Hadira Building in Sultanpur Lodhi News: ਪੰਜਾਬ ਦਾ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਆਪਣੇ ਅੰਦਰ ਇਤਿਹਾਸ ਸਮੋਈ ਬੈਠਾ ਹੈ। ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 14 ਸਾਲ ਇਥੇ ਬਤੀਤ ਕੀਤੇ ਤੇ ਇਥੋਂ ਹੀ ਉਦਾਸੀਆਂ ਦੀ ਸ਼ੁਰੂਆਤ ਹੋਈ ਸੀ। ਮੁਗਲ ਕਾਲ ਵੇਲੇ ਇਥੇ ਇੱਕ ਇਮਾਰਤ ਬਣਾਈ ਗਈ ਸੀ ਜੋ ਕਿ ਲਗਭਗ 900 ਸਾਲ ਤੋਂ ਬਰਕਰਾਰ ਹੈ। ਇਸ ਇਮਾਰਤ ਦੀ ਖੂਬਸੂਰਤੀ ਨੂੰ ਦੇਖਣ ਦੇ ਲਈ ਅੱਜ ਵੀ ਦੂਰ-ਦੂਰ ਤੋਂ ਲੋਕ ਇੱਥੇ ਆਉਂਦੇ ਹਨ। ਹਦੀਰੇ ਦੀ ਬਨਾਵਟ ਉਸ ਵੇਲੇ ਦੀ ਮਹਾਨ ਕਲਾਕਾਰੀ ਤੋਂ ਸਾਨੂੰ ਰੂ-ਬ-ਰੂ ਕਰਵਾਉਂਦੀ ਹੈ।


COMMERCIAL BREAK
SCROLL TO CONTINUE READING

ਇਸ ਹਦੀਰੇ ਵਿੱਚ ਮੁਗਲ ਸ਼ਾਸਕ ਆ ਕੇ ਨਾਚ ਗਾਣਾ ਸੁਣਦੇ ਸੀ ਇਸ ਲਈ ਇਸ ਨੂੰ ਇਸ ਤਰ੍ਹਾਂ ਬਣਾਇਆ ਗਿਆ ਸੀ ਕਿ ਇਸ ਵਿੱਚ ਗਾਉਣ ਵਾਲੇ ਜਾਂ ਬੋਲਣ ਵਾਲੇ ਇਨਸਾਨ ਦੀ ਆਵਾਜ਼ ਮੁੜ ਉਸ ਤੱਕ ਦੁਬਾਰਾ ਪਹੁੰਚਦੀ ਸੀ। ਇਹੀ ਨਹੀਂ ਹਦੀਰੇ ਦੇ ਚਾਰ ਦੁਆਰ ਇਥੇ ਅੱਠ ਖਿੜਕੀਆਂ ਹਨ। ਇਸ ਦੇ ਨਾਲ ਨਾਲ ਇਨ੍ਹਾਂ ਦੇ ਦਰਵਾਜ਼ਿਆਂ ਵਿੱਚ ਬਣੀ ਹੋਈ ਨੱਕਾਸ਼ੀ ਵੀ ਇਸ ਨੂੰ ਖਾਸ ਬਣਾਉਂਦੀ ਹੈ। ਇਸ ਹਦੀਰੇ ਦੀਆਂ ਅੱਠ ਖਿੜਕੀਆਂ ਇਸ ਨੂੰ ਅੱਤ ਦੀ ਗਰਮੀ ਵਿੱਚ ਵੀ ਠੰਢਾ ਰੱਖਦੀਆਂ ਹਨ। ਇਨ੍ਹਾਂ ਖਿੜਕੀਆਂ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਮਾਰਤ ਦੇ ਅੰਦਰ ਹਵਾ ਪੂਰੀ ਤਰ੍ਹਾਂ ਠੰਢੀ ਆਉਂਦੀ ਹੈ। ਇਸ ਦੀਆਂ ਦੋ ਮੰਜ਼ਿਲਾਂ ਹਨ। ਦੱਸਿਆ ਜਾਂਦਾ ਹੈ ਕਿ ਜਦੋਂ ਕਲਾਕਾਰ ਇਨ੍ਹਾਂ ਰਾਜਿਆਂ ਅਤੇ ਨਵਾਬਾਂ ਲਈ ਨ੍ਰਿੱਤ ਅਤੇ ਗਾਨ ਪੇਸ਼ ਕਰਦੇ ਸੀ ਉਸ ਸਮੇਂ ਉਹ ਖੁਦ ਇਸ ਦੀ ਪਹਿਲੀ ਮੰਜ਼ਿਲ ਉਤੇ ਬੈਠ ਕੇ ਉਸ ਕਰਕੇ ਪ੍ਰੋਗਰਾਮ ਦਾ ਆਨੰਦ ਲੈਂਦੇ ਸੀ।


