Patiala News: (BALINDER SINGH); ਪਟਿਆਲਾ ਦੇ ਨਵੇਂ ਬੱਸ ਸਟੈਂਡ ਵਿੱਚ ਇੱਕ ਸਮੋਸੇ ਨੂੰ ਲੈ ਕੇ ਦੁਕਾਨਦਾਰ ਦੀ ਕੁੱਟਮਾਰ ਦਾ ਮਾਮਲਾ ਸਹਾਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਦੁਕਾਨ 'ਤੇ ਕੁਝ ਨੌਜਵਾਨ ਆਉਂਦੇ ਨੇ ਉਹਨਾਂ ਵੱਲੋਂ ਖਾਣ ਦੇ ਲਈ ਸਮੋਸਿਆਂ ਦੀ ਮੰਗ ਕੀਤੀ ਜਾਂਦੀ ਹੈ। ਪਰ ਜਦੋਂ ਦੁਕਾਨਦਾਰ ਉਹਨਾਂ ਤੋਂ ਪੈਸੇ ਦੀ ਮੰਗ ਕਰਦਾ ਤਾਂ ਉਹ ਨੌਜਵਾਨ ਉਸ ਦੁਕਾਨਦਾਰ ਅਤੇ ਉਸ ਦੁਕਾਨ 'ਤੇ ਕੰਮ ਕਰਨ ਵਾਲੇ ਮੁੰਡਿਆਂ ਦੇ ਨਾਲ ਕੁੱਟਮਾਰ ਕਰਨ ਲੱਗ ਜਾਂਦੇ ਹਨ।


COMMERCIAL BREAK
SCROLL TO CONTINUE READING

ਦੁਕਾਨਦਾਰ ਦੇ ਦੱਸਣ ਦੇ ਮੁਤਾਬਿਕ ਜਦੋਂ ਸਮੋਸੇ ਖਾਣ ਤੋਂ ਬਾਅਦ ਉਹ ਉਹਨਾਂ ਤੋਂ ਪੈਸਿਆਂ ਦੀ ਮੰਗ ਕਰਦਾ ਹੈ ਤਾਂ ਨੌਜਵਾਨ ਪੈਸੇ ਦੇਣ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਉਸ ਉੱਪਰ ਹਮਲਾ ਕਰ ਦਿੰਦੇ ਹਨ।ਦੁਕਾਨਦਾਰ ਦਾ ਕਹਿਣਾ ਹੈ ਕਿ ਉਨ੍ਹਾਂ 'ਤੇ ਤਲਵਾਰਾਂ ਤੱਕ ਚਲਾਈਆਂ ਗਈ। ਹਮਲੇ ਵਿੱਚ ਦੁਕਾਨ ਤੇ ਮੌਜੂਦ ਇੱਕ ਔਰਤ ਵੀ ਜਖਮੀ ਹੋ ਗਈ। ਕੁੱਟਮਾਰ ਕਰਨ ਤੋਂ ਬਾਅਦ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।


ਇਹ ਵੀ ਪੜ੍ਹੋ: Swachh Survekshan Awards 2023: ਮੁੱਲਾਂਪੁਰ ਦਾਖਾ ਨਗਰ ਕੌਂਸਲ ਨੇ ਉੱਤਰੀ ਭਾਰਤ ਦਾ "ਸਵੱਛ ਸ਼ਹਿਰ" ਪੁਰਸਕਾਰ ਜਿੱਤਿਆ


ਉਧਰ ਪੁਲਿਸ ਦਾ ਕਹਿਣਾ ਹੈ ਸਾਨੂੰ ਸੂਚਨਾ ਮਿਲੀ ਸੀ ਕਿ ਦੁਕਾਨਦਾਰ ਤੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਹੈ ਅਸੀਂ ਮੌਕੇ ਤੇ ਪਹੁੰਚਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਜੋ ਹਮਲਾ ਕਰਨ ਵਾਲਿਆ ਦੀ ਪਛਾਣ ਕੀਤਾ ਜਾ ਸਕੇ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਤਿੰਨ ਬੰਦੇ ਜ਼ਖਮੀ ਹੋਏ ਹਨ ਅਤੇ ਜਿਸ ਦੇ ਸਿਰ ਉੱਤੇ ਸੱਟਾਂ ਲੱਗੀਆਂ ਨੇ ਅਤੇ ਇੱਕ ਔਰਤ ਵੀ ਜ਼ਖਮੀ ਹੋਈ ਹੈ। ਪਟਿਆਲਾ ਦੇ ਇਸ ਬੱਸ ਸਟੈਂਡ 'ਤੇ ਅੱਜ ਤੋਂ ਤਿੰਨ ਦਿਨ ਪਹਿਲਾਂ ਗੋਲੀਆਂ ਵੀ ਚੱਲੀਆਂ ਸਨ, ਜੋ  ਪ੍ਰਸ਼ਾਸਨ ਅਤੇ ਪੁਲਿਸ ਉੱਤੇ ਕਈ ਸਵਾਲ ਚੁੱਕਦਾ ਹੈ।


ਇਹ ਵੀ ਪੜ੍ਹੋ: Punjab Roadways News:  ਪੰਜਾਬ ਰੋਡੇਵਜ਼ ਦੇ ਠੇਕਾ ਆਧਾਰਤ ਡਰਾਈਵਰਾਂ ਤੇ ਕੰਡਕਟਰਾਂ ਨੂੰ ਰੈਗੂਲਰ ਕਰਨ ਲਈ ਫੈਸਲਾ ਜਲਦ- ਲਾਲਜੀਤ ਸਿੰਘ ਭੁੱਲਰ