Health News: ਤੇਜ਼ ਪੱਤੇ ਦੀ ਚਾਹ ਪੀਣ ਨਾਲ ਭਾਰ ਘਟਾਉਣ `ਚ ਮਿਲਦੀ ਮਦਦ
Health News: ਆਪਣਾ ਭਾਰ ਘੱਟ ਕਰਨ ਲਈ ਜੂਝ ਰਹੇ ਲੋਕਾਂ ਲਈ ਇਹ ਖ਼ਬਰ ਕਾਫੀ ਅਹਿਮ ਹੈ। ਲੋਕ ਕਿਸ ਤਰ੍ਹਾਂ ਆਪਣੀ ਜੀਵਨਸ਼ੈਲੀ ਬਦਲ ਕੇ ਆਪਣਾ ਭਰਾ ਘਟਾ ਸਕਦੇ ਹਨ।
Health News: ਜੇ ਤੁਸੀਂ ਵੀ ਆਪਣੇ ਜ਼ਿਆਦਾ ਭਾਰ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਅਤੇ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਪਹਿਲਾਂ ਜੀਵਨਸ਼ੈਲੀ ਬਦਲਣੀ ਪਵੇਗੀ। ਤੁਹਾਨੂੰ ਦਿਨ ਦੀ ਸ਼ੁਰੂਆਤ ਤੋਂ ਹੀ ਵੱਡਾ ਬਦਲਾਅ ਕਰਨਾ ਪਵੇਗਾ। ਦੁੱਧ ਦੀ ਚਾਹ ਦੀ ਬਜਾਏ ਤੇਜ਼ ਪੱਤੇ ਦੀ ਚਾਹ ਪੀਣੀ ਪਵੇਗੀ। ਇਹ ਤੁਹਾਨੂੰ ਭਾਰ ਘਟਾਉਣ ਵਿੱਚ ਬਹੁਤ ਮਦਦ ਕਰੇਗੀ। ਤੇਜ਼ ਪੱਤੇ ਤੋਂ ਬਣੀ ਚਾਹ ਦੇ ਹੋਰ ਵੀ ਕਈ ਫਾਇਦੇ ਹਨ। ਸਵਾਦ ਤੇ ਸਿਹਤ ਤੱਤਾਂ ਨਾਲ ਭਰਪੂਰ ਤੇਜ਼ ਪੱਤੇ ਨੂੰ Bay Leaf ਵੀ ਕਿਹਾ ਜਾਂਦਾ ਹੈ। ਬੇ ਲੀਫ਼ ਕਈ ਸਬਜ਼ੀਆਂ ਤੇ ਪਕਵਾਨਾਂ ਵਿੱਚ ਇਸਤੇਮਾਲ ਕੀਤੇ ਜਾਂਦੇ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਬੇ ਲੀਫ਼ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਸ 'ਚ ਐਂਟੀ-ਆਕਸੀਡੈਂਟਸ, ਕੈਲਸ਼ੀਅਮ, ਸੇਲੇਨੀਅਮ, ਆਇਰਨ, ਤਾਂਬਾ ਤੇ ਪੋਟਾਸ਼ੀਅਮ ਮੌਜੂਦ ਹੁੰਦਾ ਹੈ। ਅਜਿਹੀ ਸਥਿਤੀ 'ਚ ਜੇ ਤੁਸੀਂ ਸਵੇਰੇ ਬੇ ਪੱਤੇ ਦੀ ਚਾਹ ਪੀਂਦੇ ਹੋ ਤਾਂ ਇਹ ਸਿਹਤ ਲਈ ਕਾਫੀ ਲਾਹੇਵੰਦ ਹੁੰਦੀ ਹੈ। ਇਸ ਨਾਲ ਤੁਸੀਂ ਆਪਣੇ ਵਧੇ ਹੋਏ ਵਜ਼ਨ ਨੂੰ ਵੀ ਕੰਟਰੋਲ ਕਰ ਸਕਦੇ ਹੋ। ਬੇ ਲੀਫ਼ ਦੀ ਚਾਹ ਬਣਾਉਣ ਲਈ ਤੁਹਾਨੂੰ 3 ਬੇ ਲੀਫ਼ ਚਾਹੀਦੇ ਹਨ।
