Fatehgarh News: ਬੱਸੀ ਪਠਾਣਾਂ ਬਾਈਪਾਸ ਰੋਡ `ਤੇ ਖੜੀ ਲਾਵਾਰਸ ਕਾਰ ਵਿੱਚੋਂ ਦੋ ਕੁਇੰਟਲ ਭੁੱਕੀ ਬਰਾਮਦ
Fatehgarh News: ਪੁਲਿਸ ਵਲੋਂ ਇਸਦੀ ਤਲਾਸ਼ੀ ਲਈ ਗਈ ਤਾਂ ਇਸ ਕਾਰ ਵਿੱਚੋਂ ਦੋ ਕੁਇੰਟਲ ਭੁੱਕੀ ਬਰਮਾਦ ਹੋਈ ਹੈ। ਜਿਸ ਦੀ ਜਾਂਚ ਪੁਲਿਸ ਵਲੋਂ ਕੀਤੀ ਜਾ ਰਹੀ ਹੈ।
Fatehgarh News: ਬੱਸੀ ਪਠਾਣਾਂ ਦੇ ਬਾਈਪਾਸ ਰੋਡ 'ਤੇ ਇੱਕ ਲਾਵਾਰਸ ਖੜੀ ਕਾਰ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਸ਼ੀਸ਼ੇ ਕਾਲੇ ਕੀਤੇ ਹੋਏ ਸਨ, ਇਸ ਸਬੰਧੀ ਜਦੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰ ਦੀ ਚੈਕਿੰਗ ਕਰਦੇ ਹੋਏ ਕਾਰ ਨੂੰ ਜਦੋਂ ਖੋਲ੍ਹਿਆ ਤਾਂ ਉਸ ਵਿੱਚੋਂ 2 ਕੁਇੰਟਲ ਭੁੱਕੀ ਬਰਾਮਦ ਹੋਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਬੱਸੀ ਪਠਾਣਾਂ ਦੇ ਸਬ-ਇੰਸਪੈਕਟਰ ਨਰਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਕੰਟਰੋਲ ਰੂਮ 'ਤੇ ਇੱਕ ਸੂਚਨਾ ਮਿਲੀ ਸੀ ਕਿ ਬਾਈਪਾਸ ਤੋਂ ਥੋੜ੍ਹਾ ਅੱਗੇ ਖੇਤਾਂ 'ਚ ਇੱਕ ਸ਼ੱਕੀ ਕਾਰ ਖੜ੍ਹੀ ਮਿਲੀ ਹੈ। ਉਹਨਾਂ ਵਲੋਂ ਮੌਕੇ 'ਤੇ ਪਹੁੰਚਕੇ ਕਾਰ ਦੀ ਤਲਾਸ਼ੀ ਲਈ ਗਈ ਕਾਰ ਲੌਕ ਸੀ ਅਤੇ ਇਸਦੇ ਸ਼ੀਸ਼ਿਆਂ 'ਤੇ ਕਾਲੀਆਂ ਜਾਲੀਆਂ ਲੱਗੀਆਂ ਹੋਈਆਂ ਸਨ। ਸਾਡੀ ਟੀਮ ਵੱਲੋਂ ਕੁੱਝ ਦੇਰ ਤੱਕ ਇੰਤਜਾਰ ਕੀਤਾ ਗਿਆ। ਕਾਰ ਕੋਲ ਕੋਈ ਵਿਅਕਤੀ ਮੌਜ਼ੂਦ ਨਹੀਂ ਸੀ। ਜਿਸ ਤੋਂ ਬਾਅਦ ਅਸੀਂ ਕਾਰ ਦਾ ਸ਼ੀਸ਼ਾ ਤੋੜ ਕੇ ਉਸ ਗੱਡੀ ਨੂੰ ਖੋਲ੍ਹਿਆ ਗਿਆ ਤਾਂ ਕਾਰ ਚੋਂ ਕੁੱਲ ਦੋ ਕੁਇੰਟਲ ਭੁੱਕੀ(ਚੂਰਾ ਪੋਸਤ) ਬਰਾਮਦ ਹੋਈ। ਜਿਸ ਤੋਂ ਬਾਅਦ ਕਾਰ ਨੂੰ ਬਸੀ ਪਠਾਣਾਂ ਲਿਆਂਦਾ ਗਿਆ।
ਇਹ ਵੀ ਪੜ੍ਹੋ: Chandigarh Prtc Protest: ਪੀਆਰਟੀਸੀ ਬੱਸ ਮੁਲਜ਼ਾਮਾਂ ਦੀ ਹੜ੍ਹਤਾਲ, ਕਈ ਰੂਟ ਪ੍ਰਭਾਵਿਤ
ਸਬ-ਇੰਸਪੈਕਟਰ ਨਰਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਾਡੀ ਟੀਮ ਨੇ ਕਾਰ ਵਿੱਚ ਮੌਜੂਦ ਚੂਰਾ ਪੋਸਤ ਨੂੰ ਜਬਤ ਕਰ ਲਿਆ ਹੈ ਅਤੇ ਥਾਣਾ ਬਸੀ ਪਠਾਣਾਂ ਵਿਖੇ ਵਰਨਾ ਕਾਰ ਦੇ ਮਾਲਕ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਜਲਦ ਤੋਂ ਜਲਦ ਕਾਰ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਵੇਗਾ।
ਇਹ ਵੀ ਪੜ੍ਹੋ: Magnrega Day: ਮਗਨਰੇਗਾ ਦਿਵਸ ਮੌਕੇ ਮਜ਼ਦੂਰਾਂ ਨੇ ਕੀਤਾ ਰੋਸ ਪ੍ਰਦਰਸ਼ਨ, ਕੇਂਦਰ ਸਰਕਾਰ ਨੂੰ ਭੇਜਿਆ ਮੰਗ ਪੱਤਰ