Ludhiana News: ਲੁਧਿਆਣਾ ਵਿੱਚ ਸਪਾ ਸੈਂਟਰ ਚਲਾ ਰਹੇ ਵਿਅਕਤੀ ਵੱਲੋਂ ਇੱਕ ਔਰਤ ਨਾਲ ਕੁੱਟਮਾਰ ਦਾ ਮਾਮਲਾ ਸਹਾਮਣੇ ਆਇਆ ਹੈ। ਔਰਤ ਦਾ 6 ਮਹੀਨੇ ਪਹਿਲਾਂ ਸਪਾ ਸੈਂਟਰ ਮਾਲਕ ਨਾਲ ਤਲਾਕ ਹੋ ਗਿਆ ਸੀ। ਇਲਜ਼ਾਮ ਹੈ ਕਿ ਹੁਣ ਜਿੱਥੇ ਵੀ ਔਰਤ ਉਸ ਵਿਅਕਤੀ ਨੂੰ ਦਿਖਾਈ ਦਿੰਦੀ ਹੈ, ਉੱਥੇ ਹੀ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਬੀਤੀ ਰਾਤ ਦੁੱਗਰੀ ਇਲਾਕੇ ਵਿੱਚ ਦੋਵਾਂ ਵਿਚਾਲੇ ਝਗੜਾ ਹੋ ਗਿਆ। ਗੁੱਸੇ ਵਿੱਚ ਉਸ ਵਿਅਕਤੀ ਨੇ ਫੋਨ ਉਸ ਦੇ ਮੱਥੇ ਉੱਤੇ ਮਾਰਿਆ। ਵਿਅਕਤੀ ਦੇ ਨਾਲ ਆਏ ਕੁਝ ਲੋਕਾਂ ਨੇ ਮਹਿਲਾ ਦੀ ਕੁੱਟਮਾਰ ਵੀ ਕੀਤੀ। ਖੂਨ ਨਾਲ ਲੱਥਪੱਥ ਔਰਤ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ।


COMMERCIAL BREAK
SCROLL TO CONTINUE READING

ਹਸਪਤਾਲ ਪਹੁੰਚੀ ਜ਼ਖਮੀ ਮਹਿਲਾ ਨੇ ਦੱਸਿਆ ਕਿ ਉਹ ਆਸਾਮ ਦੀ ਰਹਿਣ ਵਾਲੀ ਹੈ। ਇੱਥੇ ਉਸ ਦਾ ਮੁਸਲਿਮ ਭਾਈਚਾਰੇ ਵਿੱਚ ਵਿਆਹ ਹੋਇਆ। ਉਸ ਦਾ ਆਪਣੇ ਪਤੀ ਨਾਲ ਪਿਛਲੇ 9 ਮਹੀਨਿਆਂ ਤੋਂ ਕਾਫੀ ਵਿਵਾਦ ਚੱਲ ਰਿਹਾ ਸੀ। ਉਸ ਦੇ ਪਤੀ ਦਾ ਭਾਈਵਾਲਾ ਚੌਕ ਵਿੱਚ ਸਪਾ ਸੈਂਟਰ ਹੈ। ਉਸ ਦਾ ਕੇਸ ਵੀ ਅਦਾਲਤ ਵਿੱਚ ਚੱਲ ਰਿਹਾ ਹੈ। ਪਤੀ ਉਸ ਨੂੰ ਤਲਾਕ ਨਹੀਂ ਦੇ ਰਿਹਾ ਸੀ। ਉਹ ਕਿਸੇ ਹੋਰ ਔਰਤ ਨਾਲ ਰਹਿੰਦਾ ਹੈ। ਹੁਣ ਉਸ ਦਾ ਪਿਛਲੇ 6 ਮਹੀਨੇ ਪਹਿਲਾਂ ਤਲਾਕ ਹੋ ਗਿਆ ਸੀ।


ਇਹ ਵੀ ਪੜ੍ਹੋ: Ludhiana News: ਨਕਲੀ ਨੋਟਾਂ ਦਾ ਕਾਰੋਬਾਰ ਕਰਨ ਵਾਲਿਆਂ ਦਾ ਪਰਦਾਫਾਸ਼, 2 ਵਿਅਕਤੀ ਕਾਬੂ


ਖੁਸ਼ੀ ਨੇ ਦੱਸਿਆ ਕਿ ਜਦੋਂ ਉਹ ਦੇਰ ਰਾਤ ਦੁੱਗਰੀ ਇਲਾਕੇ ਵਿੱਚ ਸਥਿਤ ਆਪਣੀ ਭੈਣ ਦੇ ਸਪਾ ਸੈਂਟਰ ਤੋਂ ਘਰ ਵਾਪਸ ਜਾਣ ਲੱਗੀ ਤਾਂ ਰਸਤੇ ਵਿੱਚ ਉਸ ਦੇ ਪਤੀ ਨੇ ਉਸਨੂੰ ਘੇਰ ਲਿਆ। ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਦੀ ਕੁੱਟਮਾਰ ਕੀਤੀ। ਜਦੋਂ ਉਸਨੇ ਉਸਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਉਸਦੇ ਮੱਥੇ 'ਤੇ ਫੋਨ ਨਾਲ ਸੱਟ ਮਾਰ ਦਿੱਤੀ। ਮੱਥੇ ਤੋਂ ਲਗਾਤਾਰ ਖੂਨ ਵਹਿਣ ਲੱਗਾ ਅਤੇ ਉਹ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਭਾਲ ਕਰ ਰਹੀ ਹੈ।


ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਸੰਘਣੀ ਧੁੰਦ ਨਾਲ ਘਟੀ ਰਫ਼ਤਾਰ, ਉਡਾਣਾਂ ਅਤੇ ਟਰੇਨਾਂ ਵੀ ਹੋ ਰਹੀਆਂ ਹਨ ਪ੍ਰਭਾਵਿਤ