ਗੈਂਗਸਟਰ ਟੈਰਰ ਫੰਡਿਗ ਮਾਮਲੇ 'ਚ ਐਕਸ਼ਨ 'ਚ NIA ; 8 ਸੂਬਿਆਂ 'ਚ 70 ਥਾਵਾਂ 'ਤੇ ਮਾਰਿਆ ਛਾਪਾ
Advertisement
Article Detail0/zeephh/zeephh1580294

ਗੈਂਗਸਟਰ ਟੈਰਰ ਫੰਡਿਗ ਮਾਮਲੇ 'ਚ ਐਕਸ਼ਨ 'ਚ NIA ; 8 ਸੂਬਿਆਂ 'ਚ 70 ਥਾਵਾਂ 'ਤੇ ਮਾਰਿਆ ਛਾਪਾ

NIA Raid: ਰਾਸ਼ਟਰੀ ਜਾਂਚ ਏਜੰਸੀ (NIA) ਨੇ 8 ਸੂਬਿਆਂ 'ਚ 70 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਚੰਡੀਗੜ੍ਹ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ 70 ਤੋਂ ਵੱਧ ਥਾਵਾਂ ’ਤੇ ਕੀਤੀ ਗਈ ਹੈ।

 

ਗੈਂਗਸਟਰ ਟੈਰਰ ਫੰਡਿਗ ਮਾਮਲੇ 'ਚ ਐਕਸ਼ਨ 'ਚ NIA ; 8 ਸੂਬਿਆਂ 'ਚ 70 ਥਾਵਾਂ 'ਤੇ ਮਾਰਿਆ ਛਾਪਾ

NIA Raid: ਰਾਸ਼ਟਰੀ ਜਾਂਚ ਏਜੰਸੀ (NIA) ਨੇ ਮੰਗਲਵਾਰ ਸਵੇਰੇ ਵੱਡੀ ਕਾਰਵਾਈ ਕੀਤੀ ਹੈ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਦੇਸ਼ ਦੇ 8 ਸੂਬਿਆਂ 'ਚ 70 ਥਾਵਾਂ 'ਤੇ ਛਾਪੇਮਾਰੀ (NIA Raid) ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਐਨਆਈਏ ਦੀ ਟੀਮ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਚੰਡੀਗੜ੍ਹ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ 70 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ।

ਦੱਸ ਦੇਈਏ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਇਹ (NIA Raid) ਕਾਰਵਾਈ ਗੈਂਗਸਟਰ ਅਤੇ ਉਸ ਦੇ ਅਪਰਾਧਿਕ ਸਿੰਡੀਕੇਟ ਖਿਲਾਫ ਦਰਜ ਕੀਤੇ ਗਏ ਇੱਕ ਮਾਮਲੇ ਨੂੰ ਲੈ ਕੇ ਕੀਤੀ ਹੈ। 

ਐਨਆਈਏ ਦੀ ਟੀਮ ਗੈਂਗਸਟਰ ਅਤੇ ਉਸ ਦੇ ਅਪਰਾਧੀ ਸਿੰਡੀਕੇਟ ਖਿਲਾਫ ਦਰਜ ਕੀਤੇ ਗਏ ਕੇਸ ਦੀ ਜਾਂਚ ਦੇ ਸੰਬੰਧ ਵਿੱਚ ਪੰਜਾਬ ਵਿੱਚ 30 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਗੈਂਗਸਟਰ ਨੈੱਟਵਰਕ 'ਤੇ NIA ਦੀ ਛਾਪੇਮਾਰੀ ਦਾ ਇਹ ਚੌਥਾ ਦੌਰ ਹੈ। ਇਸ ਤੋਂ ਪਹਿਲਾਂ ਵੀ NIA ਵੱਲੋਂ ਕਈ ਵਾਰ ਕਾਰਵਾਈ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਵੱਡਾ ਬਿਆਨ, ਕਿਹਾ- 'ਦੇਸ਼ ਪਹਿਲਾਂ ਹੀ ਹੋ ਚੁੱਕਿਆ ਹੈ ਦੀਵਾਲੀਆ '

