Punjab Breaking Live Updates: `ਮਨ ਕੀ ਬਾਤ` ਦੇ 10 ਸਾਲ ਪੂਰੇ, PM ਮੋਦੀ ਨੇ ਕਿਹਾ- ਕਰੋੜਾਂ ਸਰੋਤੇ ਹਨ ਇਸ ਪ੍ਰੋਗਰਾਮ ਦੇ ਅਸਲ ਨਿਰਮਾਤਾ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

रिया बावा Sun, 29 Sep 2024-11:27 am,

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮਹਾਰਾਸ਼ਟਰ ਵਿੱਚ ਕਈ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਲਾਂਚ ਕਰਨਗੇ। ਜ਼ਿਲ੍ਹਾ ਕਚਹਿਰੀ ਮੈਟਰੋ ਸਟੇਸ਼ਨ ਤੋਂ ਸਵਰਗੇਟ ਮੈਟਰੋ ਸਟੇਸ਼ਨ ਤੱਕ ਜ਼ਮੀਨਦੋਜ਼ ਮੈਟਰੋ ਰੂਟ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ‘ਮਨ ਕੀ ਬਾਤ’ ਵਿੱਚ ਦੇਸ਼ ਨੂੰ ਸੰਬੋਧਨ ਕਰਨਗੇ। 
 


Punjab Breaking News Live Updates:


 

नवीनतम अद्यतन

  • ਮਲੇਰਕੋਟਲਾ ਤੋਂ ਜਾਂਦੀ ਦਿੱਲੀ ਜੰਮੂ ਕਟੜਾ ਹਾਈਵੇ ਰੋੜ ਤੇ ਪਿੰਡ ਰਾਣਵਾਂ ਤੇ ਸਰੋਦ ਵਿੱਚ ਜਮੀਨ ਅਕੁਆਇਰ ਨੂੰ ਲੈ ਕੇ ਕਿਸਾਨ ਜਥੇਬੰਦੀਆ ਤੇ ਪ੍ਰਸਾਸ਼ਨ ਵਿੱਚ ਚਲੇ ਵਿਵਾਦ ਨੂੰ ਇਕ ਮਹੀਨੇ ਦੇ ਕਰੀਬ ਹੋ ਗਿਆ ਪਰ ਹੁਣ ਤੱਕ ਕਿਸਾਨ ਜਥੇਬੰਦੀ ਤੇ ਪ੍ਸਾਸਨ ਦੀਆ ਹੋਈਆ ਮੀਟਿੰਗਾ ਬੇਸਿਟਾ ਰਹੀਆ ਗੌਰਤਲਬ ਹੈ ਕਿ ਪ੍ਰਸਾਸ਼ਨ ਵੱਲੋਂ ਜੋ ਜਮੀਨ ਰਾਣਵਾ ਤੇ ਸਰੋਦ ਵਿੱਚ ਅਕੁਆਇਰ ਕੀਤੀ ਸੀ ਉਸ ਤੇ ਕਿਸਾਨਾ ਵਲੋ ਵਾਪਿਸ ਕਬਜਾ ਕਰ ਲਿਆ ਗਿਆ ਸੀ ਕਿਸਾਨਾ ਦਾ ਕਹਿਣਾ ਹੈ ਕਿ ਜਮੀਨ ਅਕੁਆਇਰ ਵਿੱਚ ਅਸਲ ਮਾਲਕਾ ਨੂੰ ਨਾ ਮੁਆਵਜਾ ਮਿਲਿਆ ਨਾ ਹੀ ਫਸਲ ਦਾ ਮੁਆਵਜਾ ਜਿਸ ਕਾਰਨ ਕਿਸਾਨ ਪਿੰਡ ਰਾਣਵਾ ਵਿੱਚ ਜਮੀਨ ਤੇ ਧਰਨਾ ਲਗਾਕੇ ਬੇਠੇ ਹਨ ਹੁਣ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸਾਸ਼ਨ ਫੈਸਲਾ ਨਾ ਕੀਤਾ ਉਹ ਰੋੜ ਨਹੀ ਬਨਣ ਦੇਣਗੇ ਤੇ ਉਹ ਹੁਣ ਜਮੀਨ ਵਾਹ ਕੇ ਕਣਕ ਦੀ ਬਜਾਈ ਕਰਨਗੇ।

