PM Narendra Modi: ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਕਮਰ ਕੱਸ ਲਈ ਹੈ। ਕੇਂਦਰ ਸਰਕਾਰ ਪੰਜਾਬ ਵਿੱਚ ਕਈ ਸੜਕਾਂ ਅਤੇ ਹਾਈਵੇ ਦਾ ਉਦਘਾਟਨ ਕਰਨ ਜਾ ਰਹੀ ਹੈ।
Trending Photos
PM Narendra Modi: ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਕਮਰ ਕੱਸ ਲਈ ਹੈ। ਕੇਂਦਰ ਸਰਕਾਰ ਪੰਜਾਬ ਵਿੱਚ ਕਈ ਸੜਕਾਂ ਅਤੇ ਹਾਈਵੇ ਦਾ ਉਦਘਾਟਨ ਕਰਨ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਨੂੰ ਵੱਡੀ ਸੌਗਾਤ ਦੇਣ ਜਾ ਰਹੇ ਹਨ।
ਭਾਜਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਸਮੁੱਚੇ ਦੇਸ਼ ਦਾ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਅਨਿਲ ਸਰੀਨ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਪੰਜਾਬ ਨੂੰ 2 ਲੱਖ ਕਰੋੜ ਦੇ ਪ੍ਰੋਜੈਕਟ ਦਿੱਤੇ ਹਨ। ਜਿਨ੍ਹਾਂ ਵਿਚੋਂ ਕਈ ਤਿਆਰ ਹੋ ਚੁੱਕੇ ਹਨ ਤੇ ਕਈਆਂ ਦੇ ਨੀਂਹ ਪੱਥਰ ਰੱਖੇ ਜਾ ਚੁੱਕੇ ਹਨ, ਰੱਖੇ ਜਾ ਰਹੇ ਹਨ।
ਅਨਿਲ ਸਰੀਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 939 ਕਰੋੜ ਰੁਪਏ ਨਾਲ ਬਣ ਚੁੱਕੇ ਸਮਰਾਲਾ ਚੌਕ ਤੋਂ ਲੁਧਿਆਣਾ ਨਿਗਮ ਹੱਦ ਤੱਕ 13 ਕਿਲੋਮੀਟਰ ਐਲੀਵੇਟਿਡ ਹਾਈਵੇ ਦਾ ਵਰਚੂਅਲ ਉਦਘਾਟਨ ਕੀਤਾ ਜਾਵੇਗਾ। ਮਲੋਟ ਤੋਂ ਅਬੋਹਰ ਤੋਂ ਸਾਧੁਵਾਲੀ ਸੈਕਸ਼ਨ ਹਾਈਵੇ ਨੰ. NH-62 ਜਿਸਦੀ ਲੰਬਾਈ 65 ਕਿਲੋਮੀਟਰ ਤੇ ਲਾਗਤ 918 ਕਰੋੜ ਹੈ, ਦਾ ਉਦਘਾਟਨ ਕੀਤਾ ਜਾਵੇਗਾ।
