Punjab Breaking Live Updates: ਖਰੀਦ ਦੇ ਮੁੱਦੇ `ਤੇ CM ਭਗਵੰਤ ਮਾਨ ਨੇ ਬੁਲਾਈ ਮੀਟਿੰਗ, `ਆਪ` ਸੰਸਦ ਮੈਂਬਰ ਦੇ ਘਰ `ਤੇ ਈਡੀ ਨੇ ਛਾਪਾ ਮਾਰਿਆ

रिया बावा Mon, 07 Oct 2024-11:32 am,

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


Punjab Breaking News Live Updates:


 

नवीनतम अद्यतन

  • ਜਲੰਧਰ 'ਚ ED ਵਲੋਂ ਚੰਦਰਸ਼ੇਖਰ ਅਗਰਵਾਲ ਦੇ ਟਿਕਾਣੇ 'ਤੇ ਛਾਪੇਮਾਰੀ ਕੀਤੀ ਗਈ ਹੈ।
    ਥਾਣਾ ਡਵੀਜ਼ਨ ਨੰਬਰ 4 ਦੇ ਏਰੀਏ 'ਚ ਸਥਿਤ ਇਕ ਨਿੱਜੀ ਇਮਾਰਤ 'ਚ ਛਾਪੇਮਾਰੀ ਕੀਤੀ ਗਈ।
    ਫਿਲਹਾਲ ਈਡੀ ਦੇ ਅਧਿਕਾਰੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੇ ਹਨ।

  • ਕਪੂਰਥਲਾ ਜਲੰਧਰ ਰੋਡ 'ਤੇ ਨਿੱਜੀ ਮੋਬਾਈਲ ਹਾਊਸ ਤੇ ਅਣਪਛਾਤੇ ਦੋ ਮੋਟਰ ਸਾਇਕਲ ਸਵਾਰ ਲੋਕਾਂ ਨੇ ਚਾਲਾਈਆ ਗੋਲੀਆਂ

    ਘੱਟੋ ਘੱਟ ਨੌ ਤੋਂ 8-10 ਰਾਊਂਡ ਹੋਏ ਫਾਇਰ ਮੌਕੇ ਤੇ ਪੁਲਿਸ ਅਫਸਰ ਮੌਜੂਦ ਜਾਂਚ ਜਾਰੀ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ

  • ਡੀ.ਜੀ.ਪੀ ਪੰਜਾਬ ਪੁਲਿਸ

  • ਮਾਨਸਾ ਜ਼ਿਲ੍ਹੇ ਦੇ ਪਿੰਡ ਦਰੀਆਪੁਰ ਦਾ ਨਿਵਕੇਲਾ ਕਦਮ

    ਸਰਬ ਸੰਮਤੀ ਨਾਲ ਚੁਣੀ ਪੰਚਾਇਤ ਵਾਰਡ ਨੰਬਰ ਛੇ ਦੇ ਵਿੱਚ ਸਰਬ ਸੰਮਤੀ ਨਾ ਹੋਣ ਕਾਰਨ ਖੁਦ ਹੀ ਵੋਟਿੰਗ ਕਰਕੇ ਚੁਣਿਆ ਪੰਚ
    ਮਾਨਸਾ ਜ਼ਿਲ੍ਹੇ ਦੇ ਪਿੰਡ ਦਰੀਆਂਪੁਰ ਦੇ ਲੋਕਾਂ ਵੱਲੋਂ ਇੱਕ ਨਵੇਕਲੀ ਪਹਿਲ ਕਦਮੀ ਕੀਤੀ ਗਈ ਹੈ। ਪੰਚਾਇਤ ਚੋਣਾਂ ਤੋਂ ਪਹਿਲਾਂ ਹੀ ਪਿੰਡ ਵਾਸੀਆਂ ਨੇ ਪਿੰਡ ਦੀ ਸਰਬ ਸੰਮਤੀ ਦੇ ਨਾਲ ਪੰਚਾਇਤ ਚੁਣ ਲਈ ਹੈ ਜਦੋਂ ਕਿ ਛੇ ਨੰਬਰ ਵਾਰਡ ਦੇ ਵਿੱਚ ਪੰਚ ਦੀ ਚੋਣ ਦੇ ਲਈ ਸਹਿਮਤੀ ਨਾ ਹੋਣ ਕਾਰਨ ਪਿੰਡ ਵਾਸੀਆਂ ਵੱਲੋਂ ਖੁਦ ਹੀ ਅਬਜਰਵਰ ਪੋਲਿੰਗ ਏਜੰਟ ਬਣ ਕੇ ਵੋਟਿੰਗ ਕਰਵਾ ਦਿੱਤੀ ਹੈ ਜਿਸ ਦੇ ਦੌਰਾਨ ਇੱਕ ਕੈਂਡੀਡੇਟ ਨੂੰ 57 ਅਤੇ ਦੂਸਰੇ ਨੂੰ 94 ਵੋਟਾਂ ਪੈਣ ਤੇ ਪੰਚ ਦੀ ਚੋਣ ਵੋਟਿੰਗ ਰਾਹੀਂ ਖੁਦ ਹੀ ਕਰ ਲਈ ਗਈ ਹੈ।

  • ਸਾਬਕਾ ਏਆਈਜੀ ਮਾਲਵਿੰਦਰ ਸਿੱਧੂ ਕੇਸ ਵਿੱਚ ਸੋਰਟੀ ਬਾਂਡ ਵਿਡਰ

    ਸਾਬਕਾ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਵਧੀਆਂ। ਮੋਹਾਲੀ ਦੇ ਫੇਸ ਥਾਣਾ ਅੱਠ ਵਿੱਚ ਪੀ ਸੀ ਐਕਟ ਦੇ ਤਹਿਤ ਦਰਜ ਐਫ ਆਈ ਆਰ ਨੰਬਰ ਸੱਤ ਵਿੱਚ ਗੁਰਇਕਬਾਲ ਸਿੰਘ ਵੱਲੋਂ ਸੋਰਟੀ (surety bond) ਬਾਉਂਡ ਦਿੱਤਾ ਗਿਆ ਸੀ। ਗੁਰ ਇਕਬਾਲ ਸਿੰਘ ਵੱਲੋਂ ਐਪਲੀਕੇਸ਼ਨ ਲਗਾ ਕੇ ਆਪਣੀ ਛੋਰਟੀ ਬਾਊਂਡ ਵਾਪਸ ਲੈ ਲਿਆ ਹੈ। ਜਿਸ ਤੇ ਮੋਹਾਲੀ ਅਦਾਲਤ ਨੂੰ ਮੋਹਾਲੀ ਅਦਾਲਤ ਵੱਲੋਂ ਮਨਜ਼ੂਰ ਕਰਦੇ ਹੋਏ ਛੋਟੀ ਬਾਉਂਡ ਵਿਡਰਾ ਕਰਨ ਲਈ ਆਦੇਸ਼ ਜਾਰੀ ਕਰ ਦਿੱਤੇ ਹਨ।

  • ਪੰਜਾਬ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਗੁਰਦੇਵ ਸਿੰਘ ਵੱਲੋਂ ਕੀਤੀ ਵੱਖਰੀ ਪਹਿਲ