    ਦਿੱਲੀ ਤੋ ਜੰਮੂ ਕਟੜਾ ਜਾਣ ਵਾਲੀ 650 ਕਿਲੋਮੀਟਰ ਦੇ ਕਰੀਬ ਰੋੜ ਬਣ ਕੇ ਤਿਆਰ ਹੈ ਜਿਸ ਦਾ ਦੋ ਚਾਰ ਪਿੰਡਾ ਵਿੱਚ ਰੋਲੇ ਕਾਰਨ ਨਹੀ ਬਣੀ ਜਦੋ ਕਿ ਮਲੇਰਕੋਟਲਾ ਤੋ ਦਿੱਲੀ ਤੱਕ 260 ਕਿਲੋਮੀਟਰ ਦੇ ਕਰੀਬ ਵੀ ਰੋੜ ਤਿਆਰ ਹੈ ਰੋੜ ਦੇ ਹਰ 14 ਕਿਲੋਮੀਟਰ ਤੇ ਪਟਰੋਲ ਪੰਪ ਲਗੇਗਾ ਹੋਟਲ ਮੈਡੀਕਲ ਸਹੁਲਤ ਤੇ ਐਲ ਸੀ ਡੀਆ ਲ਼ਗ ਰਹੀਆ ਹਨ ਇਸ ਤੋ ਇਲਾਵਾ ਹਰ ਕਿਲੋਮੀਟਰ ਤੇ ਫੋਨ ਦੀ ਲਹੁਲਤ ਦਿਤੀ ਜਾ ਰਹੀ ਹੈ ਇਸ ਰੋੜ ਨਾਲ ਸਭ ਨੂੰ ਆਉਣ ਜਾਣ ਲ਼ਈ ਸਫਰ ਸੋਖਾ ਹੋ ਜਾਵੇਗਾ ਜਦੋ ਕਿ ਦਿੱਲੀ ਜਾਣ ਲ਼ਈ ਸੰਭੂ ਬੇਰੀਅਰ ਬੰਦ ਹੋਣ ਕਾਰਨ ਲੋਕਾ ਨੂੰ ਪਿੰਡਾ ਵਿੱਚ ਦੀ ਖਰਾਬ ਰੋੜ ਰਾਹੀ ਜਾਣਾ ਪੈਂਦਾ ਹੈ ਜੇਕਰ ਇਹ ਦਿਲੀ ਕਟੜਾ ਰੋੜ ਬਣ ਗਈ ਦਿੱਲੀ ਜਾਣ ਵਾਲੇ ਵਾਹਨਾ ਨੂੰ ਵੱਡੀ ਰਾਹਤ ਮਿਲੇਗੀ।

