Paramjit Panjwar Murder: ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ)  ਲੋੜੀਂਦੇ ਅੱਤਵਾਦੀ ਪਰਮਜੀਤ ਸਿੰਘ ਪੰਜਵੜ ਦੀ ਸ਼ਨਿੱਚਰਵਾਰ ਸਵੇਰੇ 6 ਵਜੇ ਲਾਹੌਰ ਦੇ ਜੌਹਰ ਟਾਊਨ ਸਥਿਤ ਸਨਫਲਾਵਰ ਸੁਸਾਇਟੀ 'ਚ ਦੋ ਅਣਪਛਾਤੇ ਬੰਦੂਕਧਾਰੀਆਂ ਨੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ।


COMMERCIAL BREAK
SCROLL TO CONTINUE READING

ਸੂਤਰਾਂ ਮੁਤਾਬਕ ਜਦੋਂ ਉਹ ਸਵੇਰੇ ਆਪਣੇ ਘਰ ਕੋਲ ਸੈਰ ਕਰ ਰਹੇ ਸਨ ਤਾਂ ਉਸ ਸਮੇਂ ਮੋਟਰਸਾਈਕਲ ਉਪਰ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਗੰਨਮੈਨ ਸਮੇਤ ਉਸ ਦੀ ਹੱਤਿਆ ਕਰ ਦਿੱਤੀ। ਗੋਲੀਬਾਰੀ 'ਚ ਇੱਕ ਗੰਨਮੈਨ ਵੀ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।


ਕਾਬਿਲੇਗੌਰ ਹੈ ਕਿ ਪੰਜਵੜ ਭਾਰਤੀ ਪੰਜਾਬ ਵਿੱਚ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸੀ। ਪਰਮਜੀਤ ਸਿੰਘ ਦਾ ਜਨਮ ਤਰਨਤਾਰਨ ਨੇੜੇ ਪੰਜਵੜ ਪਿੰਡ ਵਿੱਚ ਹੋਇਆ ਸੀ। ਲਾਭ ਸਿੰਘ ਦੀ ਮੌਤ ਪਿਛੋਂ ਪੰਜਵੜ ਨੇ 1990 ਦਹਾਕੇ ਵਿੱਚ ਕੇਸੀਐਫ ਦਾ ਚਾਰਜ ਸੰਭਾਲ ਲਿਆ ਸੀ ਤੇ ਪਾਕਿਸਤਾਨ ਜਾ ਕੇ ਪਨਾਹ ਲੈ ਲਈ। ਪੰਜਵੜ ਲਾਹੌਰ ਮਲਿਕ ਸਰਦਾਰ ਸਿੰਘ ਦੇ ਨਾਂ ਨਾਲ ਰਹਿੰਦਾ ਸੀ ਜਦੋਂ ਕਿ ਉਸਦੀ ਪਤਨੀ ਤੇ ਬੱਚੇ ਜਰਮਨੀ ਵਿਚ ਰਹਿੰਦੇ ਹਨ। ਪੰਜਵੜ ਦੀ ਪਤਨੀ ਦਾ ਪਿਛਲੇ ਸਾਲ ਸਤੰਬਰ ਵਿਚ ਜਰਮਨੀ ਵਿਚ ਦੇਹਾਂਤ ਹੋ ਗਿਆ ਸੀ।


ਇਹ ਵੀ ਪੜ੍ਹੋ : Sidhu Moosewala News: ਜਲੰਧਰ 'ਚ ਸਿੱਧੂ ਮੂਸੇਵਾਲਾ ਲਈ ਕੱਢਿਆ ਜਾ ਰਿਹਾ 'ਇਨਸਾਫ਼ ਮਾਰਚ'; ਫੈਨਜ਼ ਨੂੰ ਕੀਤੀ ਸਮਰਥਨ ਦੇਣ ਦੀ ਅਪੀਲ


ਪਰਮਜੀਤ ਸਿੰਘ ਪੰਜਵੜ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਥਾਣਾ ਝਬਾਲ ਅਧੀਨ ਪੈਂਦੇ ਪਿੰਡ ਪੰਜਵੜ ਦਾ ਵਾਸੀ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਲ 2020 'ਚ ਨੌਂ ਅੱਤਵਾਦੀਆਂ ਦੀ ਸੂਚੀ ਜਾਰੀ ਕੀਤੀ ਸੀ, ਜਿਸ 'ਚ ਪਰਮਜੀਤ ਸਿੰਘ ਪੰਜਵੜ ਦਾ ਨਾਂ ਅੱਠਵੇਂ ਨੰਬਰ 'ਤੇ ਸੀ। ਉਨ੍ਹਾਂ ਤੋਂ ਇਲਾਵਾ ਇਸ ਸੂਚੀ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਮੁਖੀ ਵਧਾਵਾ ਸਿੰਘ ਬੱਬਰ ਦਾ ਨਾਂ ਵੀ ਸ਼ਾਮਲ ਸੀ, ਜੋ ਕਿ ਤਰਨਤਾਰਨ ਦੇ ਹੀ ਪਿੰਡ ਦਾਸੂਵਾਲ ਦਾ ਵਸਨੀਕ ਹੈ।


ਇਹ ਵੀ ਪੜ੍ਹੋ : Go First Flights Cancelled: GoFirst ਨੇ ਹੁਣ 12 ਮਈ ਤੱਕ ਆਪਣੀਆਂ ਉਡਾਣਾਂ ਕੀਤੀਆਂ ਰੱਦ! ਜਾਣੋ ਕਿਉਂ