Chandigarh News: ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਪਲੇਟਫਾਰਮ 7 ਦਿਨਾਂ ਲਈ ਰਹਿਣਗੇ ਬੰਦ, ਪੰਚਕੂਲਾ ਨੂੰ ਜੋੜਨ ਵਾਲੇ ਓਵਰਬ੍ਰਿਜ ਦਾ ਕੰਮ ਕੀਤਾ ਜਾਵੇਗਾ ਪੂਰਾ
Chandigarh News: ਇਸ ਦੇ ਲਈ ਘੱਗਰ ਅਤੇ ਮੋਹਾਲੀ ਰੇਲਵੇ ਸਟੇਸ਼ਨਾਂ `ਤੇ ਆਰਜ਼ੀ ਸਟਾਪ ਬਣਾਏ ਗਏ ਹਨ, ਤਾਂ ਜੋ ਯਾਤਰੀਆਂ ਨੂੰ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।
Chandigarh News: ਚੰਡੀਗੜ੍ਹ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਦੇ ਪੁਨਰ ਨਿਰਮਾਣ ਕਾਰਜ ਦੇ ਹਿੱਸੇ ਵਜੋਂ ਪਲੇਟਫਾਰਮ ਨੰਬਰ 1 ਅਤੇ 2 14 ਤੋਂ 20 ਦਸੰਬਰ ਤੱਕ ਬੰਦ ਰਹੇਗਾ।ਇਸ ਦੌਰਾਨ ਚੰਡੀਗੜ੍ਹ ਨੂੰ ਪੰਚਕੂਲਾ ਨਾਲ ਜੋੜਨ ਵਾਲੇ ਓਵਰਬ੍ਰਿਜ ਅਤੇ ਗਟਰ ਵਿਛਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇਹ ਜਾਣਕਾਰੀ ਅੰਬਾਲਾ ਡਿਵੀਜ਼ਨ ਦੇ ਡੀਆਰਐਮ ਮਨਦੀਪ ਸਿੰਘ ਭਾਟੀਆ ਨੇ ਦਿੱਤੀ।
ਡੀਆਰਐਮ ਨੇ ਕੰਮ ਦਾ ਜਾਇਜ਼ਾ ਲਿਆ
ਜਾਣਕਾਰੀ ਦਿੰਦਿਆਂ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ 21 ਤੋਂ 24 ਦਸੰਬਰ ਤੱਕ ਪਲੇਟਫਾਰਮ ਨੰਬਰ-3 ਅਤੇ 4 'ਤੇ ਓਵਰਬ੍ਰਿਜ ਬਣਾਉਣ ਦਾ ਕੰਮ ਕੀਤਾ ਜਾਵੇਗਾ। ਇਸ ਦੇ ਲਈ ਘੱਗਰ ਅਤੇ ਮੋਹਾਲੀ ਰੇਲਵੇ ਸਟੇਸ਼ਨਾਂ 'ਤੇ ਆਰਜ਼ੀ ਸਟਾਪ ਬਣਾਏ ਗਏ ਹਨ, ਤਾਂ ਜੋ ਯਾਤਰੀਆਂ ਨੂੰ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਪਲੇਟਫਾਰਮ ਨੰਬਰ 1 ਅਤੇ 2 'ਤੇ ਕੰਮ ਹੋਣ ਕਾਰਨ ਵ੍ਹੀਲਰ ਪਾਰਕਿੰਗ ਨੂੰ ਪਾਰਸਲ ਦਫ਼ਤਰ ਦੇ ਸਾਹਮਣੇ ਤਬਦੀਲ ਕਰ ਦਿੱਤਾ ਜਾਵੇਗਾ। ਡੀਆਰਐਮ ਮਨਦੀਪ ਸਿੰਘ ਭਾਟੀਆ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਦੌਰਾ ਕਰਕੇ ਪੁਨਰ ਨਿਰਮਾਣ ਦੇ ਕੰਮ ਦਾ ਜਾਇਜ਼ਾ ਲਿਆ ਅਤੇ ਯਾਤਰੀਆਂ ਨੂੰ ਸਹੂਲਤਾਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਇਹ ਗੱਡੀਆਂ ਦਾ ਸਟਾਪ ਮੋਹਾਲੀ ਵਿੱਚ
14632 ਦੇਹਰਾਦੂਨ-ਅੰਮ੍ਰਿਤਸਰ (13 ਅਤੇ 19 ਦਸੰਬਰ)
18102 ਜੰਮੂ ਤਵੀ-ਟਾਟਾ ਨਗਰ (14, 16 ਅਤੇ 18 ਦਸੰਬਰ)
18310 ਜੰਮੂ ਤਵੀ-ਸੰਭਲ ਪੁਰ (13, 15, 17 ਅਤੇ 19 ਦਸੰਬਰ)
15532 ਅੰਮ੍ਰਿਤਸਰ-ਸਹਰਸਾ (16 ਦਸੰਬਰ)
ਇਹ ਟਰੇਨ ਘੱਗਰ ਸਟੇਸ਼ਨ 'ਤੇ ਰੁਕੇਗੀ
14631 ਦੇਹਰਾਦੂਨ-ਅੰਮ੍ਰਿਤਸਰ (13 ਤੋਂ 19 ਦਸੰਬਰ)
18101 ਟਾਟਾ ਨਗਰ-ਜੰਮੂ ਤਵੀ (13, 15 ਅਤੇ 18 ਦਸੰਬਰ)
18309 ਸੰਬਲ ਪੁਰ-ਜੰਮੂ ਤਵੀ (12, 14, 16 ਅਤੇ 17 ਦਸੰਬਰ)
15531 ਸਹਰਸਾ-ਅੰਮ੍ਰਿਤਸਰ (15 ਦਸੰਬਰ)
ਇਹ ਟਰੇਨ 14 ਤੋਂ 20 ਦਸੰਬਰ ਤੱਕ ਰੱਦ ਰਹੇਗੀ
12527-28 ਚੰਡੀਗੜ੍ਹ-ਰਾਮਨਗਰ ਐਕਸਪ੍ਰੈਸ ਅੰਬਾਲਾ ਤੋਂ ਅੱਗੇ ਨਹੀਂ ਜਾਵੇਗੀ।
ਪਲੇਟਫਾਰਮ 'ਚ ਬਦਲਾਅ ਹੋਣਗੇ
ਅੰਬਾਲਾ ਡਿਵੀਜ਼ਨ ਨੇ 56 ਟਰੇਨਾਂ ਦੇ ਪਲੇਟਫਾਰਮ 'ਚ ਬਦਲਾਅ ਕੀਤਾ ਹੈ। ਪਲੇਟਫਾਰਮ ਨੰਬਰ 1 ਅਤੇ 2 'ਤੇ ਕੰਮ ਦੌਰਾਨ, ਪਲੇਟਫਾਰਮ ਨੰਬਰ 3, 4, 5 ਅਤੇ 6 ਤੋਂ ਟਰੇਨਾਂ ਚੱਲਣਗੀਆਂ। ਜਦੋਂ ਕਿ 21 ਤੋਂ 24 ਦਸੰਬਰ ਤੱਕ ਪਲੇਟਫਾਰਮ ਨੰਬਰ 3 ਅਤੇ 4 'ਤੇ ਕੰਮ ਕੀਤਾ ਜਾ ਰਿਹਾ ਹੈ, ਇਹ ਰੇਲ ਗੱਡੀਆਂ ਪਲੇਟਫਾਰਮ ਨੰਬਰ 5 ਅਤੇ 6 ਤੋਂ ਰਵਾਨਾ ਹੋਣਗੀਆਂ।