Crime News: 14 ਸਾਲਾਂ ਨਾਬਾਲਿਗ ਕੁੜੀ ਨਾਲ ਛੇੜਛਾੜ ਦੇ ਦੋਸ਼ ਵਿੱਚ ਗ੍ਰਿਫ਼ਤਾਰ 35 ਸਾਲਾਂ ਵਿਅਕਤੀ ਨੇ ਥਾਣੇ ਵਿੱਚ ਭੰਨਤੋੜ ਕਰਦੇ ਹੋਏ ਪੰਜਾਬ ਪੁਲਿਸ ਦੇ 2 ਏਐਸਆਈ ਨੂੰ ਵੀ ਜ਼ਖ਼ਮੀ ਕਰ ਦਿੱਤਾ। ਉਹ ਖੁਦ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਪੁਲਿਸ ਮੁਲਾਜ਼ਮਾਂ ਸਮੇਤ ਮੁਲਜ਼ਮ ਨੂੰ ਇਲਾਜ ਲਈ ਡੇਰਾਬੱਸੀ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।


COMMERCIAL BREAK
SCROLL TO CONTINUE READING

ਇਨ੍ਹਾਂ ਵਿਚੋਂ ਗ੍ਰਿਫ਼ਤਾਰ ਮੁਲਜ਼ਮ ਸੰਦੀਪ ਕੁਮਾਰ ਪੁੱਤਰ ਸਤਪਾਲ ਸਿੰਘ ਵਾਸੀ ਘੋਲੂ ਮਾਜਰਾ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਇਹ ਘਟਨਾ ਕਰੀਬ 10 ਵਜੇ ਦੀ ਹੈ। ਦੱਸ ਦੇਈਏ ਕਿ ਇਸ ਸਖ਼ਸ਼ ਨੂੰ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਨ ਵਾਲੀ 9ਵੀਂ ਜਮਾਤ ਦੀ ਵਿਦਿਆਰਥਣ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਡੇਰਾਬੱਸੀ ਅਦਾਲਤ ਵਿੱਚ ਪੇਸ਼ ਕਰਨ ਉਤੇ ਇਸ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਇਸ ਦੇ ਨਾਲ ਏਐਸਆਈ ਅਤੇ ਤਫਤੀਸ਼ ਅਫਸਰ ਬਰਿੰਦਰ ਸਿੰਘ ਅਤੇ ਏਐਸਆਈ ਸੁਖਦੇਵ ਬਾਜਵਾ ਵੀ ਸਨ।


ਉਥੇ ਪੁੱਜ ਕੇ ਜੇਲ੍ਹ ਵਾਲਿਆਂ ਨੇ ਇਸ ਦੀ ਤਬੀਅਤ ਖ਼ਰਾਬ ਹੋਣ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਮੋਹਾਲੀ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਨੂੰ ਕਿਹਾ। ਪੁਲਿਸ ਅਫ਼ਸਰਾਂ ਅਨੁਸਾਰ ਰਾਤ ਨੂੰ ਜਾਣ ਕਾਰਨ ਉਹ ਮੁਹਾਲੀ ਜਾਣ ਦੀ ਬਜਾਏ ਉਸ ਨੂੰ ਡੇਰਾਬੱਸੀ ਲੈ ਗਏ। ਜਦ ਇਸ ਨੂੰ ਪੁਲਿਸ ਸਟੇਸ਼ਨ ਦੇ ਅੰਦਰ ਲਿਜਾ ਕੇ ਹਥਕੜੀ ਖੋਲ੍ਹੀ ਗਈ ਤਾਂ ਇਹ ਗੁੱਸੇ ਨਾਲ ਭੜਕ ਗਿਆ। ਇਸ ਦੇ ਪੁਲਿਸ ਤੇ ਥਾਣੇ ਦੇ ਮੈਸ ਸਮੇਤ ਕਮਰਿਆਂ ਦੇ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ। ਸੁਖਦੇਵ ਸਿੰਘ ਨੇ ਬਚਾਉਣ ਦੀ ਕੋਸ਼ਿਸ਼ ਕੀਤਾ ਤਾਂ ਉਸ ਬਾਂਹ ਉਤੇ ਦੰਦੀ ਵੱਢ ਦਿੱਤੀ। ਬਰਿੰਦਰ ਸਿੰਘ ਵੀ ਇਸ ਨੂੰ ਕਾਬੂ ਕਰਨ ਆਇਆ ਪਰ ਉਸ ਵੀ ਸਿਰ ਵਿੱਚ ਸੱਟ ਮਾਰ ਕੇ ਜ਼ਖ਼ਮੀ ਕਰ ਦਿੱਤਾ।


ਇਹ ਵੀ ਪੜ੍ਹੋ : Punjab News: ਲੁਧਿਆਣਾ 'ਚ ਅਕਾਲੀ ਦਲ ਅੰਮ੍ਰਿਤਸਰ ਦੇ ਸਾਬਕਾ ਪ੍ਰਧਾਨ 'ਤੇ ਛੇੜਛਾੜ ਦਾ ਮਾਮਲਾ ਦਰਜ!


ਹਾਲਾਂਕਿ ਮੁਲਜ਼ਮ ਖੁਦ ਵੀ ਜ਼ਖ਼ਮੀ ਹੋ ਕੇ ਲਹੂ-ਲੁਹਾਨ ਹੋ ਗਿਆ। ਡੇਰਾਬੱਸੀ ਪੁਲਿਸ ਇੰਚਾਰਜ ਜਸਕਮਲ ਸਿੰਘ ਸੇਖੋਂ ਵੀ ਮੌਕੇ ਉਪਰ ਪੁੱਜੇ ਅਤੇ ਇਲਾਜ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬੁਰੀ ਤਰ੍ਹਾਂ ਜ਼ਖ਼ਮੀ ਹੋਣ ਦੇ ਕਾਰਨ ਮੁਲਜ਼ਮ ਨੂੰ ਜੀਐਮਸੀਐਸ ਸੈਕਟਰ-32 ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਉਸ ਦੀ ਦੋਵੇਂ ਬਾਂਹਾਂ, ਢਿੱਡ ਅਤੇ ਕਈ ਅੰਗਾਂ ਉਪਰ ਸੱਟਾਂ ਲੱਗੀਆਂ ਹਨ।  ਕਾਬਿਲੇਗੌਰ ਹੈ ਕਿ ਡੇਢ ਮਹੀਨੇ ਦੇ ਅੰਦਰ ਪੁਲਿਸ ਉਤੇ ਹਮਲਾ ਕਰਕੇ ਜਵਾਨਾਂ ਨੂੰ ਜ਼ਖ਼ਮੀ ਕਰਨ ਦਾ ਇਹ ਤੀਜਾ ਮਾਮਲਾ ਹੈ।


ਇਹ ਵੀ ਪੜ੍ਹੋ : ਪਤਨੀ ਨਾਲ 'Carry On Jatta 3' ਫਿਲਮ ਵੇਖਣ ਪਹੁੰਚੇ ਪੰਜਾਬ CM ਭਗਵੰਤ ਮਾਨ!