IAF Group Captain Shaliza Dhami:ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਦੀ ਵਸਨੀਕ ਸ਼ੈਲੀਜਾ ਧਾਮੀ ਨੇ ਪੂਰੇ ਦੇਸ਼ ਵਿਚ ਪੰਜਾਬ ਦਾ ਨਾਂ ਰੁਸ਼ਨਾਇਆ ਹੈ। ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਲੜਕੀਆਂ ਲਈ ਨਵੀਂ ਮਿਸਾਲ ਕਾਇਮ ਕੀਤੀ ਹੈ। ਸ਼ੈਲੀਜਾ ਧਾਮੀ ਆਪਣੀ ਸਖ਼ਤ ਮਿਹਨਤ ਸਦਕਾ ਦਿਨ-ਬ-ਦਿਨ ਬੁਲੰਦੀਆਂ ਦੀਆਂ ਪੌੜੀਆਂ ਚੜ੍ਹ ਰਹੀ ਹੈ।


COMMERCIAL BREAK
SCROLL TO CONTINUE READING

ਸ਼ੈਲੀਜ਼ਾ ਨੇ IAF ਦੀ ਮੂਹਰਲੀ ਕਤਾਰ ਲੜਾਕੂ ਯੂਨਿਟ ਦੀ ਮੁਖੀ ਬਣ ਕੇ ਔਰਤ ਜਾਤੀ ਦਾ ਮਨੋਬਲ ਡੇਗਣ ਵਾਲੇ ਉਨ੍ਹਾਂ ਲੋਕਾਂ ਨੂੰ ਮੂੰਹ ਮੋੜ ਜਵਾਬ ਦਿੱਤਾ ਹੈ ਜੋ ਪਿਛਾਂਹਖਿੱਚੂ ਸੋਚ ਤਹਿਤ ਧੀਆਂ ਨੂੰ ਅੱਗੇ ਵਧਣ ਤੋਂ ਰੋਕਦੇ ਤੇ ਟੋਕਦੇ ਹਨ।


ਇਸ ਦਰਮਿਆਨ IAF ਨੇ ਪੰਜਾਬ ਦੀ ਜੰਮਪਲ ਗਰੁੱਪ ਕੈਪਟਨ ਸ਼ੈਲੀਜਾ ਧਾਮੀ ਨੂੰ ਪੱਛਮੀ ਸੈਕਟਰ ਵਿੱਚ ਮੂਹਰਲੀ ਕਤਾਰ ਲੜਾਕੂ ਯੂਨਿਟ (Combat Unit) ਦੀ ਵਾਗਡੋਰ ਸੌਂਪ ਦਿੱਤੀ ਹੈ। ਭਾਰਤੀ ਹਵਾਈ ਸੈਨਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਕ ਮਹਿਲਾ ਅਧਿਕਾਰੀ ਨੂੰ ਮੂਹਰਲੀ ਕਤਾਰ ਲੜਾਕੂ ਯੂਨਿਟ ਦੀ ਵਾਗਡੋਰ ਸੌਂਪੀ ਗਈ ਹੈ। ਫ਼ੌਜ ਨੇ ਮੈਡੀਕਲ ਸਟ੍ਰੀਮ ਤੋਂ ਬਾਹਰ ਨਿਕਲਦੇ ਹੋਏ ਮਹਿਲਾ ਅਫ਼ਸਰਾਂ ਨੂੰ ਵਾਗਡੋਰ ਸੌਂਪਣ ਦੀ ਸ਼ੁਰੂਆਤ ਕਰ ਦਿੱਤੀ ਹੈ। ਇਨ੍ਹਾਂ ਵਿਚ 50 ਔਰਤਾਂ ਅਜਿਹੀਆਂ ਹੋਣਗੀਆਂ ਜੋ ਉੱਤਰੀ ਤੇ ਪੂਰਬੀ ਆਪ੍ਰੇਸ਼ਨਲ ਏਰੀਆ ਵਿਚ ਯੂਨਿਟਸ ਦੀ ਅਗਵਾਈ ਕਰਨਗੀਆਂ।


