Meenakshi Dahiya Arrested/ਪਵੀਤ ਕੌਰ: ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਸ਼ੁੱਕਰਵਾਰ ਦੇਰ ਰਾਤ ਹਰਿਆਣਾ ਦੀ ਐਚਸੀਐਸ ਅਧਿਕਾਰੀ ਮੀਨਾਕਸ਼ੀ ਦਹੀਆ ਨੂੰ ਗ੍ਰਿਫ਼ਤਾਰ ਕਰ ਲਿਆ, ਜੋ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਭਗੌੜਾ ਸੀ। ਮੀਨਾਕਸ਼ੀ ਦਹੀਆ ਨੂੰ ਸਵੇਰੇ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਜੇਲ੍ਹ ਭੇਜ ਦਿੱਤਾ ਗਿਆ। ਜ਼ਿਲ੍ਹਾ ਮੱਛੀ ਪਾਲਣ ਅਫ਼ਸਰ 'ਤੇ 1 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੈ।


COMMERCIAL BREAK
SCROLL TO CONTINUE READING

ਏਸੀਬੀ ਨੇ ਇਹ ਕਾਰਵਾਈ ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਮੀਨਾਕਸ਼ੀ ਦਹੀਆ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕੀਤੇ ਜਾਣ ਤੋਂ ਬਾਅਦ ਕੀਤੀ ਹੈ। ਮੀਨਾਕਸ਼ੀ ਦਹੀਆ ਪਿਛਲੇ ਪੰਜ ਮਹੀਨਿਆਂ ਤੋਂ ਫਰਾਰ ਸੀ। ਗ੍ਰਿਫਤਾਰ ਮੁਲਜ਼ਮ 2013 ਬੈਚ ਦਾ ਐਚਸੀਐਸ ਅਧਿਕਾਰੀ ਹੈ।


ਇਹ ਵੀ ਪੜ੍ਹੋ: Chandigarh Weather: ਸਤੰਬਰ 'ਚ ਤਾਪਮਾਨ ਆਮ ਨਾਲੋਂ ਸੀ ਵੱਧ! IMD ਦੀ ਭਵਿੱਖਬਾਣੀ- ਇਸ ਦਿਨ ਪਵੇਗਾ ਮੀਂਹ


ਦਹੀਆ ਨੇ ਕਥਿਤ ਤੌਰ 'ਤੇ ਜ਼ਿਲ੍ਹਾ ਮੱਛੀ ਪਾਲਣ ਅਧਿਕਾਰੀ ਰਾਜਨ ਖੋਰਾ ਤੋਂ ਵਟਸਐਪ ਕਾਲ 'ਤੇ 1 ਲੱਖ ਰੁਪਏ ਦੀ ਮੰਗ ਕੀਤੀ ਸੀ। ਦਹੀਆ, ਜੋ ਕਿ ਮੱਛੀ ਪਾਲਣ ਵਿਭਾਗ ਵਿੱਚ ਸੰਯੁਕਤ ਸਕੱਤਰ ਵਜੋਂ ਕੰਮ ਕਰ ਰਹੇ ਸਨ, ਨੂੰ ਖੋਰਾ ਖ਼ਿਲਾਫ਼ ਚਾਰਜਸ਼ੀਟ ਵਾਪਸ ਲੈਣ ਦੇ ਹੁਕਮ ਜਾਰੀ ਕਰਨੇ ਪਏ ਸਨ। ਖੋਰਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਸ ਨੂੰ ਇੱਕ ਕੇਸ ਵਿੱਚ ਗਲਤ ਤਰੀਕੇ ਨਾਲ ਫਸਾਇਆ ਗਿਆ ਸੀ ਅਤੇ ਉਸ ਵਿਰੁੱਧ ਚਾਰਜਸ਼ੀਟ ਜਾਰੀ ਕੀਤੀ ਗਈ ਸੀ ਤਾਂ ਜੋ ਉਸ ਦੇ ਜੂਨੀਅਰ ਨੂੰ ਡਿਪਟੀ ਡਾਇਰੈਕਟਰ ਦੇ ਅਹੁਦੇ ’ਤੇ ਤਰੱਕੀ ਦਿੱਤੀ ਜਾ ਸਕੇ।


ਦਹੀਆ ਨੇ ਹਾਲ ਹੀ ਵਿਚ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਏਸੀਬੀ ਨੇ ਉਸ ਦੇ ਟਿਕਾਣੇ ਬਾਰੇ ਪਤਾ ਲਗਾਇਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ।