ਬਲਿੰਦਰ ਸਿੰਘ/ਪਟਿਆਲਾ : ਪਟਿਆਲਾ ਵਿੱਚ ਇੱਕ ਬੱਚੀ ਨਾਲ ਇੱਕ ਅਜਿਹੀ ਖ਼ੌਫ਼ਨਾਕ ਵਾਰਦਾਤ ਹੋਈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ ਪਰੇਸ਼ਾਨ ਹੈ,ਬੱਚਿਆਂ ਦੀ ਸੁਰੱਖਿਆ ਨੂੰ ਲੈਕੇ ਸਵਾਲ ਉੱਠ ਰਹੇ ਨੇ,ਪਟਿਆਲਾ 'ਚ ਟਿਊਸ਼ਨ ਤੋਂ ਪਰਤ ਰਹੀ ਵਿਦਿਆਰਥਣ ਨਾਲ ਇੱਕ ਆਟੋ ਚਾਲਕ ਨੇ ਹੈਵਾਨੀਅਤ ਕਰਦਿਆਂ ਪਹਿਲਾਂ ਉਸ ਦੇ ਪੇਚਕਸ ਮਾਰਿਆ ਅਤੇ ਫਿਰ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਸਭ ਦੇਖ ਕੇ ਕੁੜੀ ਨੇ ਰੌਲਾ ਪਾ ਦਿੱਤਾ ਤਾਂ ਆਟੋ ਚਾਲਕ ਆਟੋ ਛੱਡ ਕੇ ਫ਼ਰਾਰ ਹੋ ਗਿਆ


COMMERCIAL BREAK
SCROLL TO CONTINUE READING

ਇਸ ਮਾਮਲੇ 'ਚ ਕੁੜੀ ਦੀ ਸ਼ਿਕਾਇਤ 'ਤੇ ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਆਟੋ ਚਾਲਕ ਸੁਖਦੇਵ ਸਿੰਘ ਪਿੰਡ ਅਲੀਪੁਰ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਰੋਜ਼ਾਨਾ ਬਹਾਦਰਗੜ੍ਹ ਟਿਊਸ਼ਨ ਪੜ੍ਹਨ ਲਈ ਆਉਂਦੀ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਪਿੰਡ ਦੌਣ ਕਲਾਂ ਵਾਪਸ ਜਾਣ ਲਈ ਆਟੋ ਲਿਆ ਤਾਂ ਆਟੋ ਚਾਲਕ ਨੇ ਮੇਨ ਰੋਡ ਦੀ ਬਜਾਏ ਆਟੋ ਨੂੰ ਸਲਿਪ ਰੋਡ 'ਤੇ ਪਾ ਲਿਆ ਅਤੇ ਅੱਗੇ ਜਾ ਕੇ ਡਰਾਈਵਿੰਗ ਸੀਟ ਤੋਂ ਉੱਤਰ ਪਿੱਛੇ ਉਸ ਕੋਲ ਆ ਕੇ ਬੈਠ ਗਿਆ ਅਤੇ।


ਜਦੋਂ ਕੁੜੀ ਨੇ ਇਸ ਦਾ ਡਟ ਦੇ ਵਿਰੋਧ ਕੀਤਾ ਤਾਂ ਸੁਖਦੇਵ ਸਿੰਘ ਨੇ ਪੇਚਕਸ ਕੱਢ ਕੇ ਕੁੜੀ ਦੇ ਮਾਰਿਆ ਅਤੇ ਜ਼ਬਰਦਸਤੀ ਕਰਨ ਲੱਗ ਪਿਆ। ਕੁੜੀ ਨੇ ਰੌਲਾ ਪਾ ਦਿੱਤਾ ਤਾਂ ਸੁਖਦੇਵ ਸਿੰਘ ਮੌਕਾ ਪਾ ਕੇ ਉਥੋਂ ਫਰਾਰ ਹੋ ਗਿਆ। ਪਿੰਡ ਨਜ਼ਦੀਕ ਹੋਣ ਕਾਰਨ ਕੁੜੀ ਦੇ ਪਿਤਾ ਸਮੇਤ ਹੋਰ ਵਿਅਕਤੀ ਆ ਗਏ ਅਤੇ ਕੁੜੀ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ। ਥਾਣਾ ਸਦਰ ਪਟਿਆਲਾ ਦੇ ਐੱਸ. ਐੱਚ. ਓ. ਪਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਮਾਮਲੇ 'ਚ ਕੇਸ ਦਰਜ ਕਰ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਸੁਖਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।