ਇਹ ਵੀ ਪੜ੍ਹੋ : Holi 2023: ਚੰਡੀਗੜ੍ਹ 'ਚ ਹੋਲੀ 'ਤੇ ਹੁੱਲੜਬਾਜ਼ੀ ਨੂੰ ਰੋਕਣ ਲਈ 850 ਮੁਲਾਜ਼ਮ ਰੱਖਣਗੇ ਬਾਜ਼ ਅੱਖ


ਗਰੁੱਪ ਕੈਪਟਨ ਧਾਮੀ ਨੂੰ ਸਾਲ 2023 ਵਿੱਚ ਹੈਲੀਕਾਪਟਰ ਪਾਇਲਟ ਦੇ ਰੂਪ ਵਿਚ ਕਮਿਸ਼ਨ ਕੀਤਾ ਗਿਆ ਸੀ ਤੇ ਉਨ੍ਹਾਂ ਕੋਲ 2,800 ਘੰਟੇ ਤੋਂ ਜ਼ਿਆਦਾ ਉਡਾਣ ਭਰਨ ਦਾ ਲੰਬਾ ਤਜਰਬਾ ਹੈ। ਉਹ ਲਗਭਗ ਪਿਛਲੇ 19 ਸਾਲਾਂ ਤੋਂ ਭਾਰਤੀ ਹਵਾਈ ਫ਼ੌਜ ਵਿਚ ਸੇਵਾਵਾਂ ਨਿਭਾਅ ਰਹੀ ਹੈ। ਸਾਲ 2019 ਵਿੱਚ ਉਸ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਹਿੰਡਨ ਏਅਰਬੇਸ 'ਚ ਚੇਤਕ ਹੈਲੀਕਾਪਟਰ ਯੂਨਿਟ ਵਿੱਚ ਫਲਾਈਟ ਕਮਾਂਡਰ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਸੀ।


ਭਾਰਤੀ ਹਵਾਈ ਫ਼ੌਜ ਵਿੱਚ ਸ਼ੈਲੀਜਾ ਚੀਤਾ ਤੇ ਚੇਤਕ ਵਰਗੇ ਲੜਾਕੂ ਹੈਲੀਕਾਪਟਰ ਉਡਾ ਚੁੱਕੀ ਹੈ। ਹੁਣ ਦੇਸ਼ ਦੇ ਸੰਵੇਦਨਸ਼ੀਲ ਸਰਹੱਦੀ ਖੇਤਰਾਂ ਵਿੱਚ ਮਿਜ਼ਾਈਲ ਦੀ ਤਿਆਰੀ ਤੇ ਕਮਾਂਡ ਕੰਟਰੋਲ ਦੀ ਨਿਗਰਾਨੀ ਕਰਨਗੇ। ਉਹ ਇਕ ਯੋਗ ਇੰਸਟ੍ਰਕਟਰ ਵੀ ਹੈ। ਭਾਰਤੀ ਹਵਾਈ ਫ਼ੌਜ ਵਿੱਚ ਗਰੁੱਪ ਕੈਪਟਨ ਫ਼ੌਜ ਵਿੱਚ ਕਰਨਲ ਦੇ ਬਰਾਬਰ ਹੁੰਦਾ ਹੈ। ਏਅਰ ਆਫਿਸਰ ਕਮਾਂਡਿੰਗ-ਇੰਨ-ਚੀਫ ਵੱਲੋਂ ਦੋ ਵਾਰ ਤਾਰੀਫ਼ ਕੀਤੇ ਜਾਣ ਤੋਂ ਬਾਅਦ ਅਧਿਕਾਰੀ ਇਸ ਸਮੇਂ ਫਰੰਟਲਾਈਨ ਕਮਾਨ ਹੈੱਡਕੁਆਰਟਰ ਦੀ ਆਪ੍ਰੇਸ਼ਨ ਬ੍ਰਾਂਚ ਵਿਚ ਤਾਇਨਾਤ ਹੈ।


ਇਹ ਵੀ ਪੜ੍ਹੋ : Sunanda Sharma news: ਸੁਨੰਦਾ ਸ਼ਰਮਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