Trending Photos
Chandigarh Weather Update/ਪਵੀਤ ਕੌਰ: ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਦੀ ਰਫ਼ਤਾਰ ਹੁਣ ਮੱਠੀ ਪੈ ਗਈ ਹੈ। ਸੂਬੇ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਅੱਜ (ਸੋਮਵਾਰ) ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ ਵਿੱਚ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਇਹ ਆਮ ਨਾਲੋਂ 1.6 ਡਿਗਰੀ ਜ਼ਿਆਦਾ ਹੈ। ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 36.1 ਡਿਗਰੀ ਦਰਜ ਕੀਤਾ ਗਿਆ। ਅੱਜ ਹਲਕੇ ਬੱਦਲ ਛਾਏ ਰਹਿਣਗੇ। ਤਾਪਮਾਨ 25.0 ਤੋਂ 37.0 ਡਿਗਰੀ ਦੇ ਵਿਚਕਾਰ ਰਹੇਗਾ।
ਆਈਐਮਡੀ ਦੇ ਨਿਰਦੇਸ਼ਕ ਸੁਰਿੰਦਰ ਪਾਲ ਮੁਤਾਬਕ ਇਸ ਵਾਰ ਮਾਨਸੂਨ ਕਮਜ਼ੋਰ ਰਿਹਾ ਅਤੇ ਪ੍ਰਸ਼ਾਂਤ ਮਹਾਸਾਗਰ ਵਿੱਚ ਵੀ ਕਮਜ਼ੋਰ ਗਤੀਵਿਧੀਆਂ ਦੇਖਣ ਨੂੰ ਮਿਲੀਆਂ। ਹਰਿਆਣਾ ਵਿੱਚ ਮਾਨਸੂਨ ਦੀ ਸਥਿਤੀ ਦੂਜੇ ਸੂਬਿਆਂ ਦੇ ਮੁਕਾਬਲੇ ਬਿਹਤਰ ਅਤੇ ਸੰਤੋਸ਼ਜਨਕ ਰਹੀ।
ਇਹ ਵੀ ਪੜ੍ਹੋ: Chia Seeds Benefits: ਚਿਆ ਸੀਡਸ ਦਾ ਪਾਣੀ ਪੀਣ ਦੇ ਇਹ ਫਾਇਦੇ ਤੁਹਾਡੀ ਸਿਹਤ ਨੂੰ ਰੱਖਣਗੇ ਫਿੱਟ
ਇਸ ਦਿਨ ਪਵੇਗਾ ਮੀਂਹ
25 ਨੂੰ ਮੌਸਮ 'ਚ ਕੁਝ ਬਦਲਾਅ ਦੇਖਣ ਨੂੰ ਮਿਲਣਗੇ ਪਰ ਮੀਂਹ ਦੀ ਤੀਬਰਤਾ ਘੱਟ ਰਹੇਗੀ। 26 ਅਤੇ 27 ਸਤੰਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਪੂਰਵ ਅਨੁਮਾਨ ਦੇ ਅਨੁਸਾਰ ਅਗਲੇ ਕੁਝ ਦਿਨਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿੱਚ ਤਬਦੀਲੀ ਦਾ ਇੱਕ ਕਾਰਨ ਲਗਾਤਾਰ ਗਲੋਬਲ ਵਾਰਮਿੰਗ ਹੈ।
ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਸਮਰਾਲਾ, ਲੁਧਿਆਣਾ ਵਿੱਚ 37.9 ਡਿਗਰੀ ਦਰਜ ਕੀਤਾ ਗਿਆ। ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ ਆਮ ਦੇ ਬਰਾਬਰ ਰਿਹਾ ਹੈ। ਹਾਲਾਂਕਿ ਮੌਸਮ ਵਿਭਾਗ ਮੁਤਾਬਕ (Chandigarh Weather Update) ਅੱਜ ਰਾਤ ਤੋਂ ਮੌਸਮ ਬਦਲ ਜਾਵੇਗਾ। ਫਿਰ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, ਕਿਸੇ ਤਰ੍ਹਾਂ ਕੋਈ ਚੇਤਾਵਨੀ ਨਹੀਂ ਹੈ ਹਾਲਾਂਕਿ ਪਿਛਲੇ 24 ਘੰਟਿਆਂ ਦੌਰਾਨ ਕਿਸੇ ਵੀ ਜ਼ਿਲ੍ਹੇ ਵਿੱਚ ਮੀਂਹ ਨਹੀਂ ਪਿਆ ਹੈ।
ਇਹ ਵੀ ਪੜ੍ਹੋ: Aam Aadmi Clinics: CM ਭਗਵੰਤ ਮਾਨ ਨੇ 30 ਆਮ ਆਦਮੀ ਕਲੀਨਿਕਾਂ ਦਾ ਕੀਤਾ ਉਦਘਾਟਨ