Amritsar News (Bharat Sharma): ਅੰਮ੍ਰਿਤਸਰ 'ਚ ਲੜਕੀਆਂ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨਾਂ ਨੇ ਟੈਂਪੂ ਟਰੈਵਲਰ 'ਚ ਜਾ ਰਹੀਆਂ ਲੜਕੀਆਂ ਨੂੰ ਪਹਿਲਾਂ ਤੰਗ-ਪ੍ਰੇਸ਼ਾਨ ਕੀਤਾ ਅਤੇ ਫਿਰ ਉਨ੍ਹਾਂ ਦੇ ਘਰ ਜਾ ਕੇ ਹਮਲਾ ਕੀਤਾ। ਪੁਲਿਸ ਨੇ ਲੜਕੀਆਂ ਦੀ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨੌਜਵਾਨਾਂ ਵੱਲੋਂ ਗੱਡੀ 'ਤੇ ਹਮਲਾ ਕਰਨ ਦੀ ਵੀਡੀਓ ਵੀ ਸਹਾਮਣੇ ਆਈ ਹੈ।


COMMERCIAL BREAK
SCROLL TO CONTINUE READING

ਅੰਮ੍ਰਿਤਸਰ ਦੇ ਭਾਈ ਮੰਝ ਸਿੰਘ ਰੋਡ, ਤਰਨਤਾਰਨ ਰੋਡ 'ਤੇ ਇੱਕ ਟੈਂਪੂ ਟਰੈਵਲਰ 'ਚ 6 ਦੇ ਕਰੀਬ ਲੜਕੀਆਂ ਕਿਸੇ ਥਾਂ ਤੋਂ ਘਰ ਪਰਤ ਰਹੀਆਂ ਸਨ। ਘਰ ਤੋਂ ਥੋੜ੍ਹੀ ਦੂਰੀ 'ਤੇ ਉਹ ਕੁੱਝ ਖਾਣ ਲਈ ਰੁਕਿਆ ਤਾਂ ਕੁੱਝ ਨੌਜਵਾਨਾਂ ਨੇ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਲੜਕੀਆਂ ਨੇ ਇਸ ਸਬੰਧੀ ਸ਼ਿਕਾਇਤ ਜਦੋਂ ਪੁਲਿਸ ਨੂੰ ਕੀਤਾ ਤਾਂ ਇਸ  ਬਾਰੇ ਉਨ੍ਹਾਂ ਨੌਜਵਾਨਾਂ ਨੂੰ ਪਤਾ ਲੱਗ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਲੜਕੀਆਂ ਦੇ ਘਰ ਪਹੁੰਚ ਕੇ ਹਮਲਾ ਕਰ ਦਿੱਤਾ ਹੈ ਅਤੇੇ ਟੈਂਪੂ ਟਰੈਵਲਰ ਦੀ ਭੰਨਤੋੜ ਕਰ ਦਿੱਤੀ।


ਪੀੜਤ ਲੜਕੀ ਦਾ ਕਹਿਣਾ ਹੈ ਕਿ ਜਦੋਂ ਉਹ ਆਈਸਕ੍ਰੀਮ ਖਾਣ ਲਈ ਰੁਕੇ ਤਾਂ ਉੱਥੇ ਪਹਿਲਾਂ ਤੋਂ ਖੜ੍ਹੇ 2 ਤੋਂ 3 ਮੁੰਡਿਆਂ ਨੇ ਉਨ੍ਹਾਂ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਨੌਜਵਾਨਾਂ ਨੇ ਕੁੜੀਆਂ ਲਈ ਬਹੁਤ ਹੀ ਅਸ਼ਲੀਲ ਭਾਸ਼ਾ ਵਰਤੀ। ਜਿਸ ਤੋਂ ਬਾਅਦ ਸਾਡੀ ਉਨ੍ਹਾਂ ਮੁੰਡਿਆਂ ਨਾਲ ਕਾਫੀ ਬਹਿਸ ਹੋ ਗਈ। ਇਸ ਤੋਂ ਬਾਅਦ ਅਸੀਂ ਟੈਂਪੂ ਟਰੈਵਲਰ ਵਿੱਚ ਬੈਠ ਕੇ ਘਰ ਲਈ ਰਵਾਨਾ ਹੋ ਗਈਆਂ। ਜਦੋਂ ਅਸੀਂ ਘਰ ਪਹੁੰਚੇ ਤਾਂ ਉਹ ਮੁੰਡੇ ਸਾਡਾ ਪਿੱਛਾ ਕਰਦੇ ਹੋਏ ਸਾਡੇ ਘਰ ਪਹੁੰਚੇ ਗਏ।


ਇਹ ਵੀ ਪੜ੍ਹੋ: Chandigarh Mayor Election: ਮੇਅਰ ਚੋਣ ਨੂੰ ਲੈ ਕੇ SC 'ਚ ਕੱਲ੍ਹ ਮੁੜ ਸੁਣਵਾਈ, ਕੋਰਟ ਨੇ ਚੋਣ ਬੈਲਟ ਪੇਪਰ ਮੰਗਵਾਏ


 


ਉਹ ਨੌਜਵਾਨ ਨੇ ਆਪਣੇ ਨਾਲ ਹੋਰ ਲੜਕਿਆਂ ਨੂੰ ਵੀ ਬੁਲਾ ਲਿਆ ਅਤੇ ਸਾਡੀ ਕਾਰ 'ਤੇ ਇੱਟਾਂ-ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਕਾਰ ਦੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ ਅਤੇ ਨੇੜੇ ਖੜ੍ਹੇ ਸਕੂਟਰ ਨੂੰ ਵੀ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਲੜਕੀ ਨੇ ਪੁਲਿਸ ਤੋਂ ਇਸ ਮਾਮਲੇ ਵਿੱਚ ਜਾਂਚ ਦੀ ਮੰਗ ਕਰਦੇ ਹੋਏ ਉਨ੍ਹਾਂ ਨੌਜਵਾਨਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।


ਇਹ ਵੀ ਪੜ੍ਹੋ: Punjab News: ਸਰਕਾਰਾਂ ਦੇ ਕੰਮ ਹੁਣ ਕਰ ਰਹੇ ਕਾਰ ਸੇਵਾ ਵਾਲੇ ਸੰਤ, ਦੋ ਤਖਤਾਂ ਨੂੰ ਜੋੜਨ ਵਾਲੀ ਬਣਾਈ ਸੜਕ