    ਹਲਕਾ ਅਜਨਾਲਾ ਦੇ ਪਿੰਡ ਛੀਨਾ ਕਰਮ ਸਿੰਘ ਦੇ ਰਹਿਣ ਵਾਲੇ ਗੁਰਦੇਵ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਲਈ ਵੱਖਰੀ ਪਹਿਲ ਕੀਤੀ ਜਿਸ ਦੇ ਚਲਦਿਆਂ ਪੰਜਾਬ ਦੇ ਵੱਖ-ਵੱਖ ਜਿਲਿਆਂ ਤੋਂ ਆਏ ਘੋੜ ਸਵਾਰਾਂ ਨਾਲ ਵੱਖ ਵੱਖ ਪਿੰਡਾਂ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਪ੍ਰੇਰਿਤ ਕਰਨ ਲਈ ਹਾਊਸ ਰਾਈਡਿੰਗ ਕੀਤੀ ਗਈ । ਇਸ ਮੌਕੇ ਗੁਰਦੇਵ ਸਿੰਘ ਅਤੇ ਉਸਦੇ ਸਾਥੀਆਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਵੱਡੇ ਪੱਧਰ ਤੇ ਵਿਦੇਸ਼ਾਂ ਵੱਲ ਨੂੰ ਕੂਚ ਕਰ ਰਹੇ ਹਨ ਅਤੇ ਉਹਨਾਂ ਨੂੰ ਪ੍ਰੇਰਿਤ ਕਰਨ ਲਈ ਇਹ ਘੋੜ ਸਵਾਰੀ (ਹਾਊਸਰਾਇਡਿੰਗ ) ਕੀਤੀ ਗਈ ਹੈ ਅਤੇ ਨੌਜਵਾਨ ਇੱਥੇ ਰਹਿ ਕੇ ਵੀ ਵਧੀਆ ਕੰਮ ਕਾਰ ਕਰ ਸਕਦੇ ਹਨ ਜਿਵੇਂ ਕਿ ਘੋੜਿਆਂ ਦਾ ਵਪਾਰ ਜਿੱਥੇ ਹੁੰਦਾ ਹੈ ਉਥੇ ਹੀ ਘੋੜਿਆਂ ਨਾਲ ਅਜਿਹਾ ਪਿਆਰ ਹੁੰਦਾ ਹੈ ਜਿਸ ਨਾਲ ਨੌਜਵਾਨਾਂ ਦੀ ਸਿਹਤ ਵੀ ਵਧੀਆ ਰਹਿੰਦੀ ਹੈ ਤੇ ਨਾਲ ਨਾਲ ਕਮਾਈ ਦਾ ਵੀ ਸਾਧਨ ਬਣਦੇ ਹਨ ਤੇ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਵਿਦੇਸ਼ਾਂ ਨੂੰ ਨਾ ਜਾਣ ਅਤੇ ਇੱਥੇ ਰਹਿ ਕੇ ਹੀ ਵਧੀਆ ਕਾਰੋਬਾਰ ਕਰਨ।

  • ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਚੈਕਿੰਗ ਦੌਰਾਨ 23 ਮੋਬਾਈਲ ਫੋਨ, 18 ਸਿਮ ਕਾਰਡ, 4 ਚਾਰਜਰ ਬਰਾਮਦ ਕੀਤੇ ਗਏ ਹਨ। ਅੰਮ੍ਰਿਤਸਰ ਦੀ ਪੁਲਿਸ ਨੇ ਸਹਾਇਕ ਸੁਪਰਡੈਂਟ ਵੱਲੋਂ ਪੁਲਿਸ ਨੂੰ ਕੀਤੀ ਸ਼ਿਕਾਇਤ 'ਤੇ 4 ਕੈਦੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜੇਲ੍ਹ 'ਚੋਂ ਕੀਤੀ ਗਈ ਕਾਰਵਾਈ, ਫੋਰੈਂਸਿਕ ਜਾਂਚ ਲਈ ਭੇਜੇ ਗਏ ਮੋਬਾਈਲ।

  • ਮਨੀਸ਼ ਸਿਸੋਦੀਆ 

     

