ਬਲਿੰਦਰ ਸਿੰਘ/ ਪਾਤੜਾਂ : ਪਾਤੜਾਂ ਦੇ ਨਾਲ ਲੱਗਦੇ ਪਿੰਡ ਚੁਨਾਗਰਾ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਨੇੜ੍ਹੇ ਚਾਰ ਦੀਵਾਰੀ ਅੰਦਰ ਗੁਰਦੁਆਰਾ ਕਮੇਟੀ ਵੱਲੋਂ ਪਾਈ ਗਈ ਭਰਤ ਦੀ ਮਿੱਟੀ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ। ਸੈਕੜਿਆਂ ਦੀ ਗਿਣਤੀ ਵਿੱਚ ਇੱਕਠੇ ਹੋਏ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਪਿੰਡ ਦੇ ਕੁਝ ਲੋਕਾਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਘੇਰਾ ਪਾ ਲਿਆ ਅਤੇ ਇਨ੍ਹਾਂ ਤੇ ਗੁਰਦੁਆਰਾ ਸਾਹਿਬ  ਦੇ ਅੰਦਰ ਤੱਕ ਇੱਟਾ ਰੋੜ੍ਹੇ ਮਾਰੇ ਜਾਣ ਅਤੇ ਸੇਵਾ ਕਰ ਰਹੇ ਵਿਅਕਤੀਆਂ ਤੇ ਹਮਲਾ ਕਰਕੇ ਟਰੈਕਟਰਾਂ ਅਤੇ ਹੋਰ ਵਾਹਨਾਂ ਦੀ ਭੰਨ ਤੋਂੜ ਕੀਤੀ ਗਈ। ਉਥੇ ਪਿੰਡ ਦੇ ਨੌਜਵਾਨਾਂ ਲਈ ਖੇਡਣ ਲਈ ਛੱਡੇ ਗਏ ਗਰਾਉਡ 'ਤੇ ਕਬਜ਼ਾ ਕਰਨ ਦੇ ਇਲਜ਼ਾਮ ਗੁਰਦੁਆਰਾ ਪ੍ਰਬੰਧਕਾਂ 'ਤੇ ਲਾਏ ਜਾ ਰਹੇ ਹਨ। 


COMMERCIAL BREAK
SCROLL TO CONTINUE READING

ਇਸ ਘਟਨਾ ਦਾ ਪਤਾ ਲੱਗਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਸਥਿਤੀ ਨੂੰ ਕੰਟਰੋਲ ਕਰਕੇ ਦੋਨਾਂ ਧਿਰਾਂ ਨੂੰ ਭੇਜ ਦਿੱਤਾ ਗਿਆ ਸੀ ਅਤੇ ਹੁਣ ਇਸ ਮਾਮਲੇ ਨੂੰ ਹੱਲ ਕਰਨ ਦੇ ਲਈ ਦੋਨਾਂ ਧਿਰਾਂ ਨਾਲ ਗੱਲ ਕਰਕੇ ਮਾਮਲੇ ਦਾ ਹੱਲ ਕੀਤਾ ਜਾਵੇਗਾ। 


ਉਥੇ ਹੀ ਡੀਐਸਪੀ ਪਾਤੜਾਂ ਭਰਭੂਰ ਸਿੰਘ ਨੇ ਵੀ ਇਸ ਮਾਮਲੇ ਨੂੰ ਲੈ ਕੇ ਪੂਰੀ  ਚੌਂਕਸੀ ਵਰਤੀ ਜਾ ਰਹੀ ਹੈ ਤੇ ਪਿੰਡ ਦੀ ਘਟਨਾਂ ਸਥਾਨ ਤੇ ਪੁਲਿਸ ਮੁਲਾਜਮ ਨੂੰ ਤਾਇਨਾਤ ਕੀਤਾ ਗਿਆ ਹੈ,ਕਿਸੇ ਨੂੰ ਕਾਨੂੰਨ ਹੱਥ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ।