ਗੋਬਿੰਦ ਸੈਣੀ ਬਠਿੰਡਾ : ਅੱਜਕੱਲ੍ਹ ਨਿੱਕੀ ਨਿੱਕੀ ਗੱਲ ਦਾ ਤਣਾਅ ਹੀ ਜ਼ਿੰਦਗੀ 'ਤੇ ਇੰਨਾ ਭਾਰੂ ਹੋ ਜਾਂਦਾ ਹੈ ਕਿ ਵਿਅਕਤੀ ਨੂੰ ਖੁਦਕੁਸ਼ੀ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਸੁਝਦਾ. ਅਜਿਹਾ ਹੀ ਇਕ ਮਾਮਲਾ  ਸਾਹਮਣੇ ਆਇਆ ਹੈ ਬਠਿੰਡਾ ਦੀ ਤਲਵੰਡੀ ਸਾਬੋ ਦੀ ਗੁਰੂ ਕਾਸ਼ੀ ਯੂਨੀਵਰਸਿਟੀ ਤੋਂ ਜਿੱਥੇ ਵਿਦਿਆਰਥੀ ਵੱਲੋਂ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ. ਘਟਨਾ ਦੀ ਖ਼ਬਰ ਮਿਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜ਼ਖਮੀ ਵਿਦਿਆਰਥੀ ਨੂੰ ਹਸਪਤਾਲ ਲੈ ਕੇ ਗਏ...ਹਾਲਾਂਕਿ ਉਸ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਹਨ ਪਰ ਇਸ ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ ਅਤੇ ਮਾਮਲਾ ਪੁਲੀਸ ਤਕ ਵੀ ਪਹੁੰਚਿਆ ਹੈ  ਦੱਸ ਦਈਏ ਕਿ ਛਾਲ ਮਾਰਣ ਤੋਂ ਪਹਿਲਾਂ ਵਿਦਿਆਰਥੀ ਨੇ ਇਕ ਸੁਸਾਈਡ ਨੋਟ ਵੀ ਛੱਡਿਆ ਹੈ ਜਿਸ ਵਿੱਚ ਉਸ ਨੇ ਮੈਨੇਜਮੈਂਟ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ  

 

ਵਿਦਿਆਰਥੀ ਨੇ ਕਾਲਜ ਮੈਨੇਜਮੈਂਟ ਤੇ ਲਗਾਏ ਗੰਭੀਰ ਦੋਸ਼

 

ਛਾਲ ਮਾਰਨ ਵਾਲੇ ਵਿਦਿਆਰਥੀ ਦੀ ਪੱਛਾਣ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਦੇ ਵਿਦਿਆਰਥੀ ਮਿਥੁਨ ਨਿਵਾਸੀ ਕੇਰਲ ਵਜੋਂ ਹੋਈ ਹੈ.. ਉਹ ਆਪਣੀ ਮਾਂ ਦੇ ਨਾਲ ਰਹਿੰਦਾ ਹੈ ਅਤੇ ਉਸ ਨੂੰ ਕਿਸੇ ਕਾਰਨ ਵਜੋਂ ਛੁੱਟੀ ਚਾਹੀਦੀ ਸੀ....ਵਿਦਿਆਰਥੀ ਨੇ ਇਲਜ਼ਾਮ ਲਗਾਇਆ ਕੀ ਯੂਨੀਵਰਸਿਟੀ ਮੈਨੇਜਮੈਂਟ ਨੇ ਛੁੱਟੀ ਮਨਜ਼ੂਰ ਨਹੀਂ ਕੀਤੀ ਸਗੋਂ ਉਸ ਨੂੰ ਇੱਕ ਸਾਲ ਲਈ ਸਸਪੈਂਡ ਕਰ ਦਿੱਤਾ...ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਨੇ ਕਿਹਾ ਕੀ ਉਸ ਦਾ ਭਵਿੱਖ ਹਨੇਰਮਈ ਹੋ ਗਿਆ ਹੈ ਅਤੇ ਜੇਕਰ ਉਹ ਇੱਕ ਸਾਲ ਕਾਲਜ ਨਹੀਂ ਆਏਗਾ ਅਤੇ ਪੇਪਰ ਕਿਵੇਂ ਦਵੇਗਾ... ਮੈਨੇਜਮੇਂਟ ਨੇ ਸਸਪੈਂਡ ਕਰਨ ਦਾ ਕਾਰਨ ਵੀ ਨਹੀਂ  ਦੱਸਿਆ... ਜਿਸ ਤੋਂ ਦੁਖੀ ਹੋ ਕੇ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ  

 

ਪੁਲਿਸ ਵੱਲੋਂ ਦੋਹਾਂ ਧਿਰਾਂ ਤੋਂ ਕੀਤੀ ਦਾ ਰਹੀ ਹੈ ਪੁੱਛਗਿੱਛ

 

ਮਾਮਲੇ ਦੀ ਜਾਂਚ ਕਰ ਰਹੇ ਥਾਣਾ ਤਲਵੰਡੀ ਸਾਬੋ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਮਿਥੁਨ ਦੇ ਬਿਆਨ ਦਰਜ ਕਰਵਾਉਣੇ ਚਾਹੇ ਪਰ ਉਦੋਂ ਉਹ ਸਿਟੀ ਸਕੈਨ ਦੇ ਲਈ ਗਿਆ ਹੋਇਆ ਸੀ ਪੁਲੀਸ ਯੂਨੀਵਰਸਿਟੀ ਮੈਨੇਜਮੈਂਟ ਨਾਲ  ਇਹ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਗਰ ਯੂਨੀਵਰਸਿਟੀ ਮੈਨੇਜਮੈਂਟ ਨੌਜਵਾਨਾਂ ਦੇ ਖਿਲਾਫ ਕੋਈ ਲੈਟਰ ਲਿਖ ਕੇ ਦਿੰਦੀ ਹੈ ਤਾਂ ਉਸ ਦੇ ਖਿਲਾਫ ਵੀ ਕੇਸ ਦਰਜ ਕੀਤਾ ਜਾ ਸਕਦਾ ਹੈ

 

WATCH LIVE TV