇ ਵੱਡੇ ਖੁਲਾਸੇ; ਮੁਲਜ਼ਮਾਂ ਦਾ ਪੂਰਾ ਰੂਟ ਪਲਾਨ ਦੱਸਿਆ
Advertisement
Article Detail0/zeephh/zeephh2426390

Chandigarh Blast: ਚੰਡੀਗੜ੍ਹ ਬਲਾਸਟ ਮਾਮਲੇ 'ਚ ਆਟੋ ਡਰਾਈਵਰ ਨੇ ਕੀਤੇ ਵੱਡੇ ਖੁਲਾਸੇ; ਮੁਲਜ਼ਮਾਂ ਦਾ ਪੂਰਾ ਰੂਟ ਪਲਾਨ ਦੱਸਿਆ

Chandigarh Blast: ਚੰਡੀਗੜ੍ਹ ਵਿੱਚ ਸ਼ੱਕੀ ਬੰਬ ਧਮਾਕੇ ਮਾਮਲੇ ਵਿੱਚ ਸੂਤਰਾਂ ਮੁਤਾਬਕ ਆਟੋ ਡਰਾਈਵਰ ਨੇ ਸਨਸਨੀਖੇਜ ਖੁਲਾਸੇ ਕੀਤੇ ਹਨ। 

Chandigarh Blast: ਚੰਡੀਗੜ੍ਹ ਬਲਾਸਟ ਮਾਮਲੇ 'ਚ ਆਟੋ ਡਰਾਈਵਰ ਨੇ ਕੀਤੇ ਵੱਡੇ ਖੁਲਾਸੇ; ਮੁਲਜ਼ਮਾਂ ਦਾ ਪੂਰਾ ਰੂਟ ਪਲਾਨ ਦੱਸਿਆ

Chandigarh Blast: ਚੰਡੀਗੜ੍ਹ ਦੇ ਸੈਕਟਰ 10 ਦੇ ਮਕਾਨ ਨੰਬਰ 575 ਵਿੱਚ ਸ਼ੱਕੀ ਬੰਬ ਧਮਾਕੇ ਮਾਮਲੇ ਵਿੱਚ ਸੂਤਰਾਂ ਮੁਤਾਬਕ ਆਟੋ ਡਰਾਈਵਰ ਨੇ ਸਨਸਨੀਖੇਜ ਖੁਲਾਸੇ ਕੀਤੇ ਹਨ।  ਕਾਬੂ ਕੀਤੇ ਗਏ ਆਟੋ ਡਰਾਈਵਰ ਕੁਲਦੀਪ ਕੁਮਾਰ ਨੇ ਪੁੱਛਗਿੱਛ ਦੌਰਾਨ ਅਹਿਮ ਜਾਣਕਾਰੀ ਦਿੱਤ।

ਆਟੋ ਡਰਾਈਵਰ ਨੇ ਪੁਲਿਸ ਨੂੰ ਸਾਰਾ ਰੂਟ ਦੱਸਿਆ ਕਿ ਕਿਥੋਂ-ਕਿਥੋਂ ਲੈ ਕੇ ਉਨ੍ਹਾਂ ਨੂੰ ਲੈ ਕੇ ਘਟਨਾ ਸਥਾਨ ਉਤੇ ਪੁੱਜਾ। ਆਟੋ ਡਰਾਈਵਰ ਨੇ ਦੱਸਿਆ ਕਿ ਉਹ ਸੈਕਟਰ-43 ਬੱਸ ਅੱਡੇ ਦੇ ਬਿਲਕੁਲ ਸਾਹਮਣੇ ਖੜ੍ਹਾ ਸੀ ਜਦ ਇਹ ਦੋ ਮੁਲਜ਼ਮ ਉਸ ਕੋਲ ਆਏ। ਇਕ ਮੁਲਜ਼ਮ ਦੇ ਪਿੱਠ ਉਤੇ ਬੈਗ ਟੰਗਿਆ ਹੋਇਆ ਸੀ ਅਤੇ ਆਪਸ ਵਿੱਚ ਜ਼ਿਆਦਾ ਗੱਲ ਨਹੀਂ ਕਰ ਰਹੇ ਸਨ। ਉਨ੍ਹਾਂ ਨੇ ਸਿਰਫ਼ ਸੈਕਟਰ-10 ਚੱਲਣ ਲਈ ਕਿਹਾ ਅਤੇ ਆਟੋ ਵਿੱਚ ਬੈਠ ਗਏ।

