Alia Bhatt in Met Gala 2023: `ਰਾਜਕੁਮਾਰੀ` ਦੀ ਤਰ੍ਹਾਂ ਲੱਗ ਰਹੀ ਆਲੀਆ ਭੱਟ! ਮੋਤੀਆਂ ਨਾਲ ਬਣੀ ਡਰੈੱਸ ਦੇਖ ਫੈਨਸ ਹੋਏ ਹੈਰਾਨ
ਮੇਟ ਗਾਲਾ (Met Gala 2023) ਇਵੈਂਟ ਸ਼ੁਰੂ ਹੋ ਗਿਆ ਹੈ ਅਤੇ ਮਸ਼ਹੂਰ ਹਸਤੀਆਂ ਦੇ ਇੱਕ ਤੋਂ ਵੱਧ ਇੱਕ ਲੁੱਕ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇਸ ਸਾਲ ਬਾਲੀਵੁੱਡ ਅਦਾਕਾਰ ਆਲੀਆ ਭੱਟ ਨੇ ਮੇਟ ਗਾਲਾ ਦੇ ਰੈੱਡ ਕਾਰਪੇਟ `ਤੇ ਆਪਣੀ ਸ਼ੁਰੂਆਤ ਕੀਤੀ ਪਰ ਆਲੀਆ ਭੱਟ ਨੇ ਇਸ ਮੌਕੇ `ਤੇ ਕਿਸੇ ਨੂੰ ਨਿਰਾਸ਼ ਨਹੀਂ ਕੀਤਾ। ਮੇਟ ਗਾਲਾ ਦੇ ਰੈੱਡ ਕਾਰਪੇਟ `ਤੇ ਆਲੀਆ
Met Gala 2023: ਮੇਟ ਗਾਲਾ (Met Gala 2023) ਇਵੈਂਟ ਸ਼ੁਰੂ ਹੋ ਗਿਆ ਹੈ ਅਤੇ ਮਸ਼ਹੂਰ ਹਸਤੀਆਂ ਦੇ ਇੱਕ ਤੋਂ ਵੱਧ ਇੱਕ ਲੁੱਕ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇਸ ਸਾਲ ਬਾਲੀਵੁੱਡ ਅਦਾਕਾਰ ਆਲੀਆ ਭੱਟ ਨੇ ਮੇਟ ਗਾਲਾ ਦੇ ਰੈੱਡ ਕਾਰਪੇਟ 'ਤੇ ਆਪਣੀ ਸ਼ੁਰੂਆਤ ਕੀਤੀ ਪਰ ਆਲੀਆ ਭੱਟ ਨੇ ਇਸ ਮੌਕੇ 'ਤੇ ਕਿਸੇ ਨੂੰ ਨਿਰਾਸ਼ ਨਹੀਂ ਕੀਤਾ। ਮੇਟ ਗਾਲਾ ਦੇ ਰੈੱਡ ਕਾਰਪੇਟ 'ਤੇ ਆਲੀਆ ਬੇਹੱਦ ਖੂਬਸੂਰਤ ਲੱਗ ਰਹੀ ਹੈ। ਆਲੀਆ ਨੇ ਇਸ ਮੌਕੇ 'ਤੇ ਵਾਈਟ ਪਰਲ ਗਾਊਨ ਪਾਇਆ ਸੀ, ਜਿਸ 'ਚ ਉਹ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਲੱਗ ਰਹੀ ਸੀ।
ਮੇਟ ਗਾਲਾ (Met Gala 2023) ਦੀ ਸ਼ੁਰੂਆਤ ਲਈ, 'ਗੰਗੂਬਾਈ ਕਾਠੀਆਵਾੜੀ' ਸਟਾਰ ਨੇ ਡਿਜ਼ਾਈਨਰ ਪ੍ਰਬਲ ਗੁਰੂੰਗ ਦੁਆਰਾ ਇੱਕ ਸੁੰਦਰ ਮੋਤੀ ਨਾਲ ਸਜਾਇਆ ਚਿੱਟਾ ਗਾਊਨ ਪਹਿਨਿਆ ਹੈ। ਫਿਲਹਾਲ ਆਲੀਆ (Alia Bhatt)ਦੇ ਇਵੈਂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਆਲੀਆ ਨੇ ਮੈਚਿੰਗ ਅਤੇ ਯੂਨੀਕ ਈਅਰਰਿੰਗਸ ਪਾ ਕੇ ਆਪਣਾ ਲੁੱਕ ਪੂਰਾ ਕੀਤਾ। ਹੇਅਰਸਟਾਈਲ ਦੀ ਗੱਲ ਕਰੀਏ ਤਾਂ ਅਭਿਨੇਤਰੀ ਮਿਡਲ ਪਾਰਟਿੰਗ ਨਾਲ ਬਹੁਤ ਗਲੈਮਰਸ ਲੱਗ ਰਹੀ ਸੀ।