Mexico Bus Accident: ਮੈਕਸੀਕੋ `ਚ ਵਾਪਰਿਆ ਵੱਡਾ ਸੜਕ ਹਾਦਸਾ, ਬੱਸ ਪਲਟਣ ਨਾਲ 17 ਲੋਕਾਂ ਦੀ ਮੌਤ!
Mexico Bus Accident: ਮੈਕਸੀਕੋ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਪਲਟਣ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ।
Mexico Bus Accident: ਮੈਕਸੀਕੋ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਪਲਟਣ ਕਾਰਨ 17 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਲੱਗਿਆ ਕਿ ਇਹ ਬੱਸ ਵੈਨੇਜ਼ੁਏਲਾ, ਕੋਲੰਬੀਆ ਅਤੇ ਮੱਧ (Mexico Bus Accident) ਅਮਰੀਕਾ ਤੋਂ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਸੀ ਜਿਸ ਦੌਰਾਨ ਇਹ ਹਾਦਸਾ ਵਾਪਰਿਆ ਹੈ। ਇਹ ਹਾਦਸਾ ਕਾਫ਼ੀ ਭਿਆਨਕ ਸਾਬਿਤ ਹੋਇਆ।
ਪੁਏਬਲਾ ਦੇ ਗ੍ਰਹਿ ਮੰਤਰੀ ਜੂਲੀਓ ਹੁਏਰਟਾ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਐਤਵਾਰ ਦੁਪਹਿਰ ਨੂੰ ਹਾਈਵੇਅ 'ਤੇ ਵਾਪਰਿਆ ਜਦੋਂ ਬੱਸ 45 ਯਾਤਰੀਆਂ ਨੂੰ ਲੈ ਕੇ ਉੱਤਰ ਵੱਲ ਜਾ ਰਹੀ ਸੀ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਹਾਦਸੇ ਵਿੱਚ 15 ਲੋਕਾਂ (Mexico Bus Accident)ਦੀ ਮੌਤ ਹੋ ਗਈ। ਹੋਰ 15 ਹਸਪਤਾਲ ਵਿੱਚ ਦਾਖਲ ਸਨ, ਜਿਨ੍ਹਾਂ ਵਿੱਚੋਂ ਦੋ ਵਿਅਕਤੀਆਂ ਦੀ ਬਾਅਦ ਵਿੱਚ ਮੌਤ ਹੋ ਗਈ। ਹੋਰ ਪੰਜ ਦੀ ਹਾਲਤ ਹਲੇ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜ੍ਹੋ:ਗੈਂਗਸਟਰ ਟੈਰਰ ਫੰਡਿਗ ਮਾਮਲੇ 'ਚ ਐਕਸ਼ਨ 'ਚ NIA ; 8 ਸੂਬਿਆਂ 'ਚ 70 ਥਾਵਾਂ 'ਤੇ ਮਾਰਿਆ ਛਾਪਾ
ਜਾਣਕਾਰੀ ਮੁਤਾਬਿਕ ਇਹ ਵੀ ਪਤਾ ਲੱਗਿਆ ਹੈ ਕਿ ਇਹ ਯਾਤਰੀ ਬੱਸ, ਟੂਰਸ ਟੂਰੀਸਟਿਕਸ ਮੇਡੀਨਾ ਨਾਮਕ ਇੱਕ ਨਿੱਜੀ ਬੱਸ ਲਾਈਨ ਦੁਆਰਾ ਚਲਾਈ ਗਈ ਸੀ,ਇਹ ਬੱਸ ਦੱਖਣੀ ਮੈਕਸੀਕੋ ਦੇ ਤਾਪਾਚੁਲਾ ਤੋਂ ਮੈਕਸੀਕੋ ਸਿਟੀ ਜਾ ਰਹੀ ਸੀ। ਹਾਦਸੇ ਵਿੱਚ ਮਰਨ ਵਾਲੇ 17 (Mexico Bus Accident)ਲੋਕਾਂ ਵਿੱਚ ਬੱਸ ਦਾ ਡਰਾਈਵਰ ਅਤੇ ਉਸ ਦਾ ਸਹਾਇਕ ਵੀ ਸ਼ਾਮਿਲ ਸਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪ੍ਰਵਾਸੀ ਅਕਸਰ ਮੈਕਸੀਕੋ ਨੂੰ ਪਾਰ ਕਰਕੇ (Mexico Bus Accident)ਅਮਰੀਕੀ ਸਰਹੱਦ 'ਤੇ ਜਾਣ ਲਈ ਖਤਰਨਾਕ ਰਸਤਿਆਂ ਦੀ ਵਰਤੋਂ ਕਰਦੇ ਹਨ।
ਕੋਲੰਬੀਆ ਦੇ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਇੱਕ 56 ਸਾਲਾ ਕੋਲੰਬੀਆ ਦਾ (Mexico Bus Accident)ਵਿਅਕਤੀ ਮਰਨ ਵਾਲਿਆਂ ਵਿੱਚ ਸ਼ਾਮਲ ਹੈ ਅਤੇ ਕੋਲੰਬੀਆ ਦੇ ਤਿੰਨ ਬੱਚੇ (ਦੋ ਪੁਰਸ਼ ਅਤੇ ਇੱਕ ਔਰਤ) ਨੂੰ ਪੁਏਬਲਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੈਕਸੀਕਨ ਮੀਡੀਆ ਮੁਤਾਬਿਕ ਬੱਸ ਦਾ ਡਰਾਈਵਰ ਬੱਸ 'ਤੇ ਆਪਣਾ ਕੰਟਰੋਲ(Mexico Bus Accident) ਗੁਆ ਬੈਠਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਸਾਹਮਣੇ ਆਈਆਂ ਤਸਵੀਰਾਂ 'ਚ ਬੱਸ ਦੇ ਕੁਝ ਹਿੱਸੇ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ।