Inderjit Singh Nikku News: ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਇੰਨੀ ਦਿਨੀ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਹੁਣ ਇੰਦਰਜੀਤ ਸਿੰਘ ਨਿੱਕੂ ਦਾ ਨਵਾਂ ਗੀਤ  'ਸਟਿੱਲ ਆਈ ਰਾਈਜ਼' ਰਿਲੀਜ਼ ਹੋਇਆ ਹੈ। ਇਸ ਗੀਤ 'ਚ ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਬਾਗੇਸ਼ਵਰ ਧਾਮ 'ਚ ਜਾਣ ਅਤੇ ਪੰਡਿਤ ਧੀਰੇਂਦਰ ਸ਼ਾਸਤਰੀ ਦੇ ਨੇੜੇ ਹੋਣ ਦਾ ਵਿਰੋਧ ਕਰ ਰਹੇ ਲੋਕਾਂ 'ਤੇ ਸਪੱਸ਼ਟੀਕਰਨ ਦਿੱਤਾ ਹੈ।


COMMERCIAL BREAK
SCROLL TO CONTINUE READING

ਨਿੱਕੂ ਨੇ ਇੱਕ ਗੀਤ ਗਾ ਕੇ ਸਪੱਸ਼ਟ ਕੀਤਾ ਅਤੇ ਕਿਹਾ, " ਗੱਦਾਰਾਂ 'ਚ ਲੋਕ ਕਿਓ ਨੇ ਤੋਲਦੇ, ਪੱਗ ਦੇ ਸੀ ਫੈਨ, ਆਜ ਪਗ ਨੂੰ ਰੋਲਦੇ, ਬਾਬੇ ਨਾਨਕ ਦਾ ਯਾਰ। ਨਿੱਕੂ ਨੇ ਕਿਹਾ ਕਿ ਉਸ ਦੇ ਬੱਚੇ ਉਸ ਤੋਂ ਪੁੱਛਦੇ ਹਨ ਕਿ ਉਸ ਨੇ ਅਜਿਹਾ ਕੀ ਅਪਰਾਧ ਕੀਤਾ ਹੈ ਕਿ ਲੋਕ ਉਸ ਨੂੰ ਗੱਦਾਰ ਸਮਝ ਰਹੇ ਹਨ। ਕੱਲ੍ਹ ਤੱਕ ਜੋ ਲੋਕ ਉਸਦੀ ਪੱਗ ਦੇ ਪ੍ਰਸ਼ੰਸਕ ਸਨ, ਅੱਜ ਉਹੀ ਲੋਕ ਉਸਦੀ ਪੱਗ ਦਾ ਅਪਮਾਨ ਕਿਉਂ ਕਰ ਰਹੇ ਹਨ।


ਇਹ ਵੀ ਪੜ੍ਹੋ:  Punjab Weather Update: ਪੰਜਾਬ ਵਿੱਚ ਨਹੀਂ ਮਿਲੇਗੀ ਅਗਲੇ 3 ਦਿਨ ਮੀਂਹ ਤੋਂ ਕੋਈ ਰਾਹਤ, ਪੜ੍ਹੋ ਮੌਸਮ ਦੀ ਭਵਿੱਖਬਾਣੀ

ਉਹਨਾਂ ਨੇ ਕਿਹਾ ਕਿ ਕੀ ਉਸ ਨੇ ਕਿਸੇ ਦਾ ਕਤਲ ਕੀਤਾ ਹੈ, ਝੂਠ ਬੋਲਿਆ ਹੈ ਜਾਂ ਇੱਜ਼ਤ ਲੁੱਟੀ ਹੈ, ਜੋ ਉਸ ਨੂੰ ਇਸ ਤਰ੍ਹਾਂ ਦੋਸ਼ੀ ਕਹਿ ਰਹੇ ਹਨ। ਦੁੱਖ ਦੇ ਸਮੇਂ ਮਨੁੱਖ ਹਰ ਥਾਂ ਆਸ ਦੀ ਕਿਰਨ ਲੈ ਕੇ ਆਉਂਦਾ ਰਹਿੰਦਾ ਹੈ। 80 ਫੀਸਦੀ ਲੋਕ ਅਜਿਹੇ ਹਨ ਜੋ ਬਾਬਿਆਂ ਦੇ ਕੋਲ ਜਾਂਦੇ ਹਨ ਅਤੇ ਮੀਟ-ਮੁਰਗਾ ਵੀ ਖਾਂਦੇ ਹਨ। ਇਸ ਲਈ ਜੋ ਮੈਨੂੰ ਬੁਰਾ ਕਹਿ ਰਹੇ ਹਨ, ਉਹ ਖੁਦ ਹੀ ਸਹੀ ਹਨ।



ਉਨ੍ਹਾਂ ਕਿਹਾ ਕਿ ਮੇਰਾ ਸਿਰਫ਼ ਇੱਕ ਹੀ ਕਸੂਰ ਹੈ ਕਿ ਮੈਂ ਲੋਕਾਂ ਵਿੱਚ ਥੋੜ੍ਹਾ ਮਸ਼ਹੂਰ ਹਾਂ। ਬਾਗੇਸ਼ਵਰ ਧਾਮ ਦਾ ਵੀਡੀਓ ਸਿਰਫ਼ ਹਾਸੇ ਲਈ ਸ਼ੇਅਰ ਕੀਤਾ ਗਿਆ ਸੀ। ਕਈਆਂ ਨੇ ਤਰਸ ਖਾ ਕੇ ਹਲਾ ਸ਼ੇਰੀ ਦਿੱਤੀ। ਮੈਂ ਕੁਝ ਸ਼ੋਅ ਵੀ ਕੀਤੇ ਸਨ ਪਰ ਕਈ ਲੋਕਾਂ ਨੇ ਮੇਰੇ ਨਾਲ ਈਰਖਾ ਕੀਤੀ ਅਤੇ ਸ਼ੋਅ ਰੱਦ ਕਰ ਦਿੱਤੇ। ਕੁਝ ਲੋਕ ਅਜਿਹੇ ਵੀ ਸਨ ਜਿਨ੍ਹਾਂ ਨੇ ਸ਼ੋਅ ਕਰਵਾਉਣ ਦਾ ਵਾਅਦਾ ਕਰਕੇ ਹੀ ਸ਼ੋਅ ਬੰਦ ਕਰ ਦਿੱਤਾ।


ਨਿੱਕੂ ਨੇ ਕਿਹਾ ਕਿ ਉਹ ਲੋਕਾਂ ਦੀ ਨਫ਼ਰਤ ਦਾ ਭਾਰ ਚੁੱਕਣਗੇ। ਉਹ ਹਰ ਧਰਮ ਦਾ ਸਤਿਕਾਰ ਕਰਦੇ ਹਨ, ਕਿਉਂਕਿ ਉਹ ਗੁਰੂ ਨਾਨਕ ਦੇਵ ਜੀ ਦਾ ਪੁੱਤਰ ਹੈ। ਕੱਲ੍ਹ ਤੱਕ ਜਿਹੜੇ ਮੇਰੇ ਗੀਤਾਂ 'ਤੇ ਨੱਚਦੇ ਸਨ ਅੱਜ ਉਥੋਂ ਦੇ ਲੋਕ ਉਸ ਨੂੰ ਨਫ਼ਰਤ ਕਰਦੇ ਹਨ ਪਰ ਜਿਹੜੇ ਲੋਕ ਕਿਸੇ ਦੀ ਮਾਂ-ਭੈਣ ਨੂੰ ਗਾਲ੍ਹਾਂ ਕੱਢਦੇ ਹਨ, ਉਹ ਸਹੀ ਹਨ, ਉਹ ਆਪ ਹੀ ਸੋਚ ਲੈਣ।


ਇਹ ਵੀ ਪੜ੍ਹੋ: Ludhiana News: ਪੁਲਿਸ ਨੇ ਇੰਟਰਨੈਸ਼ਨਲ ਕਾਲ ਸੈਂਟਰ ਦਾ ਕੀਤਾ ਪਰਦਾਫਾਸ਼, 30 ਗ੍ਰਿਫ਼ਤਾਰ, DGP ਨੇ ਟਵੀਟ ਕਰਕੇ ਦਿੱਤੀ ਜਾਣਕਾਰੀ "

ਗੌਰਤਲਬ ਹੈ ਕਿ ਇੰਦਰਜੀਤ ਨਿੱਕੂ ਨੇ ਹਾਲ ਹੀ ਵਿੱਚ ਬਾਗੇਸ਼ਵਰ ਧਾਮ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਵਜੋਂ ਲੋਕਾਂ ਨੇ ਉਹਨਾਂ ਨੂੰ ਜੰਮ ਕੇ ਟ੍ਰੋਲ ਕੀਤਾ। ਇਸ ਨੂੰ ਦੇਖਦਿਆਂ ਹੁਣ ਨਿੱਕੂ ਨੇ ਇੱਕ ਵੀਡੀਓ ਸਾਂਝਾ ਕਰ ਜਨਤਾ ਤੇ ਸਿੱਖ ਕੌਮ ਕੋਲੋਂ ਮੁਆਫ਼ੀ ਮੰਗੀ ਸੀ।  ਇੰਦਰਜੀਤ ਨਿੱਕੂ ਨੇ ਵੀਡੀਓ ਸ਼ੇਅਰ ਕਰ ਲਿਖਿਆ ਕਿ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ... ਜੇਕਰ ਕਿਸੇ ਨੂੰ ਵੀ ਮੇਰੀ ਕੋਈ ਵੀ ਗੱਲ ਬੁਰੀ ਲੱਗੀ ਤਾਂ ਮੈਨੂੰ ਮੁਆਫ਼  ਕਰਨਾ...ਵਾਹਿਗੁਰੂ ਜੀ ਹੜਾਂ ਦੀ ਮਾਰ ਤੋਂ ਆਪ ਹੱਥ ਦੇ ਕੇ ਬਚਾਉਣਾਂ ਜੀ ।