Christian Oliver News: ਅਮਰੀਕਾ ਵਿੱਚ ਜਰਮਨ ਮੂਲ ਦੇ ਹਾਲੀਵੁੱਡ ਕ੍ਰਿਸਟੀਅਨ ਓਲਾਇਵਰ (Actor Christian Oliver)ਦੀ ਇੱਕ ਜਹਾਜ਼ ਦੁਰਘਟਨਾ ਵਿੱਚ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਉਨ੍ਹਾਂ ਦੀਆਂ ਦੋ ਬੇਟੀਆਂ ਦੀ ਵੀ ਜਾਨ ਚਲੀ ਗਈ ਹੈ। ਦਰਅਸਲ ਅਦਾਕਾਰ ਦਾ ਛੋਟਾ ਜਹਾਜ਼ ਉਡਾਨ ਭਰਨ ਦੇ ਤੁਰੰਤ ਬਾਅਦ ਕੈਰੇਬੀਅਨ ਸਾਗਰ ਵਿੱਚ ਡਿੱਗ ਗਿਆ।


COMMERCIAL BREAK
SCROLL TO CONTINUE READING

ਇਹ ਜਾਣਕਾਰੀ ਸਥਾਨਕ ਪੁਲਿਸ ਨੇ ਦਿੱਤੀ। ਕ੍ਰਿਸਟੀਅਨ ਓਲਾਇਵਰ ਜਾਰਜ ਕਲੂਨੀ ਦੇ ਨਾਲ 'ਦੀ ਗੁੱਡ ਜਰਮਨ' ਅਤੇ 2008 ਦੀ ਐਕਸ਼ਨ-ਕਮੇਡੀ 'ਸਪੀਡ ਰੇਸਰ' ਵਿੱਚ ਵੱਡੇ ਪਰਦੇ ਉਤੇ ਨਜ਼ਰ ਆਏ ਸਨ। ਰਾਇਲ ਸੇਂਟ ਵਿਸੇਂਟ ਅਤੇ ਗ੍ਰੇਨੇਡਾਇੰਸ ਪੁਲਿਸ ਫੋਰਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਾਈਵੇਟ ਤੇ ਇੱਕ ਇੰਜਣ ਵਾਲੇ ਜਹਾਜ਼ ਦੇ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਹੈ।


ਸਮੁੰਦਰ 'ਚ ਡਿੱਗਿਆ ਹਾਲੀਵੁੱਡ ਅਦਾਕਾਰ ਦਾ ਜਹਾਜ਼
ਜਿਸ ਤਰ੍ਹਾਂ ਹੀ ਹਾਲੀਵੁੱਡ ਅਦਾਕਾਰ ਦਾ ਜਹਾਜ਼ ਸਾਗਰ ਵਿੱਚ ਡਿੱਗਿਆ ਤਾਂ ਤੁਰੰਤ ਮਛੇਰਿਆਂ, ਗੋਤਾਖੋਰ ਅਤੇ ਫੋਰਸ ਘਟਨਾ ਸਥਾਨ ਉਪਰ ਪੁੱਜ ਗਈ। ਇਸ ਤੋਂ ਬਾਅਦ ਉਥੋਂ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਜਹਾਜ਼ ਦੁਰਘਟਨਾ ਵਿੱਚ 51 ਸਾਲ ਦੇ ਓਲਾਇਵਰ, ਉਨ੍ਹਾਂ ਦੀ ਦੋ ਬੇਟੀਆਂ ਮਦਿਤਾ (10 ਸਾਲ) ਅਤੇ ਐਨਿਕ (12 ਸਾਲ) ਅਤੇ ਪਾਇਲਟ ਰਾਬਰਟ ਸੇਕਸ ਦੀ ਮੌਤ ਹੋ ਗਈ।


ਉਨ੍ਹਾਂ ਦਾ ਜਹਾਜ਼ ਦੁਪਹਿਰ ਨੂੰ ਗ੍ਰੇਨਾਡਾਇਨਸ ਦੇ ਇੱਕ ਛੋਟੇ ਜਿਹੇ ਦੀਪ ਬੇਕੀਆ ਨਾਲ ਸੇਂਟ ਲੂਸੀਆ ਵੱਲ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਅਜਿਹਾ ਲੱਗ ਰਿਹਾ ਹੈ ਕਿ ਅਦਾਕਾਰ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਉਤੇ ਜਾ ਰਹੇ ਸਨ। ਕੁਝ ਦਿਨ ਪਹਿਲਾਂ ਓਲਾਇਵਰ ਨੇ ਹਾਲੀਵੁੱਡ ਅਦਾਕਾਰ ਕ੍ਰਿਸਟੀਅਨ ਓਲਾਇਵਰ ਨੇ ਇੰਸਟਾਗ੍ਰਾਮ ਉਤੇ ਇੱਕ ਸਮੁੰਦਰ ਤੱਟ ਦੀ ਤਸਵੀਰ ਪੋਸਟ ਕੀਤੀ ਸੀ।


ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, ਪੈਰਾਡਾਇਸ ਵਿੱਚ ਕਿਤੋਂ ਸ਼ੁਭਕਾਮਨਾਵਾਂ, ਭਾਈਚਾਰੇ ਅਤੇ ਪਿਆਰ-2024(ਇਥੇ) ਅਸੀਂ ਆਉਂਦੇ ਹਾਂ। ਅਦਾਕਾਰ ਕ੍ਰਿਸਟੀਅਨ ਓਲਾਇਵਰ 60 ਤੋਂ ਜ਼ਿਆਦਾ ਫਿਲਮਾਂ ਅਤੇ ਟੀਵੀ ਸ਼ੋਅ ਕਰ ਚੁੱਕੇ ਹਨ, ਜਿਸ ਵਿੱਚ ਟਾਮ ਕਰੂਜ਼ ਦੀ ਫਿਲਮ ''ਵਾਲਿਕਰੀ'' ਵਿੱਚ ਇੱਕ ਵਿੱਚ ਇੱਕ ਛੋਟੀ ਭੂਮਿਕਾ ਵੀ ਸ਼ਾਮਲ ਹੈ।


ਓਲਾਇਵਰ ਨੇ ਆਪਣੇ ਸ਼ੁਰੂਆਤੀ ਕਰੀਅਰ ਵਿੱਚ ਟੀਵੀ ਸੀਰੀਜ਼ Saved by the Bell: The New Class ਅਤੇ ਫਿਲਮ ਦਾ ਬੇਬੀ ਸਿਸਟਰ ਕਲੱਬ ਵਿੱਚ ਕੰਮ ਕੀਤਾ। ਉਨ੍ਹਾਂ ਨੇ ਜਰਮਨੀ ਵਿੱਚ ਫੇਮਸ ਪੁਲਿਸ ਸ਼ੋਅ ਅਲਾਰਮਸ ਫਾਰ ਕੋਬਰਾ 11 ਵਿੱਚ ਦੋ ਸੀਜ਼ਨ ਵਿੱਚ ਐਕਟਿੰਗ ਕੀਤੀ ਸੀ।


ਇਹ ਵੀ ਪੜ੍ਹੋ : Chandigarh News: ਦਵਾਈ ਦੇ ਨਾਂਅ 'ਤੇ ਡਾਕਟਰ ਵੱਲੋਂ ਮਰੀਜਾਂ ਦੀ ਲੁੱਟ ਦਾ ਵੱਡਾ ਖੁਲਾਸਾ !, ਪੜ੍ਹੋ ਪੂਰੀ ਖ਼ਬਰ