ਆਟੋ ਡਰਾਈਵਰ ਨੇ ਅੱਗੇ ਦੱਸਿਆ ਕਿ ਸੈਕਟਰ-43 ਬੱਸ ਅੱਡੇ ਤੋਂ ਇਟਾਵਾ ਚੌਕ, ਇਟਾਵਾ ਚੌਕ ਤੋਂ ਕਿਸਾਨ ਭਵਨ, ਕਿਸਾਨ ਭਵਨ ਤੋਂ ਸੈਕਟਰ 17 ਮਟਕਾ ਚੌਕ ਅਤੇ ਮਟਕਾ ਚੌਕ ਤੋਂ ਹੁੰਦੇ ਹੋਏ ਸਿੱਧਾ ਸੈਕਟਰ 10 ਦੀ ਉਸ ਲੋਕੇਸ਼ਨ ਉਤੇ ਪੁੱਜੇ ਸਨ। ਉਸ ਨੇ ਕਿਹਾ ਕਿ ਉਸ ਨੂੰ ਮੁਲਜ਼ਮ ਦੀ ਨੀਅਤ ਬਾਰੇ ਕੁਝ ਪਤਾ ਨਹੀਂ ਲੱਗਾ। ਜਦ ਉਨ੍ਹਾ ਨੇ ਬਲਾਸਟ ਕੀਤਾ ਤਾਂ ਉਹ ਬਹੁਤ ਡਰ ਗਿਆ ਸੀ ਅਤੇ ਉਹ ਭੱਜ ਨਿਕਲਿਆ ਪਰ ਅੱਗੇ ਜਾ ਕੇ ਉਹ (ਮੁਲਜ਼ਮ) ਅਚਾਨਕ ਉਤਰ ਗਏ ਅਤੇ ਉਸ ਨੂੰ ਪਤਾ ਨਹੀਂ ਲੱਗਾ ਕਿ ਉਹ ਕਿਥੇ ਗਏ।

ਇਹ ਵੀ ਪੜ੍ਹੋ : Chandigarh Bomb Attack: ਚੰਡੀਗੜ੍ਹ ਦੇ ਸੈਕਟਰ-10 ਵਿੱਚ ਸ਼ੱਕੀ ਧਮਾਕਾ; ਸੀਸੀਟੀਵੀ ਫੁਟੇਜ ਆਈ ਸਾਹਮਣੇ

ਪੁਲਿਸ ਸੂਤਰਾਂ ਦੀ ਮੰਨੀਏ ਤਾਂ ਅਜੇ ਤੱਕ ਫਿਲਹਾਲ ਆਟੋ ਡਰਾਈਵਰ ਨੇ ਇਹੀ ਬਿਆਨ ਦਿੱਤਾ ਹੈ ਪਰ ਪੁਲਿਸ ਹੋਰ ਵੀ ਪੁੱਛਗਿੱਛ ਕਰ ਰਹੀ ਹੈ ਕਿ ਆਖਰ ਡਰਾਈਵਰ ਨੇ ਜੋ ਬਿਆਨ ਦਿੱਤਾ ਹੈ ਉਸ ਵਿੱਚ ਕਿੰਨੀ ਸੱਚਾਈ ਹੈ। ਆਟੋ ਡਰਾਈਵਰ ਕੁਲਦੀਪ ਕੁਮਾਰ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਅਤੇ ਬੱਸ ਅੱਡੇ ਉਤੇ ਹੀ ਜ਼ਿਆਦਾਤਰ ਮੌਜੂਦ ਰਹਿੰਦਾ ਹੈ। ਚੰਡੀਗੜ੍ਹ ਪੁਲਿਸ ਲਗਾਤਾਰ ਧਮਾਕੇ ਮਾਮਲੇ ਵਿੱਚ ਖੁਲਾਸੇ ਕਰਦੀ ਹੋਈ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ : Chandigarh Blast Updates: ਚੰਡੀਗੜ੍ਹ ਬਲਾਸਟ ਮਾਮਲੇ 'ਚ ਇੱਕ ਗ੍ਰਿਫ਼ਤਾਰ, ਬਾਕੀ ਹਮਲਾਵਰਾਂ 'ਤੇ 2-2 ਲੱਖ ਰੁਪਏ ਦਾ ਰੱਖਿਆ ਇਨਾਮ

Trending news