  • ਫਿਰੋਜ਼ਪੁਰ ਅੰਦਰ ਮਾਈਨਿੰਗ ਨੂੰ ਲੈ ਕੇ ਕਿਸਾਨਾਂ ਤੇ ਮਾਈਨਿੰਗ ਵਿਭਾਗ ਅਤੇ ਪੁਲਿਸ ਵਿਚਕਾਰ ਪਿਆ ਰੱਫੜ 
    ਅੱਜ ਫਿਰੋਜ਼ਪੁਰ ਅੰਦਰ ਮਾਹੌਲ ਉਸ ਸਮੇਂ ਤਣਾਅਪੂਰਣ ਬਣ ਗਿਆ ਜਦੋਂ ਮਾਈਨਿੰਗ ਵਿਭਾਗ ਦਾ ਐਸ ਡੀ ਓ ਪ੍ਰਸਾਸਨ ਨੂੰ ਨਾਲ ਲੈਕੇ ਕਿਸਾਨਾਂ ਦੇ ਖੇਤਾਂ ਵਿੱਚ ਪਹੁੰਚ ਗਿਆ ਜਿਥੇ ਰੇਤਾ ਚੁੱਕੀ ਜਾ ਰਹੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਮੇਂ ਆਏ ਹੜ੍ਹਾਂ ਦੌਰਾਨ ਉਨ੍ਹਾਂ ਦੇ ਖੇਤਾਂ ਵਿੱਚ 5-5 ਫੁੱਟ ਰੇਤਾ ਭਰ ਗਈ ਸੀ। ਜਿਸਨੂੰ ਚੁੱਕਣ ਲਈ ਉਨ੍ਹਾਂ ਪ੍ਰਸਾਸਨ ਅੱਗੇ ਵੀ ਗੁਹਾਰ ਲਗਾਈ ਸੀ। ਕਿ ਉਨ੍ਹਾਂ ਦੇ ਖੇਤ ਖਾਲੀ ਕੀਤੇ ਜਾਣ ਕਿਉਂਕਿ ਫਸਲ ਲੇਟ ਹੋ ਰਹੀ ਹੈ। ਜਿਸ ਵੱਲ ਪ੍ਰਸਾਸਨ ਨੇ ਕੋਈ ਧਿਆਨ ਨਹੀਂ ਦਿੱਤਾ ਜਿਸਤੋਂ ਬਾਅਦ ਉਨ੍ਹਾਂ ਨੂੰ ਮਜਬੂਰਨ ਖੁਦ ਖੇਤਾਂ ਵਿਚੋਂ ਰੇਤਾ ਚੁੱਕਣੀ ਪੈ ਰਹੀ ਹੈ। ਪਰ ਇਸ ਦੌਰਾਨ ਮਾਈਨਿੰਗ ਵਿਭਾਗ ਉਥੇ ਪਹੁੰਚ ਗਿਆ ਅਤੇ ਕਿਸਾਨਾਂ ਦੀਆਂ ਟਰਾਲੀਆਂ ਕਬਜੇ ਵਿੱਚ ਲੈ ਲਈਆਂ ਥਾਣਾ ਸਦਰ ਦੇ ਬਾਹਰ ਪਹੁੰਚੇ ਕਿਸਾਨਾਂ ਨੇ ਐਸਡੀਓ ਗੁਰਸਿਮਰਨ ਸਿੰਘ ਗਿੱਲ ਤੇ ਆਰੋਪ ਲਗਾਏ ਕਿ ਐਸਡੀਓ ਸਰਕਾਰੀ ਗੱਡੀ ਵਿੱਚ ਪ੍ਰਾਇਵੇਟ ਬੰਦੇ ਲਿਆਕੇ ਉਨ੍ਹਾਂ ਨਾਲ ਗੁੰਡਾਗਰਦੀ ਕਰ ਰਿਹਾ ਸੀ। ਅਤੇ ਕਿਸਾਨਾਂ ਨਾਲ ਹੱਥੋਪਾਈ ਵੀ ਕੀਤੀ ਗਈ ਹੈ। ਟਰੈਕਟਰਾਂ ਦੀ ਭੰਨਤੋੜ ਕੀਤੀ ਗਈ ਵੀਡੀਓ ਵਿੱਚ ਐਸਡੀਓ ਖੁਦ ਵੀ ਮੰਨ ਰਿਹਾ ਹੈ। ਕਿ ਉਹ ਪ੍ਰਾਈਵੇਟ ਬੰਦੇ ਲੈਕੇ ਗਿਆ ਸੀ। ਕਿਸਾਨਾਂ ਨੇ ਮੰਗ ਕੀਤੀ ਕਿ ਪ੍ਰਸਾਸਨ ਜਾਂ ਤਾਂ ਖੁਦ ਉਨ੍ਹਾਂ ਖੇਤਾਂ ਵਿਚੋਂ ਰੇਤਾ ਚੁੱਕਾ ਦਵੇ ਅਤੇ ਖੇਤ ਖਾਲੀ ਕਰਾਂ ਦਵੇ ਤਾਂ ਜੋ ਉਹ ਫਸਲ ਬੀਜ ਸਕਣ ਪਰ ਇਸ ਤਰ੍ਹਾਂ ਮਾਈਨਿੰਗ ਵਿਭਾਗ ਦਾ ਐਸਡੀਓ ਆਕੇ ਗੁੰਡਾਗਰਦੀ ਨਾ ਕਰੇ।

