NIA News: ਕੈਨੇਡਾ ਤੇ ਅਮਰੀਕਾ `ਚ ਭਾਰਤੀ ਹਾਈ ਕਮਿਸ਼ਨ `ਤੇ ਹਮਲੇ ਦੀ ਜਾਂਚ `ਤੇ NIA ਨੇ ਦਰਜ ਕੀਤੀ FIR
NIA News: ਕੈਨੇਡਾ ਅਤੇ ਅਮਰੀਕੀ ਦੂਤਾਵਾਸ `ਤੇ ਹਮਲੇ ਦੀ ਜਾਂਚ ਹੁਣ NIA ਕਰੇਗੀ। ਇਹ ਐਫਆਈਆਰ ਗ੍ਰਹਿ ਮੰਤਰਾਲੇ ਦੇ ਹੁਕਮਾਂ `ਤੇ ਦਰਜ ਕੀਤੀ ਗਈ ਸੀ।
NIA News: ਕੈਨੇਡਾ ਅਤੇ ਅਮਰੀਕਾ 'ਚ ਭਾਰਤੀ ਹਾਈ ਕਮਿਸ਼ਨ 'ਤੇ ਹਮਲੇ ਦੀ ਜਾਂਚ 'ਤੇ NIA ਨੇ FIR ਦਰਜ ਕੀਤੀ ਹੈ। ਮਾਰਚ-2023 ਵਿੱਚ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸੈਨ ਫਰਾਂਸਿਸਕੋ, ਕੈਨੇਡਾ ਅਤੇ ਅਮਰੀਕਾ ਵਿੱਚ ਭਾਰਤੀ ਹਾਈ ਕਮਿਸ਼ਨ 'ਤੇ ਹਮਲੇ ਦੇ ਸਬੰਧ ਵਿੱਚ ਐਫਆਈਆਰ ਦਰਜ ਕੀਤੀ ਸੀ। MHA ਨੇ ਇਹ ਮਾਮਲਾ NIA ਨੂੰ ਟਰਾਂਸਫਰ ਕਰ ਦਿੱਤਾ ਹੈ, ਜਿਸ ਤੋਂ ਬਾਅਦ NIA ਨੇ FIR ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
NIA ਦੀ ਟੀਮ ਜਲਦ ਹੀ ਅਮਰੀਕਾ ਅਤੇ ਕੈਨੇਡਾ ਜਾ ਸਕਦੀ ਹੈ। ਹਮਲੇ 'ਚ ਖਾਲਿਸਤਾਨੀ ਲਿੰਕ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਕੈਨੇਡਾ 'ਚ ਭਾਰਤੀ ਹਾਈ ਕਮਿਸ਼ਨ 'ਤੇ ਹਮਲੇ ਦੌਰਾਨ ਗ੍ਰੇਨੇਡ ਵੀ ਸੁੱਟਿਆ ਗਿਆ ਸੀ, ਇਸ ਲਈ ਇਸ ਮਾਮਲੇ 'ਚ NIA ਨੇ UAPA ਅਤੇ EXPLOSIVE Act ਤਹਿਤ FIR ਦਰਜ ਕੀਤੀ ਹੈ।
ਮਾਰਚ ਮਹੀਨੇ ਵਿੱਚ ਹੀ ਸਾਨ ਫਰਾਂਸਿਸਕੋ ਵਿੱਚ ਭਾਰਤੀ ਹਾਈ ਕਮਿਸ਼ਨ ਉੱਤੇ ਹਮਲਾ ਹੋਇਆ ਸੀ। ਇਸ ਮਾਮਲੇ ਵਿੱਚ ਸਪੈਸ਼ਲ ਸੈੱਲ ਨੇ ਯੂਏਪੀਏ ਤਹਿਤ ਐੱਫ.ਆਈ.ਆਰ. ਦਰਜ ਕੀਤੀ ਅਤੇ 2 ਵੱਖ-ਵੱਖ ਐੱਫ.ਆਈ.ਆਰ. ਵੀ ਦਰਜ ਹੋਈਆ ਸਨ ।
ਇਹ ਵੀ ਪੜ੍ਹੋ: CM Di Yogshala: ਜਲੰਧਰ 'ਚ ਸ਼ੁਰੂ ਹੋਈ 'CM ਦੀ ਯੋਗਸ਼ਾਲਾ', ਇੱਕ ਕਾਲ 'ਤੇ ਉਪਲਬਧ ਹੋਣਗੇ ਯੋਗਾ ਅਧਿਆਪਕ
ਇਸ ਤੋਂ ਪਹਿਲਾਂ NIA ਵੱਲੋਂ ਤਿਰੰਗੇ ਝੰਡੇ ਦੇ ਅਪਮਾਨ ਸਬੰਧੀ ਮਾਮਲਾ ਦਰਜ ਕਰਕੇ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ 'ਤੇ ਹੋਏ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ NIA ਦੀ ਟੀਮ ਜਾਂਚ ਲਈ ਲੰਡਨ ਗਈ ਹੈ ਅਤੇ 45 ਸ਼ੱਕੀ ਹਮਲਾਵਰਾਂ ਦੀਆਂ ਫੋਟੋਆਂ ਵੀ ਜਾਰੀ ਕੀਤੀਆਂ ਗਈਆਂ ਹਨ। ਹਾਲ ਹੀ 'ਚ NIA ਨੇ ਲੰਡਨ ਹਾਈ ਕਮਿਸ਼ਨ 'ਤੇ ਹਮਲੇ ਦੇ ਦੋਸ਼ੀਆਂ ਦੀ ਸੀਸੀਟੀਵੀ ਫੁਟੇਜ ਅਤੇ ਤਸਵੀਰਾਂ ਵੀ ਜਾਰੀ ਕੀਤੀਆਂ ਸਨ। ਇਸ ਦੌਰਾਨ NIA ਦੀ ਟੀਮ ਖਾਲਿਸਤਾਨੀ ਸਬੰਧਾਂ ਦੀ ਵੀ ਜਾਂਚ ਕਰ ਰਹੀ ਸੀ। ਐਨਆਈਏ ਉਨ੍ਹਾਂ ਲੋਕਾਂ ਦੀ ਸੂਚੀ ਵੀ ਆਪਣੇ ਨਾਲ ਲੈ ਗਈ ਸੀ, ਜਿਨ੍ਹਾਂ ਦੇ ਖਾਲਿਸਤਾਨ ਨਾਲ ਜੁੜੇ ਹੋਣ ਦੀ ਸੰਭਾਵਨਾ ਹੈ। ਐਨਆਈਏ ਨੇ ਇਹ ਸੂਚੀ ਬ੍ਰਿਟਿਸ਼ ਸੁਰੱਖਿਆ ਏਜੰਸੀਆਂ ਨਾਲ ਵੀ ਸਾਂਝੀ ਕੀਤੀ ਹੈ।
(ਨਕੁਲ ਅਰੋੜਾ ਦੀ ਰਿਪੋਰਟ )