PU Election 2023: ਪੀਯੂ ਵਿਦਿਆਰਥੀ ਜਥੇਬੰਦੀ ਚੋਣਾਂ `ਚ ਐਨਐਸਯੂਆਈ ਦੇ ਉਮੀਦਵਾਰ ਜਤਿੰਦਰ ਸਿੰਘ ਨੇ ਮਾਰੀ ਬਾਜ਼ੀ
PU Election 2023: ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਜਥੇਬੰਦੀ ਚੋਣਾਂ ਐਨਐਸਯੂ ਕਾਬਜ਼ ਹੋ ਗਈ ਹੈ। ਪ੍ਰਧਾਨਗੀ ਲਈ ਐਨਐਸਯੂਆਈ ਦੇ ਉਮੀਦਵਾਰ ਜਤਿੰਦਰ ਸਿੰਘ ਨੂੰ ਸਭ ਤੋਂ ਵਧ ਵੋਟਾਂ ਪਈਆਂ ਹਨ।
PU Election 2023: ਪੰਜਾਬ ਯੂਨੀਵਰਸਿਟੀ ਵਿੱਚ ਅੱਜ ਵਿਦਿਆਰਥੀ ਜਥੇਬੰਦੀਆਂ ਚੋਣ ਪ੍ਰਕਿਰਿਆ ਸ਼ਾਂਤੀਪੂਰਵਕ ਨੇਪਰੇ ਚੜ੍ਹੀ। ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਦੇ ਉਮੀਦਵਾਰਾਂ ਨੇ ਪ੍ਰਧਾਨ ਤੇ ਹੋਰ ਅਹੁਦਿਆਂ ਲਈ ਆਪਣੀ ਕਿਸਮਤ ਅਜ਼ਮਾਈ। ਐਨਐਸਯੂਆਈ ਦੇ ਉਮੀਦਵਾਰ ਜਤਿੰਦਰ ਸਿੰਘ ਨੂੰ ਸਭ ਤੋਂ ਵਧ ਵੋਟਾਂ ਭੁਗਤੀਆਂ। ਪੀਯੂ ਵਿੱਚ ਵਿਦਿਆਰਥੀ ਜਥੇਬੰਦੀ ਚੋਣ ਵਿੱਚ ਪ੍ਰਧਾਨ ਅਹੁਦੇ ਉਪਰ ਜਤਿੰਦਰ ਸਿੰਘ ਕਾਬਜ਼ ਹੋ ਗਏ ਹਨ। ਜਦਕਿ Sath ਦੀ ਰਮਨੀਕਜੋਤ ਕੌਰ ਮੀਤ ਪ੍ਰਧਾਨ ਅਹੁਦੇ ਉਪਰ ਜੇਤੂ ਰਹੀ ਹੈ।
ਇਸ ਨਾਲ ਇਨਸੋ ਦੇ ਉਮੀਦਵਾਰ ਦੀਪਕ ਗੋਇਤ ਨੇ ਜਨਰਲ ਸਕੱਤਰ ਦੇ ਅਹੁਦੇ 'ਤੇ ਜਿੱਤ ਹਾਸਲ ਕੀਤੀ ਹੈ। ਵੋਟਿੰਗ ਤੋਂ ਬਾਅਦ ਡੀਜੀਪੀ ਪ੍ਰਵੀਨ ਰੰਜਨ ਅਤੇ ਐਸਐਸਪੀ ਕੰਵਰਦੀਪ ਕੌਰ ਗਿਣਤੀ ਕੇਂਦਰ ਦਾ ਜਾਇਜ਼ਾ ਲੈਣ ਪਹੁੰਚੇ ਸਨ। ਯੂਨੀਵਰਸਿਟੀ ਦੇ ਸਟਾਫ਼ ਨੇ ਉਨ੍ਹਾਂ ਨੂੰ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : Ludhiana News: ਸਾਹਨੇਵਾਲ ਹਵਾਈ ਅੱਡੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਡਾਨ ਨੂੰ ਕੀਤਾ ਰਵਾਨਾ
ਪੁਲਿਸ ਨੇ ਯੂਨੀਵਰਸਿਟੀ ਵਿੱਚ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕੀਤੀ ਹੋਈ ਹੈ। ਯੂਨੀਵਰਸਿਟੀ ਦੇ ਲਗਭਗ 15693 ਵਿਦਿਆਰਥੀਆਂ ਨੇ ਵੋਟਿੰਗ ਵਿੱਚ ਹਿੱਸਾ ਲਿਆ। 10 ਕਾਲਜਾਂ ਵਿੱਚ ਕਰੀਬ 43705 ਵੋਟਰ ਸਨ। 10 ਕਾਲਜਾਂ ਵਿੱਚ 110 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਜਦੋਂਕਿ ਪੰਜਾਬ ਯੂਨੀਵਰਸਿਟੀ ਵਿੱਚ 4 ਅਹੁਦਿਆਂ ਲਈ 21 ਉਮੀਦਵਾਰ ਮੈਦਾਨ ਵਿੱਚ ਸਨ।
ਆਮ ਆਦਮੀ ਪਾਰਟੀ ਦੀ ਵਿਦਿਆਰਥੀ ਜਥੇਬੰਦੀ ‘ਛਤਰ ਯੁਵਾ ਸੰਘਰਸ਼ ਸਮਿਤੀ’ (ਸੀਵਾਈਐਸਐਸ) ਨੇ ਪਿਛਲੀਆਂ ਚੋਣਾਂ ਵਿੱਚ ਪੀਯੂ ਵਿੱਚ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਦੀ ਚੋਣ ਜਿੱਤੀ ਸੀ। ਇਸ ਵਾਰ ਸੀਵਾਈਐਸਐਸ ਨੂੰ ਦੂਜੇ ਸਥਾਨ 'ਤੇ ਹੀ ਸਬਰ ਕਰਨਾ ਪਿਆ। ਦੂਜੇ ਪਾਸੇ ਭਾਜਪਾ ਦੀ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਤੀਜੇ ਸਥਾਨ 'ਤੇ ਰਹੀ। ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਦੀ ਚੋਣ ਵਿੱਚ ਐਨਐਸਯੂਆਈ ਦੇ ਉਮੀਦਵਾਰ ਜਤਿੰਦਰ ਸਿੰਘ 603 ਵੋਟਾਂ ਨਾਲ ਜੇਤੂ ਰਹੇ ਹਨ।
ਵਿਦਿਆਰਥੀ ਜਥੇਬੰਦੀ | ਉਮੀਦਵਾਰ ਦਾ ਨਾਮ | ਕੁੱਲ ਵੋਟਾਂ |
NSUI | ਜਤਿੰਦਰ ਸਿੰਘ | 3002 |
CYSS | ਦਿਵਯਾਂਸ਼ ਠਾਕੁਰ | 2399 |
ABVP | ਰਾਕੇਸ਼ ਦੇਸ਼ਵਾਲ | 2182 |
ਸੋਈ | ਯੁਵਰਾਜ ਗਰਗ | 996 |
ਐਸਐਫਐਸ | ਪ੍ਰਤੀਕ ਕੁਮਾਰ | 621 |
ਪੁਸੂ | ਦਵਿੰਦਰ ਪਾਲ ਸਿੰਘ | 330 |
PSU ਲਲਕਾਰ | ਮਾਨਿਕਾ ਛਾਬੜਾ | 326 |
ਆਜ਼ਾਦ | ਸਕਸ਼ਮ ਸਿੰਘ | 10 |
ਨੋਟਾ | ---- | 207 |