  • ਬੀਤੀ ਰਾਤ ਜੰਡਿਆਲਾ ਗੁਰੂ ਦੇ ਇੱਕ ਪੈਟਰੋਲ ਪੰਪ 'ਤੇ ਹੋਈ ਠਗੀ
    ਅਣਪਛਾਤੇ ਕੁਝ ਵਿਅਕਤੀਆਂ ਵੱਲੋਂ 70 ਤੋਂ 80 ਹਜਾਰ ਦਾ ਤੇਲ ਪਵਾ ਕੇ ਹੋਏ ਫਰਾਰ 
    ਠੱਗੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ 
    ਤੁਸੀਂ ਵੇਖ਼ ਸਕਦੇ ਹੋ ਕਿ ਲੁਟੇਰੇ ਕਿਸ ਤਰ੍ਹਾਂ ਪੈਟਰੋਲ ਪੰਪ ਤੇ ਆਏ ਤੇ ਪੈਟਰੋਲ ਭਰਵਾ ਕੇ ਬਿਨਾਂ ਪੈਸੇ ਦਿੱਤੇ ਹੋਏ ਫਰਾਰ 
    ਪੁਲਿਸ ਅਧਿਕਾਰੀ ਪੁੱਜੇ ਮੌਕੇ ਤੇ ਜਾਂਚ ਕੀਤੀ ਸ਼ੁਰੂ ਦੱਸਿਆ ਜਾ ਰਿਹਾ ਹੈ ਕਿ ਠੱਗ ਤੇਲ ਭਰਵਾ ਕੇ ਅੰਮ੍ਰਿਤਸਰ ਵੱਲ ਨੂੰ ਰਵਾਨਾ ਹੋਏ ਹਨ।

  • ਪੰਜਾਬ ਪੁਲਿਸ ਦੇ ਡੀ.ਜੀ.ਪੀ

  • ਕਾਰਜਕਾਰੀ ਮੁੱਖ ਮੰਤਰੀ ਬਣਾਏ ਜਾਣ ਦੀਆਂ ਅਟਕਲਾਂ ਵਿਚਕਾਰ ਟਿੱਲਾ ਬਾਬਾ ਫਰੀਦ ਪੁੱਜੇ ਸਪੀਕਰ ਕੁਲਤਾਰ ਸੰਧਵਾ

