Chandigarh Bus Service Free: ਰੱਖੜੀ `ਤੇ `ਭੈਣਾਂ` ਨੂੰ ਵੱਡਾ ਤੋਹਫਾ! CTU ਬੱਸਾਂ `ਚ ਮੁਫ਼ਤ ਸਫਰ ਕਰ ਸਕਣਗੀਆਂ ਔਰਤਾਂ
Chandigarh Bus Service Free ON Raksha Bandhan 2023 News: ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਨੇ ਰਕਸ਼ਾ ਬੰਧਨ 2023 ਰਕਸ਼ਾ ਬੰਧਨ `ਤੇ ਔਰਤਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਰੱਖੜੀ ਵਾਲੇ ਦਿਨ ਸੀਟੀਯੂ ਦੀਆਂ ਬੱਸਾਂ ਵਿੱਚ ਔਰਤਾਂ ਬਿਨਾਂ ਟਿਕਟ ਸਫ਼ਰ ਕਰ ਸਕਦੀਆਂ ਹਨ।
Chandigarh Bus Service Free ON Raksha Bandhan 2023 News: ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਨੇ ਰੱਖੜੀ 'ਤੇ ਔਰਤਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਰਕਸ਼ਾ ਬੰਧਨ (Raksha Bandhan )ਵਾਲੇ ਦਿਨ ਬੱਸਾਂ 'ਚ ਔਰਤਾਂ ਦਾ ਸਫ਼ਰ ਮੁਫ਼ਤ ਕਰਨ ਦਾ ਫੈਸਲਾ ਕੀਤਾ ਹੈ। ਇਹ ਸਹੂਲਤ 30 ਅਗਸਤ, ਬੁੱਧਵਾਰ ਨੂੰ ਰੱਖੜੀ ਵਾਲੇ ਦਿਨ ਉਪਲਬਧ ਹੋਵੇਗੀ।
ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (CTU Bus Services) ਨੇ ਰੱਖੜੀ ਮੌਕੇ ਮੁਫ਼ਤ ਬੱਸ ਸੇਵਾਵਾਂ ਦਾ ਵੱਡਾ ਐਲਾਨ ਕੀਤਾ ਹੈ। ਰੱਖੜੀ ਮੌਕੇ ਚੰਡੀਗੜ੍ਹ ਸੀਟੀਯੂ ਵੱਲੋਂ ਇੱਕ ਵਿਸ਼ੇਸ਼ ਪਹਿਲਕਦਮੀ ਕੀਤੀ ਗਈ ਹੈ। ਦਰਅਸਲ 30 ਅਗਸਤ, 2023 ਨੂੰ, ਸ਼ਹਿਰ ਦੀਆਂ ਔਰਤਾਂ ਨੂੰ ਤਿਉਹਾਰਾਂ ਦੇ ਹਿੱਸੇ ਵਜੋਂ ਮੁਫਤ CTU ਬੱਸ ਸੇਵਾਵਾਂ ਦਾ ਲਾਭ ਉਠਾਉਣ ਦਾ ਮੌਕਾ ਮਿਲੇਗਾ। CTU ਸਾਰੇ ਨਾਗਰਿਕਾਂ ਲਈ ਸੁਰੱਖਿਅਤ ਅਤੇ ਸੁਵਿਧਾਜਨਕ ਆਵਾਜਾਈ ਵਿਕਲਪ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ: Sachin Tendulkar News: ਸਚਿਨ ਤੇਂਦੁਲਕਰ ਬਣੇ ਚੋਣ ਕਮਿਸ਼ਨ ਦੇ ਬ੍ਰਾਂਡ ਅੰਬੈਸਡਰ!
ਇਹ ਹਨ ਨਿਯਮ
ਸ਼ਹਿਰ ਦੀਆਂ ਸੀਮਾਵਾਂ ਦੇ ਅੰਦਰ ਸਾਰੇ ਨਿਯਮਤ CTU ਬੱਸ ਰੂਟਾਂ 'ਤੇ ਲਾਗੂ ਹੁੰਦਾ ਹੈ। ਇਹ ਸਹੂਲਤ ਲੰਬੇ ਰੂਟ ਦੀਆਂ CTU ਬੱਸਾਂ 'ਤੇ ਲਾਗੂ ਨਹੀਂ ਹੋਵੇਗੀ। ਉਪਰੋਕਤ ਮਿਤੀ ਨੂੰ CTU ਬੱਸਾਂ ਦੇ ਸਟੈਂਡਰਡ ਓਪਰੇਟਿੰਗ ਘੰਟਿਆਂ ਦੌਰਾਨ ਮੁਫ਼ਤ ਸੇਵਾ ਉਪਲਬਧ ਹੋਵੇਗੀ।
ਅਜਿਹੇ 'ਚ ਰੱਖੜੀ ਬੰਧਨ ਵਾਲੇ ਦਿਨ ਸੀਟੀਯੂ ਦੀਆਂ ਬੱਸਾਂ 'ਚ (Bus Service Free ON Raksha Bandhan) ਭਾਰੀ ਭੀੜ ਦੇਖਣ ਨੂੰ ਮਿਲ ਸਕਦੀ ਹੈ। ਸੀਟੀਯੂ ਵੀ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਬੱਸਾਂ ਵਿੱਚ ਔਰਤਾਂ ਦੇ ਬੈਠਣ ਲਈ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਬੱਸ ਕੰਡਕਟਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਇਹ ਯਕੀਨੀ ਬਣਾਇਆ ਗਿਆ ਹੈ ਕਿ ਔਰਤਾਂ ਬਿਨਾਂ ਕਿਸੇ ਰੁਕਾਵਟ ਦੇ ਇਹ ਲਾਭ ਪ੍ਰਾਪਤ ਕਰ ਸਕਣ।