Palestine Embassy: ਫਲਸਤੀਨ ਦੂਤਘਰ ਨੇ ਮਾਨਵੀ ਸਹਾਇਤਾ ਭੇਜਣ ਲਈ ਜਾਰੀ ਕੀਤਾ ਸ਼ੁਕਰਾਨਾ ਪੱਤਰ
ਫਲਸਤੀਨ ਦੀ ਗਾਜ਼ਾ ਪੱਟੀ ਅਤੇ ਪੱਛਮੀ ਕਿਨਾਰੇ ਉੱਤੇ ਜਿਊਨਵਾਦੀ ਇਜ਼ਰਾਈਲ ਹਮਲੇ ਨਾਲ ਹੋ ਰਹੀ ਜੰਗੀ ਤਬਾਹੀ ਕਾਰਨ ਪੈਦਾ ਹੋਏ ਮਾਨਵੀ ਸੰਕਟ ਦੇ ਚੱਲਦਿਆਂ 14 ਨਵੰਬਰ ਨੂੰ ਕਿਰਤੀ ਕਿਸਾਨ ਯੂਨੀਅਨ ਵੱਲੋਂ ਫਲਸਤੀਨੀ ਲੋਕਾਂ ਨਾਲ ਪ੍ਰਗਟਾਈ ਗਈ ਇਕਮੁੱਠਤਾ ਅਤੇ ਦਿੱਤੀ ਗਈ ਮਾਨਵੀ ਵਿੱਤੀ ਸਹਾਇਤਾ ਲਈ ਫਲਸਤੀਨ ਦੂਤਘਰ ਨੇ ਜੱਥੇਬੰਦੀ ਨੂੰ ਸ਼ੁਕਰਾਨੇ ਦਾ
Palestine Embassy: ਫਲਸਤੀਨ ਦੀ ਗਾਜ਼ਾ ਪੱਟੀ ਅਤੇ ਪੱਛਮੀ ਕਿਨਾਰੇ ਉੱਤੇ ਜਿਊਨਵਾਦੀ ਇਜ਼ਰਾਈਲ ਹਮਲੇ ਨਾਲ ਹੋ ਰਹੀ ਜੰਗੀ ਤਬਾਹੀ ਕਾਰਨ ਪੈਦਾ ਹੋਏ ਮਾਨਵੀ ਸੰਕਟ ਦੇ ਚੱਲਦਿਆਂ 14 ਨਵੰਬਰ ਨੂੰ ਕਿਰਤੀ ਕਿਸਾਨ ਯੂਨੀਅਨ ਵੱਲੋਂ ਫਲਸਤੀਨੀ ਲੋਕਾਂ ਨਾਲ ਪ੍ਰਗਟਾਈ ਗਈ ਇਕਮੁੱਠਤਾ ਅਤੇ ਦਿੱਤੀ ਗਈ ਮਾਨਵੀ ਵਿੱਤੀ ਸਹਾਇਤਾ ਲਈ ਫਲਸਤੀਨ ਦੂਤਘਰ ਨੇ ਜੱਥੇਬੰਦੀ ਨੂੰ ਸ਼ੁਕਰਾਨੇ ਦਾ ਪੱਤਰ ਜਾਰੀ ਕੀਤਾ ਹੈ।
ਕਿਰਤੀ ਕਿਸਾਨ ਯੂਨੀਅਨ ਨੇ ਅੱਜ ਇਹ ਪੱਤਰ ਮੀਡੀਆ ਨੂੰ ਜਾਰੀ ਕਰਦਿਆਂ ਦੇਸ਼-ਦੁਨੀਆਂ ਦੇ ਸਾਰੇ ਇਨਸਾਫਪਸੰਦਾ ਅਤੇ ਮਾਨਵੀ ਦਰਦ ਰੱਖਣ ਵਾਲੇ ਲੋਕਾਂ ਅਤੇ ਸੰਸਥਾਵਾਂ ਨੂੰ ਇਸ ਔਖੀ ਘੜੀ ਵਿੱਚ ਫਲਸਤੀਨ ਦੇ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਜੱਥੇਬੰਦੀ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਪ੍ਰੈਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਭਾਵੇਂ ਜੱਥੇਬੰਦੀ ਨੇ ਇੱਕ ਨਿਮਾਣਾ ਜਿਹਾ ਉਪਰਾਲਾ ਕੀਤਾ ਸੀ ਪਰ ਫਲਸਤੀਨ ਦੂਤਘਰ ਵਲੋਂ ਭੇਜੇ ਗਏ ਪੱਤਰ ਰਾਹੀ ਦਿਖਾਈ ਗਈ ਭਾਵਨਾ ਦਰਸਾਉਂਦੀ ਹੈ ਕਿ ਇਸ ਔਖੀ ਘੜੀ ਵਿੱਚ ਉਨ੍ਹਾਂ ਨੂੰ ਮਿਲੀ ਨਿਮਾਣੀ ਜਿਹੀ ਮਦਦ ਵੀ ਉਨ੍ਹਾਂ ਨੂੰ ਕਿੰਨਾ ਹੌਸਲਾ ਅਤੇ ਹਿੰਮਤ ਦਿੰਦੀ ਹੈ। ਉਪਰੋਕਤ ਪੱਤਰ ਉਸਦੀ ਮੂੰਹ ਬੋਲਦੀ ਤਸਵੀਰ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਫਲਸਤੀਨ ਮੁੱਦੇ ਉਤੇ ਪੁਰਾਣੀ ਵਿਦੇਸ਼ ਨੀਤੀ ਦੇ ਉਲਟ ਸਟੈਂਡ ਲੈਕੇ ਇਜ਼ਰਾਈਲ ਦੇ ਪੱਖ ਵਿੱਚ ਭੁਗਤ ਦੇ ਨਾਲ ਨਾਲ ਉਸਦੀ ਯੁੱਧਨੀਤਕ ਮਦਦ ਕਰਕੇ ਸੰਸਾਰ ਭਰ ਦੇ ਸ਼ਾਂਤੀਪਸੰਦ ਅਤੇ ਇਨਸਾਫਪਸੰਦਾ ਹਲਕਿਆਂ ਦੀ ਨਜ਼ਰ ਵਿਚ ਦੇਸ਼ ਦੀ ਮਾਣ ਮਰਿਆਦਾ ਨੂੰ ਸੱਟ ਮਾਰੀ ਹੈ।
ਇਹ ਵੀ ਪੜ੍ਹੋ : Punjab Breaking Live Updates: ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਅੱਜ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
ਕਿਸਾਨ ਆਗੂਆਂ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰਕ ਸਾਂਝ ਅਤੇ ਮਾਨਵੀ ਸਰੋਕਾਰ ਇਹ ਮੰਗ ਕਰਦੇ ਹਨ ਕਿ ਤਬਾਹੀ ਅਤੇ ਜ਼ੁਲਮ ਦੇ ਇਸ ਦੌਰ ਵਿੱਚ ਫਲਸਤੀਨ ਲੋਕਾਂ ਦੀ ਨਾ ਸਿਰਫ ਮਦਦ ਕੀਤੀ ਜਾਵੇ ਸਗੋਂ ਮੱਧ ਪੂਰਬ ਵਿੱਚ ਜੰਗਬੰਦੀ ਅਤੇ ਮਸਲੇ ਦੇ ਸਥਾਈ ਹੱਲ ਲਈ ਜ਼ੋਰਦਾਰ ਆਵਾਜ਼ ਵੀ ਉਠਾਈ ਜਾਵੇ।
ਇਹ ਵੀ ਪੜ੍ਹੋ : Charanjit Channi: ਔਰਤਾਂ ਬਾਰੇ ਵਿਵਾਦਤ ਬਿਆਨ 'ਚ ਘਿਰੇ ਚਰਨਜੀਤ ਚੰਨੀ; ਮਹਿਲਾ ਕਮਿਸ਼ਨ ਵੱਲੋਂ ਨੋਟਿਸ ਜਾਰੀ