  • ਲੁਧਿਆਣਾ ਵਿੱਚ ਮੁੜ ਈਡੀ ਦੀ ਛਾਪੇਮਾਰੀ
    ਲੁਧਿਆਣਾ ਵਿੱਚ ਮੁੜ ਈਡੀ ਦੀ ਛਾਪੇਮਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਈਡੀ ਵੱਲੋਂ ਰਾਜਸਭਾ ਮੈਂਬਰ ਸੰਜੀਵ ਅਰੋੜਾ ਰੀਅਲ ਸਟੇਟ ਦੇ ਕਾਰੋਬਾਰ ਹਿੰਮਤ ਸੂਦ ਅਤੇ ਮਹਾਦੀਪ ਐਪ ਨਾ ਦੇ ਵਿੱਚ ਨਾਮ ਆਉਣ ਵਾਲੇ ਜਲੰਧਰ ਦੇ ਚੰਦਰ ਅਗਰਵਾਲ ਦੇ ਟਿਕਾਣਿਆਂ ਤੇ ਜਲੰਧਰ ਅਤੇ ਲੁਧਿਆਣਾ ਦੇ ਵਿੱਚ ਛਾਪੇਮਾਰੀ ਚੱਲ ਰਹੀ ਹੈ ਸਰ ਪਰ ਕੋਈ ਕਨਫਰਮ ਨਹੀਂ ਕਰ ਰਿਹਾ

  • ਬਰਨਾਲਾ ਨੇੜਲੇ ਪਿੰਡ ਚੀਮਾ ਵਿੱਚ ਸਰਪੰਚ ਉਮੀਦਵਾਰ ਨਿਰੰਜਣ ਸਿੰਘ ਪੈਟਰੋਲ ਦੀ ਬੋਤਲ ਲੈ ਕੇ ਪਿੰਡ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ।

    ਸਰਪੰਚ ਚੋਣਾਂ ਦੇ ਮੱਦੇਨਜ਼ਰ ਪੰਜਾਬ 'ਚ ਉਮੀਦਵਾਰ ਸਰਕਾਰ 'ਤੇ ਗੰਭੀਰ ਦੋਸ਼ ਲਗਾ ਰਹੇ ਹਨ, ਅਜਿਹਾ ਹੀ ਇਕ ਮਾਮਲਾ ਬਰਨਾਲਾ ਦੇ ਪਿੰਡ ਚੀਮਾ ਤੋਂ ਸਾਹਮਣੇ ਆਇਆ ਹੈ, ਜਿਸ ਦੇ ਵਿਰੋਧ 'ਚ ਸਰਪੰਚ ਉਮੀਦਵਾਰ ਨਿਰੰਜਨ ਸਿੰਘ ਪਿੰਡ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਏ ਨਾਮਜ਼ਦਗੀ ਰੱਦ ਕਰ ਦਿੱਤੀ ਗਈ, ਉਹ ਪੈਟਰੋਲ ਦੀ ਬੋਤਲ ਲੈ ਕੇ ਗਿਆ ਅਤੇ ਉਸ ਦੇ ਸਮਰਥਕ ਇਕੱਠੇ ਹੋ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਦੇਖੇ ਗਏ।

  • ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਕਿਸਾਨਾਂ ਦੀ ਫ਼ਸਲ ਮੰਡੀਆਂ ਵਿੱਚ ਆ ਰਹੀ ਹੈ ਪਰ ਖ਼ਰੀਦ ਕਰਨ ਵਾਲਾ ਕੋਈ ਨਹੀਂ ਹੈ, ਹੁਣ ਪੰਜਾਬ ਵਿੱਚ ਆੜ੍ਹਤੀਆਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਹੜਤਾਲ ਕੀਤੀ ਜਾਵੇਗੀ। -ਭਾਵੇਂ ਸਰਕਾਰ ਨੇ 1 ਅਕਤੂਬਰ ਤੋਂ ਖਰੀਦ ਦਾ ਐਲਾਨ ਕੀਤਾ ਹੈ, ਸਾਰੀਆਂ ਦੁਕਾਨਾਂ ਖੁੱਲ੍ਹ ਗਈਆਂ, ਕਿਸਾਨ ਕਮਿਸ਼ਨ ਏਜੰਟਾਂ ਕੋਲ ਆ ਰਹੇ ਸਨ ਪਰ ਮੰਡੀ 'ਚ ਕੋਈ ਕੰਮ ਨਹੀਂ ਹੋ ਰਿਹਾ, ਹੁਣ ਦੁਕਾਨਾਂ ਬੰਦ ਰਹਿਣਗੀਆਂ।

  • ਡੀਜੀਪੀ ਪੰਜਾਬ ਦੇ ਗੰਭੀਰ ਨੋਟਿਸ ਤਹਿਤ ਬਰਨਾਲਾ ਪੁਲਿਸ ਪ੍ਰਸ਼ਾਸਨ ਨੇ 24 ਘੰਟਿਆਂ ਦੇ ਅੰਦਰ ਨਕਾਬਪੋਸ਼ਾਂ ਨੂੰ ਕਾਬੂ ਕਰ ਲਿਆ।

    ਬੀਤੇ ਦਿਨ ਇੱਕ ਦਿਲ ਦਹਿਲਾ ਦੇਣ ਵਾਲੀ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਹਮਣੇ ਆਈ ਸੀ ਜਿਸ ਵਿੱਚ ਬਾਈਕ ਸਵਾਰ ਦੋ ਨਕਾਬਪੋਸ਼ ਵਿਅਕਤੀ ਇੱਕ ਲੜਕੀ ਦਾ ਬੈਗ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਉਸ ਨੂੰ ਬੈਗ ਸਮੇਤ 10 ਮੀਟਰ ਤੱਕ ਖਿੱਚ ਕੇ ਲੈ ਗਏ ਸਨ, ਜਿਸ ਕਾਰਨ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ, ਇਹ ਸਾਰੀ ਖੌਫਨਾਕ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। 

  • ਅਕਾਲੀ ਦਲ ਨੇ ਬੁਲਾਏ ਆਪਣੇ ਸਰਪੰਚੀ ਅਤੇ ਪੰਚੀ ਦੇ ਉਹ ਉਮੀਦਵਾਰ ਜਿਨਾਂ ਦੇ ਨਾਮਜ਼ਦਗੀ ਪੇਪਰ ਦਾਖਿਲ ਨਹੀਂ ਹੋਏ ਜਾਂ ਜਿਨਾਂ ਦੇ ਰੱਦ ਕਰ ਦਿੱਤੇ ਗਏ।

    ਅੱਜ 11 ਵਜੇ ਪਾਰਟੀ ਦਫਤਰ ਬੁਲਾਈ ਗਈ ਮੀਟਿੰਗ 

    ਪਾਰਟੀ ਵੱਲੋਂ ਤਮਾਮ ਵਰਕਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਲਿਆ ਜਾਏਗਾ ਕੋਈ ਕਾਨੂੰਨੀ ਰਾਸਤਾ

  • ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਤਲਾਸ਼ੀ ਦੌਰਾਨ ਕੈਦੀ ਕੋਲੋਂ ਮੋਬਾਈਲ ਫੋਨ, 3 ਮੋਬਾਈਲ ਚਾਰਜਰ, 2 ਡਾਟਾ ਕੇਬਲ ਸਮੇਤ ਜ਼ਰਦਾ ਅਤੇ ਬੀੜੀ ਦੇ ਬੰਡਲ ਬਰਾਮਦ ਕੀਤੇ ਗਏ ਹਨ, ਇਹ ਸਾਮਾਨ ਬਾਹਰੋਂ ਸੁੱਟ ਕੇ ਪੈਕੇਟਾਂ ਵਿੱਚ ਲਿਆਇਆ ਗਿਆ ਸੀ। ਜੇਲ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਸਿਟੀ ਪੁਲਸ ਨੇ ਕੈਦੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ

  • ਭਗਵੰਤ ਮਾਨ ਦਾ ਟਵੀਟ

    ਜੋੜ ਮੇਲਾ ਬੀੜ ਬਾਬਾ ਬੁੱਢਾ ਜੀ (ਠੱਠਾ) ਦੇ ਪਾਵਨ ਦਿਹਾੜੇ ਮੌਕੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ... ਬਾਬਾ ਬੁੱਢਾ ਸਾਹਿਬ ਜੀ ਦੇ ਯਾਦਗਾਰੀ ਅਸਥਾਨ ਗੁਰਦੁਆਰਾ ਸ੍ਰੀ ਬੀੜ ਸਾਹਿਬ ਠੱਠਾ ਵਿਖੇ ਸਜਦੇ ਸਲਾਨਾ ਜੋੜ ਮੇਲੇ 'ਚ ਪਹੁੰਚੀਆਂ ਸਮੂਹ ਸੰਗਤਾਂ ਸਮੇਤ ਬਾਬਾ ਜੀ ਦੀ ਸੇਵਾ ਭਾਵਨਾ ਨੂੰ ਸਿਜਦਾ ਕਰਦੇ ਹਾਂ....

     

  • ਫਾਜ਼ਿਲਕਾ 'ਚ ਇਮਾਨਦਾਰੀ ਦੀ ਮਿਸਾਲ ਬਣਿਆ ਪੁਲਸ ਮੁਲਾਜ਼ਮ: ਪੈਸੇ ਦੇਖ ਕੇ ਵੀ ਨਹੀਂ ਡੋਲਿਆ ਵਿਸ਼ਵਾਸ, 10 ਦਿਨ ਤੱਕ ਲੱਭਿਆ ਮਾਲਕ

    ਇਕ ਪਾਸੇ ਪੰਜਾਬ ਪੁਲਸ 'ਤੇ ਪੈਸੇ ਲੈਣ ਦੇ ਦੋਸ਼ ਲੱਗੇ ਹਨ, ਉਥੇ ਹੀ ਫਾਜ਼ਿਲਕਾ ਪੁਲਸ ਦੇ ਇਕ ਮੁਲਾਜ਼ਮ ਨੇ ਇਕ ਵੱਖਰੀ ਹੀ ਮਿਸਾਲ ਪੇਸ਼ ਕੀਤੀ ਹੈ, ਜਿਸ 'ਚ ਪੁਲਸ ਮੁਲਾਜ਼ਮ ਨੇ ਹਜ਼ਾਰਾਂ ਰੁਪਏ ਦੇ ਕਾਗਜ਼ਾਤ ਬਰਾਮਦ ਕੀਤੇ ਹਨ ਆਖਿਰਕਾਰ 10 ਦਿਨਾਂ ਦੀ ਜਾਂਚ ਤੋਂ ਬਾਅਦ ਪਰਸ ਦੇ ਮਾਲਕ ਨੂੰ ਲੱਭ ਲਿਆ ਗਿਆ, ਜਿਸ ਤੋਂ ਬਾਅਦ ਹਰ ਪਾਸੇ ਪੁਲਸ ਮੁਲਾਜ਼ਮਾਂ ਦੀ ਤਾਰੀਫ ਹੋ ਰਹੀ ਹੈ।

  • ਅੰਮ੍ਰਿਤਸਰ ਦੇ ਅਟਾਰੀ ਵਿਧਾਨ ਸਭਾ ਦੇ ਵਿਧਾਇਕ ਜਸਵਿੰਦਰ ਸਿੰਘ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਹਵਾਈ ਅੱਡੇ ਦੇ ਬਾਹਰ ਧਰਨਾ ਦਿੱਤਾ।
    -ਕਿਹਾ ਕਿ ਅਸਲ ਮਾਲਕ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ

    ਅੰਮ੍ਰਿਤਸਰ ਦੇ ਅਟਾਰੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਅੱਜ ਜ਼ਮੀਨੀ ਵਿਵਾਦ ਨੂੰ ਲੈ ਕੇ ਹਵਾਈ ਅੱਡੇ ਦੇ ਬਾਹਰ ਧਰਨਾ ਦਿੱਤਾ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਸਰਕਾਰ 'ਤੇ ਬੋਲਦਿਆਂ ਕਿਹਾ ਕਿ ਜੇ ਅਜਿਹਾ ਹੁੰਦਾ ਹੈ, ਫਿਰ ਉਸ ਵਿਅਕਤੀ ਦਾ ਆਪਣਾ ਕੋਈ ਨਹੀਂ ਹੁੰਦਾ, ਉਹ ਆਪਣੇ ਹੀ ਲੋਕਾਂ ਤੋਂ ਪਰੇਸ਼ਾਨ ਹੋ ਕੇ ਖੂਹ ਵਿੱਚ ਛਾਲ ਮਾਰ ਦਿੰਦਾ ਹੈ, ਉਹ ਪੁਲਿਸ ਦੀ ਗੜਬੜੀ ਦਾ ਵਿਰੋਧ ਕਰ ਰਿਹਾ ਹੈ ਅਤੇ ਉਹ ਕਹਿ ਰਿਹਾ ਹੈ ਕਿ ਪੁਲਿਸ ਉਸ ਵਿਅਕਤੀ ਨੂੰ ਬਾਹਰ ਕੱਢਣਾ ਚਾਹੁੰਦੀ ਹੈ ਜੋ ਜ਼ਮੀਨ ਦਾ ਮਾਲਕ ਹੈ ਉਸ ਦੀ ਥਾਂ ਕਿਸੇ ਹੋਰ ਨੂੰ ਬਿਠਾਉਣਾ ਚਾਹੁੰਦੇ ਹਨ, ਉਹ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਨਸਾਫ ਦੀ ਮੰਗ ਕਰ ਰਹੇ ਹਨ।

  • ਕਰਾਚੀ ਹਵਾਈ ਅੱਡੇ ਦੇ ਨੇੜੇ ਧਮਾਕੇ ਵਿੱਚ ਘੱਟੋ-ਘੱਟ ਇੱਕ ਦੀ ਮੌਤ, 10 ਜ਼ਖਮੀ 
    ਐਤਵਾਰ ਰਾਤ ਨੂੰ ਕਰਾਚੀ ਹਵਾਈ ਅੱਡੇ ਦੇ ਨੇੜੇ ਇੱਕ ਧਮਾਕਾ ਹੋਣ ਦੀ ਸੂਚਨਾ ਮਿਲੀ, ਜਿਸ ਦੀਆਂ ਆਵਾਜ਼ਾਂ ਵੱਖ-ਵੱਖ ਖੇਤਰਾਂ ਵਿੱਚ ਲੋਕਾਂ ਨੇ ਸੁਣੀਆਂ। ਪਾਕਿਸਤਾਨ ਦੀ ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਟੈਲੀਵਿਜ਼ਨ ਫੁਟੇਜ 'ਚ ਹਵਾਈ ਅੱਡੇ ਦੇ ਨੇੜੇ ਦੇ ਖੇਤਰ ਤੋਂ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ, ਜਿਸ ਨਾਲ ਸੜਕ 'ਤੇ ਭਿਆਨਕ ਅੱਗ ਦਿਖਾਈ ਦੇ ਰਹੀ ਹੈ।

  • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਹਿਮ ਮੀਟਿੰਗ ਬੁਲਾਈ ਹੈ
    ਖਰੀਦ ਦੇ ਮੁੱਦੇ 'ਤੇ ਮੁੱਖ ਮੰਤਰੀ ਨਿਵਾਸ 'ਤੇ ਹੋਵੇਗੀ ਮੀਟਿੰਗ
    ਮੀਟਿੰਗ ਵਿੱਚ ਸਾਰੇ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ
    ਮੀਟਿੰਗ ਦੁਪਹਿਰ 1 ਵਜੇ ਹੋਵੇਗੀ

ZEENEWS TRENDING STORIES

By continuing to use the site, you agree to the use of cookies. You can find out more by Tapping this link