ਬਠਿੰਡਾ ਵਿੱਚ NIA ਨੇ ਮਾਰੀ ਰੇਡ (NIA Raid)
ਬਠਿੰਡਾ ਦੇ ਪਿੰਡ ਮਸਾਣਾ ਵਿਖੇ ਗੈਂਗਸਟਰ ਰੰਮੀ ਮਸਾਣਾ ਦੇ ਘਰ 'ਚ ਐਨ ਆਈ ਏ ਨੇ ਰੇਡ ਮਾਰੀ ਹੈ। ਦੱਸ ਦੇਈਏ ਕਿ ਗੈਂਗਸਟਰ ਰੰਮੀ ਮਸਾਣਾ ਬਠਿੰਡਾ ਜੇਲ੍ਹ ਵਿੱਚ ਬੰਦ ਹੈ। 

ਮੋਗਾ ਦੇ ਪਿੰਡ ਮਾਣੂਕੇ ਵਿੱਚ ਵੀ ਰੇਡ(NIA Raid)
ਮੋਗਾ ਦੇ ਪਿੰਡ ਡਾਲੇ ਤੋਂ ਬਾਅਦ NIA ਮੋਗਾ ਜ਼ਿਲ੍ਹੇ ਦੇ ਪਿੰਡ ਮਾਣੂਕੇ ਗਿੱਲ ਵਿੱਚ ਪਹੁੰਚੀ ਜਿਥੋਂ ਦੇ ਰਹਿਣ ਵਾਲੇ ਵੱਖ-ਵੱਖ ਮੁਕੱਦਮਿਆਂ ਵਿੱਚ ਲੋੜੀਂਦੇ ਹਰਪ੍ਰੀਤ ਸ਼ਰਮਾ ਉਰਫ ਕਿੰਗ ਨਾਮੀ ਗੈਂਗਸਟਰ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਕਰੀਬੀ ਕੁਲਵਿੰਦਰ ਦੇ ਗਾਂਧੀਧਾਮ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਦਾਅਵਾ ਕੀਤਾ ਗਿਆ ਹੈ ਕਿ ਕੁਲਵਿੰਦਰ ਲੰਬੇ ਸਮੇਂ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਰਿਹਾ ਹੈ।

ਗਿੱਦੜਬਾਹਾ ‘ਚ ਅਕਾਲੀ ਦਲ ਦੇ ਯੂਥ ਆਗੂ ਦੇ ਘਰ NIA ਨੇ ਰੇਡ ਮਾਰੀ ਹੈ। ਇਸ ਦੇ ਨਾਲ ਹੀ ਸਾਬਕਾ ਟਰੱਕ ਯੂਨੀਅਨ ਦੇ ਪ੍ਰਧਾਨ ਲਖਵੀਰ ਸਿੰਘ ਕਿੰਗਰਾ ਦੇ ਘਰ ਅਤੇ ਫਾਰਮ ਹਾਉਸ ਉੱਤੇ ਅੱਜ ਤੜਕਸਾਰ NIA ਦੀ ਟੀਮ ਵੱਲੋਂ ਰੇਡ ਮਾਰੀ ਗਈ ਹਾਲਾਂਕਿ ਇਸ ਬਾਰੇ ਹਾਲੇ ਕੋਈ ਪਤਾ ਨਹੀਂ ਲੱਗਿਆ ਕਿ ਰੇਡ ਕਿਉਂ ਕੀਤੀ ਜਾ ਰਹੀ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਲੱਖੀ ਕਿੰਗਰਾ ਦੇ ਗੈਂਗਸਟਰਾਂ ਨਾਲ ਕਥਿਤ ਲਿੰਕ ਹੋ ਸਕਦੇ ਹਨ ਜਿਸ ਕਰਕੇ ਵੱਡੇ ਪੱਧਰ ਉੱਤੇ ਰੇਡ ਕੀਤੀ ਜਾ ਰਹੀ ਹੈ। ਇਸ ਬਾਰੇ ਅਧਾਰਿਤ ਤੌਰ ਉੱਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ।

Trending news