Punjab Weather Update: ਪੰਜਾਬ 'ਚ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਉਡਾਣਾਂ ਅਤੇ ਟਰੇਨਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ।
Trending Photos
Punjab Weather Update: ਪੰਜਾਬ ਵਿੱਚ ਲਗਾਤਾਰ ਠੰਡ ਲਗਾਤਾਰ ਵੱਧ ਰਹੀ ਹੈ। ਉੱਤਰੀ ਭਾਰਤ ਵਿੱਚ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਦਿਨ ਭਰ ਠੰਢ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਰਾਤ ਨੂੰ ਪਾਰਾ ਡਿੱਗ ਹੋਰ ਵੀ ਜ਼ਿਆਦਾ ਡਿੱਗ ਜਾਂਦਾ ਹੈ। ਸੀਤ ਲਹਿਰ ਦਾ ਅਸਰ ਲਗਾਤਰਾ ਪੰਜਾਬ ਦੇ ਨਾਲ-ਨਾਲ ਪੂਰੇ ਉੱਤਰੀ ਭਾਰਤ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦਸੰਬਰ ਵਿੱਚ ਮੀਂਹ ਨਾ ਪੈਣ ਕਾਰਨ ਜਨਵਰੀ ਦੀ ਸ਼ੁਰੂਆਤ ਵੀ ਧੁੰਦ ਨਾਲ ਹੋ ਗਈ ਹੈ, ਜੋ 6 ਜਨਵਰੀ ਤੱਕ ਜਾਰੀ ਰਹੇਗੀ। ਅੱਜ ਮੌਸਮ ਵਿਭਾਗ ਨੇ 15 ਜ਼ਿਲ੍ਹਿਆਂ ਵਿੱਚ ਧੁੰਦ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ ਜਦੋਂ ਕਿ ਪੂਰਬੀ ਅਤੇ ਪੱਛਮੀ ਮਾਲਵੇ ਦੇ ਹੋਰ ਖੇਤਰਾਂ ਵਿੱਚ ਯੈਲੋ ਅਲਰਟ ਜਾਰੀ ਹੈ।
ਇਸ ਕਾਰਨ ਪੰਜਾਬ ਦਾ ਔਸਤ ਘੱਟੋ-ਘੱਟ ਤਾਪਮਾਨ 2.3 ਡਿਗਰੀ ਸੈਲਸੀਅਸ ਹੇਠਾਂ ਆ ਗਿਆ ਹੈ। ਬੀਤੇ ਦਿਨੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਨਵਾਂਸ਼ਹਿਰ ਸਭ ਤੋਂ ਠੰਢਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
Maximum Temperatures and their Departure over the plains of North India Dated 05.01.2024. Maximum Temperature and their Departure are normal/above normal over the plains of Delhi, Haryana & Chandigarh ,Punjab, UP and MP and below normal at isolated places over Rajasthan. pic.twitter.com/dMrRbVxasy
— India Meteorological Department (@Indiametdept) January 5, 2024
ਇਹ ਵੀ ਪੜ੍ਹੋ: Punjab Weather News: ਅੱਤ ਦੀ ਠੰਢ ਤੇ ਸੰਘਣੀ ਧੁੰਦ ਕਾਰਨ ਰੇਲਗੱਡੀਆਂ ਪ੍ਰਭਾਵਿਤ; ਦੇਖੋ ਦੇਰੀ ਨਾਲ ਚੱਲ ਰਹੀਆਂ ਟ੍ਰੇਨਾਂ ਦੀ ਸੂਚੀ
ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਸੰਗਰੂਰ, ਪਟਿਆਲਾ, ਮੁਹਾਲੀ, ਲੁਧਿਆਣਾ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਮੋਗਾ, ਫ਼ਿਰੋਜ਼ਪੁਰ, ਜਲੰਧਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਅੱਧੀ ਰਾਤ ਤੋਂ ਧੁੰਦ ਦਾ ਅਸਰ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਅੱਜ ਵੀ ਪੂਰੇ ਪੰਜਾਬ ਵਿੱਚ ਸੂਰਜ ਚੜ੍ਹਨ ਦੀਆਂ ਸੰਭਾਵਨਾਵਾਂ ਨਾਮੁਮਕਿਨ ਹਨ ਜਿਸ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ 'ਚ ਜ਼ਿਆਦਾ ਫਰਕ ਨਹੀਂ ਹੋਵੇਗਾ।
ਇਹ ਵੀ ਪੜ੍ਹੋ: Punjab News: ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਦੋ-ਦੋ ਨਵੀਂਆਂ ਲਗਜ਼ਰੀ ਗੱਡੀਆਂ ਦਾ ਦਿੱਤਾ ਤੋਹਫ਼ਾ
ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 6 ਜਨਵਰੀ ਨੂੰ ਧੁੰਦ ਦਾ ਅਲਰਟ ਐਲਾਨਿਆ ਹੈ, 7 ਜਨਵਰੀ ਤੋਂ ਬਾਅਦ ਬੱਦਲਵਾਈ ਅਤੇ 9 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਸੰਘਣੀ ਧੁੰਦ ਕਾਰਨ ਸਵੇਰ ਵੇਲੇ ਹਰ ਪਾਸੇ ਵਿਜ਼ੀਬਿਲਟੀ ਜ਼ੀਰੋ ਹੈ। ਇਸ ਕਾਰਨ ਇੱਥੇ ਪੁੱਜਣ ਵਾਲੀਆਂ ਉਡਾਣਾਂ 2 ਤੋਂ 6 ਘੰਟੇ ਦੇਰੀ ਨਾਲ ਪੁੱਜ ਰਹੀਆਂ ਹਨ। ਇੰਨਾ ਹੀ ਨਹੀਂ ਧੁੰਦ ਦੇ ਕਹਿਰ ਕਾਰਨ 25 ਤੋਂ ਵੱਧ ਰੇਲ ਗੱਡੀਆਂ ਦੇਰੀ ਨਾਲ ਪੰਜਾਬ ਪੁੱਜੀਆਂ। ਰੇਲਵੇ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਜ਼ਿਆਦਾਤਰ ਟਰੇਨਾਂ ਚਾਰ ਤੋਂ ਪੰਜ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਹਵਾਈ ਅੱਡੇ ਤੋਂ 40 ਉਡਾਣਾਂ 20 ਮਿੰਟ ਤੋਂ ਚਾਰ ਘੰਟੇ ਲੇਟ ਹੋਈਆਂ। ਇਸ ਤੋਂ ਇਲਾਵਾ ਸਵੇਰੇ 5:55 ਵਜੇ ਪੁਣੇ ਜਾਣ ਵਾਲੀ ਫਲਾਈਟ ਨੂੰ ਵੀ ਰੱਦ ਕਰਨਾ ਪਿਆ।