    ਦੇਰ ਸ਼ਾਮ ਤੋਂ ਹੀ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਕਾਰਜਕਾਰੀ ਮੁੱਖ ਮੰਤਰੀ ਬਣਾਏ ਜਾਣ ਦੀਆਂ ਚਰਚਾਵਾਂ ਜੋਰਾ ਤੇ ਰਹੀਆਂ  ਜੋ ਸੋਸ਼ਲ ਮੀਡੀਆ ਦੀਆਂ ਸੁਰਖੀਆਂ ਬਣੀਆਂ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਬੀਅਤ ਖ਼ਾਰਬ ਦੇ ਚਲੱਦੇ ਕੁਲਤਾਰ ਸਿੰਘ ਸੰਧਵਾ ਨੂੰ ਕਾਰਜਕਾਰੀ ਮੁੱਖ ਮੰਤਰੀ ਐਲਾਨਿਆ ਜਾ ਸਕਦਾ ਹੈ ਪਰ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਇਸ ਤਰੀਕੇ ਦੀ ਹਲੇ ਕੋਈ ਗੱਲਬਾਤ ਨਹੀਂ ਅਤੇ ਕੱਲ੍ਹ ਦੇਰ ਸ਼ਾਮ ਉਹ ਆਪਣੇ ਗ੍ਰਹਿ ਸੰਧਵਾ ਪੁਜੇ ਸਨ ਪਰ ਅੱਜ ਸੁਭਾ ਹੀ ਉਨ੍ਹਾਂ ਵੱਲੋਂ ਫਰੀਦਕੋਟ ਵਿਖੇ ਬਾਬਾ ਫਰੀਦ ਜੀ ਦੇ ਅਸਥਾਨ ਟਿੱਲਾ ਬਾਬਾ ਫਰੀਦ ਵਿਖੇ ਮਥਾ ਟੇਕਿਆ ਅਤੇ ਚੰਡੀਗੜ੍ਹ ਲਈ ਰਵਾਨਾ ਹੋਏ ਜਿਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕੇ ਆਉਣ ਵਾਲੇ ਕੁਝ ਸਮੇਂ ਵਿੱਚ ਹੀ ਪੰਜਾਬ ਦੀ ਸਿਆਸਤ ਚ ਕੋਈ ਵੱਡੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਪਰ ਆਪਣੇ ਸੰਖੇਪ ਬਿਆਨ ਵਿੱਚ ਕੋਈ ਜ਼ਿਆਦਾ ਜ਼ਿਕਰ ਨਹੀਂ ਕੀਤਾ ਬਲਕਿ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਚੱਲਣ ਦੀ ਗੱਲ ਜ਼ਰੂਰ ਕਹੀ।

  • ਬਟਾਲਾ ਦੇ ਗਾਂਧੀ ਕੈਂਪ ਨੂੰ ਬਟਾਲਾ ਪੁਲਿਸ ਨੇ ਪਾ ਲਿਆ ਘੇਰਾ 

    ਬਟਾਲਾ ਨੇ ਅੱਜ ਸਵੇਰੇ ਸਵੇਰੇ ਤੜਕਸਾਰ ਹੀ ਉਸ ਜਗ੍ਹਾ ਨੂੰ ਘੇਰਾ ਪਾ ਲਿਆ ਜਿਸ ਜਗ੍ਹਾ ਤੇ ਸਭ ਤੋਂ ਵੱਧ ਨਸ਼ਾ ਵਿਕਦਾ ਹੈ ਉਹ ਜਗ੍ਹਾ ਹੈ ਬਟਾਲਾ ਦਾ ਗਾਂਧੀ ਕੈਂਪ ਜਿੱਥੇ ਪੁਲਿਸ ਨੇ ਅੱਜ ਸਵੇਰੇ ਤੜਕਸਾਰ ਹੀ ਅਧਿਕਾਰੀਆਂ ਸਮੇਤ ਸਰਚ ਅਭਿਆਨ ਚਲਾਇਆ ਵੱਖੋ ਵੱਖ ਘਰਾਂ ਦੇ ਵਿੱਚ ਸਰਚ ਕੀਤੀ ਅਤੇ ਜਿੰਨੇ ਵੀ ਬਾਹਰ ਆਉਣ ਜਾਣ ਵਾਲੇ ਲੋਕ ਸਨ ਉਹਨਾਂ ਨੇ ਨਾਲ ਵੀ ਤਲਾਸ਼ੀ ਲਈ ਇਸ ਮੌਕੇ ਬਟਾਲਾ ਦੀ ਐਸਪੀ ਜਸਵੰਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਹੋਏ ਸਨ ਰਿਸਰਚ ਅਭਿਆਨ ਕੀਤੇ ਜਾਣ ਤੇ ਜੋ ਲੋਕ ਨਸ਼ਾ ਵੇਚਦੇ ਨੇ ਉਹਨਾਂ ਨੂੰ ਕਾਬੂ ਕੀਤਾ ਜਾਏ ਅਸੀਂ ਬਟਾਲਾ ਨੇੜੇ ਜਿੰਨੇ ਵੀ ਨਸ਼ੇ ਦੇ ਹੋਟ ਸਪੋਟ ਨੇ ਉਥੇ ਸਰਚ ਅਭਿਆਨ ਚਲਾਇਆ ਹੈ। ਇਹ ਸਰਚ ਅਭਿਆਨ ਇੱਕ ਦਿਨ ਨਹੀਂ ਲਗਾਤਾਰ ਜਾਰੀ ਰਹਿਣਗੇ

