Karnataka Election Result 2023: ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕਰਨਾਟਕ ਵਿਧਾਨ ਸਭਾ ਚੋਣਾਂ ਤਹਿਤ ਵੋਟਾਂ ਦੀ ਗਿਣਤੀ ਜਾਰੀ ਹੈ। ਕਰਨਾਟਕ 'ਚ ਕਿਸ ਦੀ ਸਰਕਾਰ ਬਣੇਗੀ, ਇਸ ਸਵਾਲ ਦਾ ਜਵਾਬ ਕੁਝ ਦੇਰ 'ਚ ਮਿਲ ਜਾਵੇਗਾ। ਹਾਲਾਂਕਿ ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਅੱਗੇ ਹੈ। ਜਦਕਿ ਭਾਜਪਾ ਦੂਜੇ ਅਤੇ ਜੇਡੀਐਸ ਤੀਜੇ ਨੰਬਰ 'ਤੇ ਹੈ। ਦੱਸ ਦੇਈਏ ਕਿ ਕਰਨਾਟਕ ਵਿਧਾਨ ਸਭਾ ਚੋਣਾਂ ਲਈ 10 ਮਈ ਨੂੰ 224 ਸੀਟਾਂ 'ਤੇ ਵੋਟਿੰਗ ਹੋਈ ਸੀ। ਹਾਲਾਂਕਿ ਇਸ ਵਾਰ 73.19 ਫੀਸਦੀ ਵੋਟਿੰਗ ਹੋਈ, ਜੋ ਕਿ 2018 ਦੀਆਂ ਚੋਣਾਂ ਦੇ ਮੁਕਾਬਲੇ 1 ਫੀਸਦੀ ਘੱਟ ਹੈ।


COMMERCIAL BREAK
SCROLL TO CONTINUE READING

ਬੀਜੇਪੀ, ਕਾਂਗਰਸ ਅਤੇ ਜੇਡੀਐਸ ਤਿੰਨੋਂ ਹੀ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ। ਜੇਕਰ ਐਗਜ਼ਿਟ ਪੋਲ ਦੀ ਗੱਲ ਕਰੀਏ ਤਾਂ ਕਾਂਗਰਸ ਨੂੰ 4 'ਚ ਬਹੁਮਤ ਮਿਲਿਆ ਹੈ। ਇੱਕ ਸਰਵੇਖਣ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦੀ ਭਵਿੱਖਬਾਣੀ ਕੀਤੀ ਗਈ ਹੈ ਤੇ 6 ਸਰਵੇਖਣ ਤ੍ਰਿਸ਼ੂਲ ਵਿਧਾਨ ਸਭਾ ਹੋਣ ਦਾ ਦਾਅਵਾ ਕਰ ਰਹੇ ਹਨ। ਐਚਡੀ ਕੁਮਾਰਸਵਾਮੀ ਦੀ ਪਾਰਟੀ ਜਨਤਾ ਦਲ ਸੈਕੂਲਰ ਨੇ ਕਿਹਾ ਹੈ ਕਿ ਕਾਂਗਰਸ ਤੇ ਭਾਜਪਾ ਦੋਵਾਂ ਨੇ ਉਨ੍ਹਾਂ ਤੱਕ ਪਹੁੰਚ ਕੀਤੀ ਹੈ। ਭਾਜਪਾ ਨੇ ਇਸ ਦਾ ਖੰਡਨ ਕੀਤਾ ਹੈ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਕਿਹਾ ਹੈ ਕਿ ਅਸੀਂ ਕਿਸੇ ਪਾਰਟੀ ਨਾਲ ਸੰਪਰਕ ਨਹੀਂ ਕੀਤਾ ਹੈ।


ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸਲੀਮ ਅਹਿਮਦ ਨੇ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਅਸੀਂ 130 ਸੀਟਾਂ ਨੂੰ ਪਾਰ ਕਰਾਂਗੇ ਅਤੇ ਕਰਨਾਟਕ ਵਿੱਚ ਸਥਿਰ ਸਰਕਾਰ ਬਣਾਵਾਂਗੇ। ਕਰਨਾਟਕ ਦੇ ਲੋਕ ਕਾਂਗਰਸ ਦੀ ਸਰਕਾਰ ਚਾਹੁੰਦੇ ਹਨ, ਉਹ ਦੇਸ਼ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਨੂੰ ਬਦਲਣਾ ਚਾਹੁੰਦੇ ਹਨ।
ਸਾਰਿਆਂ ਦੀਆਂ ਨਜ਼ਰਾਂ ਵਰੁਣਾ, ਕਨਕਪੁਰਾ, ਸ਼ਿਗਗਾਓਂ, ਹੁਬਲੀ ਧਾਰਵਾੜ, ਚੰਨਾਪਟਨ, ਸ਼ਿਕਾਰੀਪੁਰਾ, ਚਿਤਪੁਰ, ਰਾਮਨਗਰ ਅਤੇ ਚਿਕਮਗਲੂਰ ਸੀਟਾਂ ਦੇ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ।


ਸੀਐਮ ਬੋਮਈ ਸ਼ਿਗਾਓਂ ਸੀਟ ਤੋਂ ਉਮੀਦਵਾਰ ਹਨ ਅਤੇ ਉਹ ਪਿਛਲੇ ਤਿੰਨ ਵਾਰ ਇਸ ਸੀਟ ਤੋਂ ਲਗਾਤਾਰ ਜਿੱਤਦੇ ਆ ਰਹੇ ਹਨ। ਸਾਬਕਾ ਸੀਐਮ ਸਿੱਧਰਮਈਆ ਵਰੁਣਾ ਸੀਟ ਤੋਂ ਚੋਣ ਲੜ ਰਹੇ ਹਨ। ਸਿੱਧਰਮਈਆ ਦਾ ਮੁਕਾਬਲਾ ਭਾਜਪਾ ਦੇ ਵੀ ਸੋਮੰਨਾ ਨਾਲ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਡੀਕੇ ਸ਼ਿਵਕੁਮਾਰ ਕਨਕਪੁਰਾ ਸੀਟ ਤੋਂ ਚੋਣ ਮੈਦਾਨ ਵਿੱਚ ਹਨ।


ਭਾਜਪਾ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਸਾਬਕਾ ਮੁੱਖ ਮੰਤਰੀ ਜਗਦੀਸ਼ ਸ਼ੇਟਰ ਹੁਬਲੀ ਧਾਰਵਾੜ ਸੀਟ ਤੋਂ ਚੋਣ ਲੜ ਰਹੇ ਹਨ। ਸਾਬਕਾ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਚੰਨਾਪਟਨਾ ਸੀਟ ਤੋਂ ਭਾਜਪਾ ਦੇ ਯੋਗੇਸ਼ਵਰ ਨਾਲ ਮੁਕਾਬਲਾ ਕਰ ਰਹੇ ਹਨ। ਸਾਬਕਾ ਸੀਐਮ ਬੀਐਸ ਯੇਦੀਯੁਰੱਪਾ ਦੇ ਬੇਟੇ ਬੀਵਾਈ ਵਿਜੇਂਦਰ ਸ਼ਿਕਾਰੀਪੁਰਾ ਸੀਟ ਤੋਂ ਕਿਸਮਤ ਅਜ਼ਮਾ ਰਹੇ ਹਨ। ਜਦਕਿ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੇ ਪੋਤੇ ਨਿਖਿਲ ਦੇਵਗੌੜਾ ਰਾਮਨਗਰ ਸੀਟ ਤੋਂ ਚੋਣ ਲੜ ਰਹੇ ਹਨ।


ਇਹ ਵੀ ਪੜ੍ਹੋ : Jalandhar Bypoll Election Result 2023 Live Updates: ਜਲੰਧਰ ਜਿਮਨੀ ਚੋਣ 2023 ਦੇ ਪਹਿਲੇ ਰੁਝਾਨ ਦੇ ਮੁਤਾਬਕ ਆਮ ਆਦਮੀ ਪਾਰਟੀ ਨੂੰ ਮਿਲੀ ਲੀਡ