367 ਕਰੋੜ ਨਾਲ ਬਣੇ 22.5 ਕਿਲੋਮੀਟਰ ਲੰਬੇ ਮਲੋਟ-ਮੰਡੀ ਡੱਬਵਾਲੀ ਨੈਸ਼ਨਲ ਹਾਈਵੇ ਨੰ. 9 ਦਾ ਉਦਘਾਟਨ ਕੀਤਾ ਜਾਵੇਗਾ। 124 ਕਰੋੜ ਨਾਲ ਸਤਲੁਜ ਦਰਿਆ ਤੇ ਨੰਗਲ ਨੇੜੇ ਬਣੇ 4 ਲੇਨ ਰੇਲਵੇ ਓਵਰਬ੍ਰਿਜ ਦਾ ਉਦਘਾਟਨ ਕੀਤਾ ਜਾਵੇਗਾ। ਮੋਗਾ ਤੋਂ ਮੱਖੂ ਅਤੇ ਹਰੀਕੇ ਤੋਂ ਖਾਲੜਾ ਤੱਕ 2 ਲੇਨ ਤੱਕ ਪੁਨਰਵਾਸ ਤੇ ਅਪਗ੍ਰੇਡੇਸ਼ਨ ਸਮੇਤ ਦੋ ਮਾਰਗਾਂ ਦਾ 327 ਕਰੋੜ ਦੀ ਲਾਗਤ ਨਾਲ ਈਪੀਸੀ ਮੋਡ 'ਤੇ NH-703B ਦੇ ROBs 75.167 ਕਿਲੋਮੀਟਰ ਲੰਬੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਰੇ ਪ੍ਰੋਜੈਕਟਾਂ ਦੀ ਕੀਮਤ 2675 ਕਰੋੜ ਰੁਪਏ ਹੈ।
ਅਨਿਲ ਸਰੀਨ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਵੱਖ-ਵੱਖ ਥਾਂਵਾਂ ਉਤੇ 11,670 ਕਰੋੜ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਜਾਵੇਗਾ। ਇਸ ਵਿੱਚ 31 ਕਿਲੋਮੀਟਰ ਅੰਬਾਲਾ ਚੰਡੀਗੜ੍ਹ ਗ੍ਰੀਨਫ਼ੀਲਡ ਸਪੂਰ ਤੋਂ ਲਾਲੜੂ, 31 ਕਿਲੋਮੀਟਰ ਲੰਬੇ ਬਿਆਸ-ਮਹਿਤਾ-ਬਟਾਲਾ ਤੋਂ ਡੇਰਾ ਬਾਬਾ ਨਾਨਕ, 43 ਕਿਲੋਮੀਟਰ ਲੰਬੇ ਮੋਗਾ-ਬਾਘਾ ਪੁਰਾਣਾ ਤੋਂ ਬਾਜਾਖਾਣਾ, 47 ਕਿਲੋਮੀਟਰ ਲੰਬੇ 6 ਲੇਨ ਜਲੰਧਰ ਬਾਈਪਾਸ ਗ੍ਰੀਨਫ਼ੀਲਡ, 54 ਕਿਲੋਮੀਟਰ ਅੰਮ੍ਰਿਤਸਰ ਬਠਿੰਡਾ, 62 ਕਿਲੋਮੀਟਰ ਲੰਬੇ ਅੰਮ੍ਰਿਤਸਰ-ਬਠਿੰਡਾ ਗ੍ਰੀਨਫ਼ੀਲਡ ਸੈਕਸ਼ਨ, 30 ਕਿਲੋਮੀਟਰ ਲੰਬਾ ਲੁਧਿਆਣਾ-ਬਠਿੰਡਾ ਗ੍ਰੀਨਫ਼ੀਲਡ ਹਾਈਵੇ ਤੇ ਦਿੱਲੀ, ਅੰਮ੍ਰਿਤਸਰ ਤੋਂ ਕਟਰਾ ਐਕਸਪ੍ਰੇਸ-ਵੇ ਆਦਿ ਸ਼ਾਮਿਲ ਹਨ, ਜਿਨ੍ਹਾਂ ਦੇ ਨੀਂਹ ਪੱਥਰ ਰੱਖੇ ਜਾਣੇ ਹਨ। ਅਨਿਲ ਸਰੀਨ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਕੇਂਦਰ ਸਰਕਾਰ ਪੰਜਾਬੀਆਂ ਦੀ ਸੱਚੀ ਹਮਦਰਦ ਉਤੇ ਉਨ੍ਹਾਂ ਦੀ ਆਪਣੀ ਸਰਕਾਰ ਹੈ।
ਇਹ ਵੀ ਪੜ੍ਹੋ : Rail Roko Andolan: ਸਾਰੀਆਂ ਫ਼ਸਲਾਂ 'ਤੇ ਐਮਐਸਪੀ ਦੀ ਮੰਗ ਪੂਰੀ ਨਾ ਹੋਣ ਤੱਕ ਅੰਦੋਲਨ ਰਹੇਗਾ ਜਾਰੀ; ਡੱਲੇਵਾਲ ਨੇ ਅਗਲੀ ਰਣਨੀਤੀ ਦੱਸੀ