  • ਪਿੰਡ ਦੀ ਪਾਰਲੀਮੈਂਟ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਕਰਾਂਗੇ ਫਾਇਲਕਾ ਜ਼ਿਲ੍ਹੇ ਦੇ ਪਿੰਡ ਝੋਰੜਖੇੜਾ ਦੀ ਜਿਸ ਪਿੰਡ ਦੇ ਵਿੱਚ ਹੁਣ ਤੱਕ ਦੋ ਤੋਂ ਚਾਰ ਸਰਪੰਚ ਦੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਆ ਚੁੱਕੇ ਨੇ ਅਤੇ ਉਨਾਂ ਲੋਕਾਂ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਤੇ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਨੂੰ ਇੱਕ ਪੜ੍ਹਿਆ ਲਿਖਿਆ ਸੂਝਵਾਨ ਸਰਪੰਚ ਚਾਹੀਦਾ ਜੋ ਪਿੰਡ ਦੇ ਬਾਕੀ ਪਏ ਮੁੱਦਿਆਂ ਦਾ ਹੱਲ ਕਰਵਾ ਸਕੇ ਇਸ ਸਮੇਂ ਪਿੰਡ ਦੇ ਵਿੱਚ ਕੁੱਲ 2286 ਵੋਟਾਂ ਨੇ ਜਿਨਾਂ ਦੇ ਵਿੱਚੋਂ 1223 ਵੋਟਾਂ ਮਰਦਾਂ ਦੀਆਂ ਅਤੇ 1063 ਵੋਟਾਂ ਔਰਤਾਂ ਦੀਆਂ ਸ਼ਾਮਿਲ ਨੇ।

     

  • ਨੇਪਾਲ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਪਿਛਲੇ 24 ਘੰਟਿਆਂ ਵਿੱਚ 90 ਲੋਕਾਂ ਦੀ ਮੌਤ, 72 ਲਾਪਤਾ ਨੇਪਾਲ ਵਿੱਚ ਹੜ੍ਹਾਂ ਅਤੇ ਹੜ੍ਹਾਂ ਵਿੱਚ ਫਸੇ 2 ਹਜ਼ਾਰ 860 ਲੋਕਾਂ ਨੂੰ ਕਾਠਮੰਡੂ ਘਾਟੀ ਵਿੱਚ ਬਚਾਇਆ ਗਿਆ ਹੈ। ਕਾਠਮੰਡੂ 'ਚ 34 ਲੋਕਾਂ ਦੀ ਮੌਤ ਹੋ ਗਈ ਅਤੇ 3 ਬੱਸਾਂ 'ਚ ਸਵਾਰ 14 ਲੋਕ ਤ੍ਰਿਭੁਵਨ ਹਾਈਵੇ 'ਤੇ ਜ਼ਮੀਨ ਖਿਸਕਣ ਕਾਰਨ ਮਾਰੇ ਗਏ

  • 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਹਰਿਆਣਾ 'ਚ ਦੋ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ, ਇਕ ਗੁਰੂਗ੍ਰਾਮ 'ਚ ਸਵੇਰੇ 11:30 ਵਜੇ, ਜਿਸ ਤੋਂ ਬਾਅਦ ਦੁਪਹਿਰ 2:30 ਵਜੇ ਅਰਵਿੰਦ ਕੇਜਰੀਵਾਲ ਰੇਵਾੜੀ 'ਚ ਦੂਜੀ ਜਨ ਸਭਾ ਨੂੰ ਸੰਬੋਧਨ ਕਰਨਗੇ।

ZEENEWS TRENDING STORIES

By continuing to use the site, you agree to the use of cookies. You can find out more by Tapping this link