New Chandigarh Fire News: ਅੱਜ ਸਵੇਰੇ ਨਿਊ ਚੰਡੀਗੜ੍ਹ ਸਥਿਤ ਮਾਜਰਾ ਦੇ ਬਿਜਲੀ ਗਰਿੱਡ ਨੂੰ ਭਿਆਨਕ ਅੱਗ ਲੱਗ ਗਈ ਹੈ। ਇਸ ਕਾਰਨ ਪੂਰੇ ਨਿਊ ਚੰਡੀਗੜ੍ਹ ਤੇ ਆਸਪਾਸ ਦੇ ਚਾਰ ਦਰਜਨ ਪਿੰਡਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਇਲਾਕੇ ਵਿੱਚ ਬਿਜਲੀ ਸਪਲਾਈ ਠੱਪ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।


COMMERCIAL BREAK
SCROLL TO CONTINUE READING

ਫਿਲਹਾਲ ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ ਜਾ ਰਿਹਾ ਹੈ ਅਤੇ ਨਾਲ ਹੀ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਇਸ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਅਗਜ਼ਨੀ ਹਾਦਸੇ ਦੇ ਪੁਖ਼ਤਾ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਮੰਨਿਆਂ ਜਾ ਰਿਹਾ ਹੈ ਕਿ ਸਪਾਰਕਿੰਗ ਹੋਣ ਤੋਂ ਬਾਅਦ ਹੀ ਅੱਗ ਭਾਂਬੜ 'ਚ ਤਬਦੀਲ ਹੋ ਗਈ। ਫਇਰ ਬ੍ਰਿਗੇਡ ਦੀ ਗੱਡੀਆਂ ਮੌਕੇ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਹਾਲੇ ਕਾਬੂ ਨਹੀਂ ਪਾਇਆ ਜਾ ਸਕਿਆ।


 


ਇਹ ਵੀ ਪੜ੍ਹੋ : Shehnaaz Gill Father Threat News: ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਨਹੀਂ ਮਿਲੀ ਕੋਈ ਧਮਕੀ; ਗੰਨਮੈਨ ਲੈਣ ਲਈ ਧਮਕੀ ਦਾ ਰਚਿਆ ਡਰਾਮਾ


ਇਸ ਮੌਕੇ ਸਥਾਨਕ ਲੋਕਾਂ ਦੀ ਆਵਾਜਾਈ ਲਈ ਰਸਤਾ ਬੰਦ ਕੀਤੇ ਗਏ ਹਨ, ਤਾਂ ਜੋ ਕਿਸੇ ਕਿਸਮ ਦਾ ਕੋਈ ਹੋਰ ਨੁਕਸਾਨ ਨਾ ਹੋਵੇ। ਉਥੇ ਹੀ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਰਨਾ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਅੱਗ ਲੱਗੀ ਕਿਵੇਂ।ਇਸ ਹਾਦਸੇ ਦੀਆਂ ਵੀਡੀਓ ਸਾਹਮਣੇ ਆਈਆਂ ਹਨ ਜਿੰਨਾ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਅੱਗ ਕਿੰਨੀ ਭਿਆਨਕ ਹੈ ਅਤੇ ਅਸਮਾਨ ਤੱਕ ਇਸ ਦੀਆਂ ਲਾਟਾਂ ਪਹੁੰਚ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। 


ਇਹ ਵੀ ਪੜ੍ਹੋ : PM Narendra Modi: ਪੀਐਮ ਮੋਦੀ ਅੱਜ ਪੰਜਾਬ 'ਚ ਕਰਨਗੇ ਕਈ ਪ੍ਰੋਜੈਕਟਾਂ ਦਾ ਉਦਘਾਟਨ; ਲੁਧਿਆਣਾ 'ਚ ਐਲੀਵੇਟਿਡ ਹਾਈਵੇ ਦੀ ਹੋਵੇਗੀ ਸ਼ੁਰੂਆਤ