PSEB 12th Result 2024: ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰਨ ਦੀ ਤਿਆਰੀ ਕਰ ਲਈ ਹੈ। ਬੋਰਡ ਦੇ ਸੂਤਰਾਂ ਮੁਤਾਬਕ 12ਵੀਂ ਜਮਾਤ ਦਾ ਨਤੀਜਾ 30 ਅਪ੍ਰੈਲ ਤੱਕ ਐਲਾਨਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਬੋਰਡ ਨੇ ਪਿਛਲੇ ਹਫ਼ਤੇ 10ਵੀਂ ਜਮਾਤ ਦਾ ਨਤੀਜਾ ਵੀ ਐਲਾਨਿਆ ਸੀ। ਵਿਦਿਆਰਥੀ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ।


COMMERCIAL BREAK
SCROLL TO CONTINUE READING

ਇੰਝ ਕਰੋ ਚੈੱਕ


ਪੰਜਾਬ ਬੋਰਡ 12ਵੀਂ ਦਾ ਨਤੀਜਾ ਦੇਖਣ ਲਈ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਹੋਮਪੇਜ ‘ਤੇ ਨਤੀਜਾ ਲਿੰਕ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਲੌਗਇਨ ਵੇਰਵੇ ਤੇ ਸਬਮਿਟ ਕਰੋ। ਹੁਣ PSEB ਕਲਾਸ 12ਵੀਂ ਦਾ ਨਤੀਜਾ 2023 ਸਕ੍ਰੀਨ ‘ਤੇ ਦਿਖਾਈ ਦੇਵੇਗਾ। ਹੁਣ ਉਸ 'ਤੇ ਦੁਆਰਾ ਜਾਓ ਅਤੇ ਇਸ ਨੂੰ ਡਾਊਨਲੋਡ ਕਰੋ।


ਜਾਣਕਾਰੀ ਮੁਤਾਬਿਕ ਪੀਐਸਈਬੀ ਦੇ ਅਧਿਕਾਰੀਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰ ਨਤੀਜਿਆਂ ਦੀ ਮਿਤੀ ਦੇ ਐਲਾਨ ਕਰਨ ਦੀ ਉਮੀਦ  ਜਤਾਈ ਜਾ ਰਹੀ ਹੈ। ਨਤੀਜਿਆਂ ਤੋਂ ਇਲਾਵਾ, PSEB ਅਧਿਕਾਰੀਆਂ ਤੋਂ ਪਾਸ ਪ੍ਰਤੀਸ਼ਤਤਾ, ਟਾਪਰਾਂ ਦੀ ਸੂਚੀ, ਲਿੰਗ-ਅਧਾਰਿਤ ਪ੍ਰਤੀਸ਼ਤਤਾ ਅਤੇ ਹੋਰ ਮਹੱਤਵਪੂਰਨ ਵੇਰਵਿਆਂ 'ਤੇ ਵੇਰਵੇ ਸਾਂਝੇ ਕਰਨ ਦੀ ਵੀ ਉਮੀਦ ਕੀਤੀ ਜਾਂ ਰਹੀ ਹੈ।


ਇਹ ਵੀ ਪੜ੍ਹੋ: Jee Mains Results 2024: ਜੇਈਈ ਮੇਨ ਦਾ ਨਤੀਜਾ ਜਾਰੀ, 56 ਵਿਦਿਆਰਥੀਆਂ ਨੇ 100 ਪ੍ਰਤੀਸ਼ਤ ਪ੍ਰਾਪਤ ਕੀਤੇ


ਪਿਛਲੇ ਸਾਲ 2023 ਵਿੱਚ ਪੰਜਾਬ ਬੋਰਡ ਨੇ 12ਵੀਂ ਜਮਾਤ ਦੇ ਨਤੀਜੇ 24 ਮਈ ਨੂੰ ਘੋਸ਼ਿਤ ਕੀਤੇ ਗਏ ਸਨ। ਪਿਛਲੇ ਸਾਲ ਕੁੱਲ 92.47 ਫੀਸਦ ਵਿਦਿਆਰਥੀ ਪਾਸ ਹੋਏ ਸਨ। ਜਿਸ ਵਿੱਚ ਲੜਕੀਆਂ ਦੀ ਪਾਸ ਫੀਸਦ 95.14 ਪ੍ਰਤੀਸ਼ਤ ਅਤੇ ਲੜਕਿਆਂ ਦੀ ਪਾਸ ਫੀਸਦ 90.25 ਪ੍ਰਤੀਸ਼ਤ ਰਹੀ। ਟਰਾਂਸਜੈਂਡਰ ਪਾਸ ਫੀਸਦ 100 ਪ੍ਰਤੀਸ਼ਤ ਰਹੀ ਸੀ।


ਇਹ ਵੀ ਪੜ੍ਹੋ: Kisan Protest: ਸ਼ੰਭੂ ਰੇਲਵੇ ਸਟੇਸ਼ਨ ’ਤੇ ਰੋਸ ਧਰਨਾ ਲਗਾਤਾਰ ਜਾਰੀ, ਰੇਲ ਗੱਡੀਆਂ ਪ੍ਰਭਾਵਿਤ ਹੋਣ ਕਾਰਨ ਖੱਜਲ ਖੁਆਰ ਹੋ ਰਹੇ ਯਾਤਰੀ