ਇਸ ਲਈ ਚੁਟਕੀ ਦਾਲਚੀਨੀ ਪਾਊਡਰ, 2 ਕੱਪ ਪਾਣੀ, ਨਿੰਬੂ ਤੇ ਸ਼ਹਿਦ ਦੀ ਜ਼ਰੂਰਤ ਪੈਂਦੀ ਹੈ। ਪੱਤਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਅਤੇ ਉਬਾਲਣ ਲਈ ਇੱਕ ਭਾਂਡੇ ਵਿੱਚ ਪਾਣੀ ਰੱਖੋ। ਹੁਣ ਇਸ 'ਚ ਬੇ ਲੀਫ਼ ਤੇ ਦਾਲਚੀਨੀ ਪਾਊਡਰ ਮਿਲਾਓ। ਲਗਪਗ 10 ਮਿੰਟ ਲਈ ਪਕਾਓ ਤੇ ਬਾਅਦ ਵਿੱਚ ਚਾਹ ਨੂੰ ਫਿਲਟਰ ਕਰੋ। ਹੁਣ ਸੁਆਦ ਅਨੁਸਾਰ ਸ਼ਹਿਦ ਤੇ ਨਿੰਬੂ ਮਿਲਾਓ। ਬੇ ਪੱਤੇ ਦੀ ਚਾਹ ਤਿਆਰ ਹੋ ਗਈ ਹੈ।
ਤੇਜ਼ ਪੱਤੇ ਦੀ ਚਾਹ ਭਾਰ ਘਟਾਉਣ ਵਿੱਚ ਕਿਸ ਤਰ੍ਹਾਂ ਕਰੇਗਾ ਮਦਦ
ਬੇ ਪੱਤੇ ਦੀ ਚਾਹ ਨਾਲ ਤੁਹਾਡਾ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ।
ਇਸਦੇ ਕਾਰਨ ਸਰੀਰ 'ਚ ਜੋ ਵੀ ਵਾਧੂ ਚਰਬੀ ਹੁੰਦੀ ਹੈ, ਉਹ ਹੌਲੀ ਹੌਲੀ ਖਤਮ ਹੋ ਜਾਂਦੀ ਹੈ।
ਇਹ ਚਾਹ ਪ੍ਰੋਟੀਨ ਤੇ ਫਾਈਬਰ ਨਾਲ ਵੀ ਭਰਪੂਰ ਹੁੰਦੀ ਹੈ।
ਚਾਹ 'ਚ ਪਾਈ ਦਾਲਚੀਨੀ ਸਰੀਰ ਨੂੰ ਡੀਟੌਕਸਫਾਈ ਕਰਨ 'ਚ ਮਦਦ ਕਰਦੀ ਹੈ।
ਬੇ ਪੱਤੇ ਵਿੱਚ ਬਹੁਤ ਜ਼ਿਆਦਾ ਵਿਟਾਮਿਨ-ਸੀ ਹੁੰਦਾ ਹੈ। ਜਿਸ ਕਾਰਨ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ।ਇਸ ਵਿੱਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਜੋ ਇਨਫੈਕਸ਼ਨ ਤੋਂ ਦੂਰ ਰਹਿਣ ਵਿੱਚ ਸਹਾਇਤਾ ਕਰਦਾ ਹੈ।
ਬੇ ਪੱਤੇ ਦੀ ਚਾਹ ਵਿੱਚ ਪੋਟਾਸ਼ੀਅਮ, ਐਂਟੀ-ਆਕਸੀਡੈਂਟਸ ਅਤੇ ਆਇਰਨ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਦਾ ਹੈ।
ਬੇ ਪੱਤਾ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਵੀ ਸਹਾਇਤਾ ਕਰਦਾ ਹੈ। ਇਸ ਵਿੱਚ ਫਾਈਟੋਕੈਮੀਕਲਸ ਹੁੰਦੇ ਹਨ ਜੋ ਸ਼ੂਗਰ ਦੇ ਮਰੀਜ਼ ਨੂੰ ਲਾਭ ਪਹੁੰਚਾਉਂਦੇ ਹਨ।
ਇਹ ਵੀ ਪੜ੍ਹੋ : Revenue Officers Strike: ਨਾਇਬ ਤਹਿਸੀਲਦਾਰ ਦੀ ਬਹਾਲੀ ਦੇ ਹੁਕਮ ਮਗਰੋਂ ਰੈਵੇਨਿਊ ਵਿਭਾਗ ਦੇ ਅਧਿਕਾਰੀਆਂ ਨੇ ਮੁੜ ਸ਼ੁਰੂ ਕੀਤਾ ਕੰਮ