ਹਦੀਰੇ 'ਚ ਬਣੀ ਸੁਰੰਗ ਦਾ ਵੀ ਵੱਖਰਾ ਇਤਿਹਾਸ
ਇਹ ਦੱਸਿਆ ਜਾਂਦਾ ਹੈ ਕਿ ਉਸ ਵੇਲੇ ਜਦ ਮੁਗਲ ਸ਼ਾਸਕ ਤੇ ਨਵਾਬ ਇੱਥੇ ਆ ਕੇ ਪੁੱਜਦੇ ਸੀ ਤੇ ਇਨ੍ਹਾਂ ਨਰਤਿਆਨਗਨਾਵਾਂ ਦਾ ਨਾਚ ਗਾਣਾ ਦੇਖਦੇ ਸੀ ਉਸ ਸਮੇਂ ਇਸ ਨਗਰ ਵਿੱਚ ਦੋ ਨਰਤਿਆਨਗਨਾਵਾਂ ਹੁੰਦੀਆਂ ਸੀ ਜੋ ਇਨ੍ਹਾਂ ਰਾਜਿਆਂ ਅਤੇ ਨਵਾਬਾਂ ਅੱਗੇ ਨਾਚ ਗਾਣਾ ਪੇਸ਼ ਕਰਦੀਆਂ ਸੀ ਪਰ ਇਸ ਸਮੇਂ ਦੇ ਚੱਲਦੇ ਜਦ ਇਨ੍ਹਾਂ ਵਿੱਚੋਂ ਇੱਕ ਨਹੀਂ ਚਾਹੁੰਦੀ ਸੀ ਕਿ ਜਿਥੋਂ ਉਹ ਗੁਜ਼ਰਦੀ ਹੈ ਉਥੋਂ ਦੂਜੀ ਨਰਤਿਆਨਗਨਾ ਨਾ ਗੁਜ਼ਰੇ।


ਇਹ ਵੀ ਪੜ੍ਹੋ : Ludhiana Kinner Viral Video: ਪੰਜਾਬ 'ਚ ਕਿੰਨਰਾਂ ਦੀ ਬੇਰਹਿਮੀ ਨਾਲ ਕੁੱਟਮਾਰ, ਦੂਜੇ ਦੇ ਇਲਾਕੇ 'ਚ ਵਧਾਈਆਂ ਮੰਗਣ 'ਤੇ ਹੋਇਆ ਵਿਵਾਦ


ਇਸ ਨੂੰ ਦੇਖਦੇ ਹੋਏ ਉਸ ਵੇਲੇ ਦੇ ਸੁਲਤਾਨਪੁਰ ਲੋਧੀ ਦੇ ਸਾਸ਼ਕ ਵੱਲੋਂ ਦੂਸਰੀ ਨਰਤਿਆਨਗਨਾ ਲਈ ਇੱਕ ਸੁਰੰਗ ਖੁਦਵਾਈ ਗਈ ਜੋ ਇਸ ਹਦੀਰੇ ਤੋਂ ਨਿਕਲ ਕੇ ਸਿੱਧੀ ਉਨ੍ਹਾਂ ਦੇ ਕਿਲ੍ਹੇ ਤੱਕ ਜਾਂਦੀ ਸੀ, ਇਹ ਸੁਰੰਗ ਅੱਜ ਵੀ ਇਸ ਹਦੀਰੇ ਵਿੱਚ ਮੌਜੂਦ ਹੈ ਜਿਸ ਨੂੰ ਪੰਜਾਬ ਸਰਕਾਰ ਦੇ ਪੁਰਾਤਨ ਵਿਭਾਗ ਵੱਲੋਂ ਸ਼ੀਸ਼ਾ ਲਗਾ ਕੇ ਢੱਕ ਦਿੱਤਾ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਸੁਰੰਗ ਕਰੀਬ ਵੀਹ ਸਾਲ ਪਹਿਲੇ ਖੁੱਲ੍ਹੀ ਹੋਈ ਸੀ ਪਰ ਉਸ ਤੋਂ ਬਾਅਦ ਇਸ ਨੂੰ ਬੰਦ ਕਰਵਾ ਦਿੱਤਾ ਗਿਆ। ਅੱਜ ਵੀ ਲੋਕ ਜਦ ਸੁਲਤਾਨਪੁਰ ਲੋਧੀ ਵਿਖੇ ਵੱਖ-ਵੱਖ ਗੁਰਦੁਆਰਾ ਸਾਹਿਬ ਭਾਰਤ ਦੇ ਦਰਸ਼ਨ ਕਰਨ ਆਉਂਦੇ ਹਨ ਤਾਂ ਉਹ ਮੁਗ਼ਲਾਂ ਵੱਲੋਂ ਬਣਾਏ ਗਏ ਇਸ ਹਦੀਰੇ ਨੂੰ ਵੀ ਆ ਕੇ ਜ਼ਰੂਰ ਦੇਖਦੇ ਹਨ।


ਇਹ ਵੀ ਪੜ੍ਹੋ : Kotkapura Firing Case: ਕੋਟਕਪੂਰਾ ਗੋਲੀਕਾਂਡ ਮਾਮਲੇ 'ਤੇ SIT ਨੇ ਜਾਰੀ ਕੀਤੀਆਂ ਤਸਵੀਰਾਂ