Patiala Murder News: ਪਟਿਆਲਾ ਵਿੱਚ ਸੇਵਾਮੁਕਤ ਬੈਂਕ ਮੁਲਾਜ਼ਮ ਬਲਬੀਰ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਉਸਦੀ ਦੂਜੀ ਪਤਨੀ ਤੇ ਉਸਦੀ ਪਤਨੀ ਦੇ ਪ੍ਰੇਮੀ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਇਸ ਕਤਲ ਦੀ ਯੋਜਨਾ ਬਣਾਈ ਸੀ।


COMMERCIAL BREAK
SCROLL TO CONTINUE READING

ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਕਤਲ ਕੇਸ ਵਿੱਚ ਹਰਪ੍ਰੀਤ ਕੌਰ ਵਾਸੀ ਸੰਤ ਨਗਰ, ਉਸ ਦੇ ਪ੍ਰੇਮੀ ਗੁਰਤੇਜ ਸਿੰਘ ਗੁਰੀ ਸ਼ਾਦੀਪੁਰ ਪਿੰਡ, ਗੁਰਤੇਜ ਦੇ ਸਾਥੀ ਅਜੇ ਪਿੰਡ ਸ਼ਾਦੀਪੁਰ ਤੇ ਅਰਸ਼ਪ੍ਰੀਤ ਸਿੰਘ ਉਰਫ਼ ਅਰਸ਼ ਸ਼ਾਦੀਪੁਰ ਪਿੰਡ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।


ਇਸ ਮਾਮਲੇ ਵਿੱਚ ਐਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ, ਐਸਪੀ (ਡੀ), ਡੀਐਸਪੀ (ਡੀ) ਸੁੱਖ ਅੰਮ੍ਰਿਤ ਰੰਧਾਵਾ, ਡੀਐਸਪੀ ਜਸਵਿੰਦਰ ਟਿਵਾਣਾ, ਡੀਐਸਪੀ ਸਿਟੀ 2 ਸੰਜੀਵ ਸਿੰਗਲਾ, ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਅਤੇ ਸਿਵਲ ਲਾਈਨ ਥਾਣਾ ਇੰਚਾਰਜ ਹਰਜਿੰਦਰ ਸਿੰਘ ਢਿੱਲੋਂ ਦੀ ਟੀਮ ਨੇ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।


ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਕਤਲ ਦੀ ਯੋਜਨਾ ਬਣਾ ਕੇ ਰੇਕੀ ਕੀਤੀ ਸੀ। ਰੇਕੀ ਕਰਨ ਤੋਂ ਬਾਅਦ 19 ਅਕਤੂਬਰ ਨੂੰ ਬਲਬੀਰ ਸਿੰਘ ਨੂੰ ਰੋਜ਼ਾਨਾ ਦੀ ਤਰ੍ਹਾਂ ਸੈਰ ਕਰਨ ਲਈ ਮਗਰ ਲੱਗ ਕੇ ਪਾਸੀ ਰੋਡ 'ਤੇ ਉਸ 'ਤੇ ਚਾਕੂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਮੁਲਜ਼ਮ ਆਪਣੇ ਪਿੰਡ ਭੱਜ ਗਿਆ ਸੀ।


ਇਹ ਵੀ ਪੜ੍ਹੋ : Punjab News: ਟ੍ਰਾਂਸਪੋਰਟ ਵਿਭਾਗ ਦੀ ਵੱਡੀ ਕਾਰਵਾਈ, ਵੱਡੇ ਸਿਆਸੀ ਲੋਕਾਂ ਦੀਆਂ ਬੱਸਾਂ ਦੇ ਪਰਮਿਟ ਕੀਤੇ ਰੱਦ


ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਅਤੇ ਮੋਬਾਈਲ ਟਾਵਰ ਦੀ ਲੋਕੇਸ਼ਨ ਨੂੰ ਸਕੈਨ ਕਰਨ ਤੋਂ ਬਾਅਦ ਇਨ੍ਹਾਂ ਸਾਰੇ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੇ ਦੱਸਿਆ ਕਿ ਗੁਰਤੇਜ ਅਤੇ ਹਰਪ੍ਰੀਤ ਕੌਰ ਦੀ ਮੁਲਾਕਾਤ ਇੱਕ ਸਾਲ ਪਹਿਲਾਂ ਜਿਮ ਵਿੱਚ ਹੋਈ ਸੀ। ਦੋਸਤੀ ਤੋਂ ਬਾਅਦ ਦੋਵਾਂ ਵਿਚਾਲੇ ਨਾਜਾਇਜ਼ ਸਬੰਧ ਬਣ ਗਏ। ਗੁਰਤੇਜ ਵੀ ਵਿਆਹਿਆ ਹੋਇਆ ਹੈ ਤੇ ਇੱਕ ਬੱਚੇ ਦਾ ਪਿਤਾ ਹੈ। ਦੋਵਾਂ ਨੇ ਬਲਬੀਰ ਸਿੰਘ ਨੂੰ ਆਪਣੇ ਨਾਜਾਇਜ਼ ਸਬੰਧਾਂ ਵਿੱਚ ਰੁਕਾਵਟ, ਜਾਇਦਾਦ ਅਤੇ ਇੰਸੋਰੈਂਸ ਪਾਉਣ ਲਈ ਉਸ ਦਾ ਕਤਲ ਕਰ ਦਿੱਤਾ।


ਇਹ ਵੀ ਪੜ੍ਹੋ : Gaganyaan Mission: ISRO ਦੇ ਮਿਸ਼ਨ ਗਗਨਯਾਨ ਦੀ ਹੋਈ ਟੈਸਟ ਲਾਂਚਿੰਗ ! 17 ਕਿਲੋਮੀਟਰ ਦੀ ਉਚਾਈ ਤੱਕ ਜਾਵੇਗਾ