Javed Akhtar News: ਸੌਖੇ ਸ਼ਬਦਾਂ ਅਤੇ ਛੋਟੇ ਵਾਕਾਂ ਵਿਚ ਵੱਡੀ ਗੱਲ ਕਹਿਣ ਦਾ ਜਾਵੇਦ ਅਖ਼ਤਰ ਦਾ ਅੰਦਾਜ਼ ਰਿਹਾ ਹੈ। ਉਸ ਦੀ ਲਿਖਤ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਹਾਲ ਹੀ 'ਚ ਗੁਆਂਢੀ ਦੇਸ਼ 'ਚ ਉਨ੍ਹਾਂ ਵੱਲੋਂ ਕਹੀ ਗਈ ਇਕ ਛੋਟੀ ਜਿਹੀ ਗੱਲ ਨੇ ਤੂਫਾਨ ਮਚਾ ਦਿੱਤਾ ਹੈ ਅਤੇ ਜਾਵੇਦ ਅਖ਼ਤਰ (Javed Akhtar) ਦਾ ਕਹਿਣਾ ਹੈ ਕਿ 'ਉਨ੍ਹਾਂ ਨੂੰ ਖੁਦ ਨਹੀਂ ਪਤਾ ਸੀ ਕਿ ਉਨ੍ਹਾਂ ਨੇ ਇੰਨੀ ਵੱਡੀ ਗੱਲ ਕਹੀ ਹੈ।'


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਜਾਵੇਦ ਅਖ਼ਤਰ ਲਾਹੌਰ  (Javed Akhtar) 'ਚ ਫੈਜ਼ ਫੈਸਟੀਵਲ 'ਚ ਆਪਣੀ ਗੱਲ ਕਹਿਣ ਤੋਂ ਬਾਅਦ ਚਰਚਾ 'ਚ ਹਨ। ਕਈਆਂ ਨੇ ਇਸ ਨੂੰ ਘਰ 'ਚ ਘੁੱਸਣ ਵਰਗਾ ਕਿਹਾ ਅਤੇ ਕਈਆਂ ਨੇ ਉਸ ਦੀ ਨਿਡਰਤਾ ਦੀ ਤਾਰੀਫ ਕੀਤੀ। ਐਤਵਾਰ ਨੂੰ ਉਹ ਚਿਤਕਾਰਾ ਲਿਟਰੇਚਰ ਫੈਸਟ ਵਿੱਚ ਸ਼ਿਰਕਤ ਕਰਨ ਲਈ ਚੰਡੀਗੜ੍ਹ ਪੁੱਜੇ ਸਨ ਜਿੱਥੇ ਉਨ੍ਹਾਂ ਦੇ ਸੈਸ਼ਨ ਦਾ ਵਿਸ਼ਾ ਸੀ - ਮੇਰਾ ਪੈਗਾਮ ਮੁਹੱਬਤ ਹੈ...ਜਾਣੋ ਉਨ੍ਹਾਂ ਨੇ ਇੱਥੇ ਜੀਵਨ, ਪਾਕਿਸਤਾਨ, ਪੰਜਾਬ, ਭਾਸ਼ਾ, ਭਵਿੱਖ, ਫਿਲਮਾਂ ਅਤੇ ਗੀਤ ਆਦਿ ਨਾਲ ਸੰਬੰਧਿਤ ਯਾਦਾਂ 'ਤੇ ਕੀ ਕਿਹਾ।


ਇਹ ਵੀ ਪੜ੍ਹੋ Mohali news: ਮੁਹਾਲੀ 'ਚ ਉਂਗਲਾਂ ਵੱਢਣ ਵਾਲਿਆਂ ਦੇ ਖਿਲਾਫ CIA ਸਟਾਫ ਨੇ ਕੀਤੀ ਵੱਡੀ ਕਾਰਵਾਈ, 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ 

ਉਹਨਾਂ ਨੇ ਕਿਹਾ ਕਿ "1964 ਵਿੱਚ ਜਦੋਂ ਮੈਂ ਨਵੀਂ ਮੁੰਬਈ ਪਹੁੰਚਿਆ ਤਾਂ ਠਹਿਰਨ ਲਈ ਕੋਈ ਥਾਂ ਨਹੀਂ ਸੀ। ਨੇੜੇ ਕੋਈ ਕੰਮ ਨਹੀਂ ਸੀ। ਫਿਰ ਇੱਕ ਪੰਜਾਬੀ ਦੋਸਤ ਮਿਲਿਆ-ਮੁਸ਼ਤਾਕ ਸਿੰਘ। ਉਹ ਨੌਕਰੀ ਦੇ ਨਾਲ-ਨਾਲ ਸੰਘਰਸ਼ ਵੀ ਕਰਦਾ ਸੀ। ਉਸਨੇ ਮੈਨੂੰ ਆਪਣੇ ਕੋਲ ਰੱਖਿਆ ਅਤੇ ਮੇਰਾ ਸਾਥ ਵੀ ਦਿੱਤਾ। ਫਿਰ ਉਹ ਗਲਾਸਗੋ ਚਲਾ ਗਿਆ। ਜਾਂਦੇ ਸਮੇਂ ਉਸ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਦਾ ਇਹ ਕੜਾ ਆਪਣੇ ਹੱਥੋਂ ਲਾਹ ਕੇ ਮੈਨੂੰ ਦਿੱਤਾ ਸੀ। ਉਸ ਦਿਨ ਤੋਂ ਬਾਅਦ ਮੈਂ ਇਸਨੂੰ ਆਪਣੇ ਹੱਥਾਂ ਤੋਂ ਵੱਖ ਨਹੀਂ ਕੀਤਾ। ਇਹ ਮੇਰੇ ਮਰਨ ਤੱਕ ਮੇਰੇ ਨਾਲ ਰਹੇਗਾ। ਉਸ ਯਾਰ ਦੀ ਯਾਦ ਵਰਗੀ।"


ਮੇਰਾ ਮੰਨਣਾ ਹੈ ਕਿ ਕਲਾਕਾਰਾਂ ਦੇ ਸਹਿਯੋਗ ਨਾਲ ਸਦਭਾਵਨਾ ਪੈਦਾ ਹੁੰਦੀ ਹੈ। ਹਾਲਾਂਕਿ ਸਥਿਤੀ ਬਹੁਤੀ ਚੰਗੀ ਨਹੀਂ ਹੈ ਪਰ ਇਸ ਦੇ ਬਾਵਜੂਦ, ਜੋ ਲੋਕ ਇਨ੍ਹਾਂ ਯਤਨਾਂ ਵਿੱਚ ਲੱਗੇ ਹੋਏ ਹਨ, ਉਨ੍ਹਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਸਾਡੀਆਂ ਸੱਭਿਆਚਾਰਕ ਜੜ੍ਹਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ। ਲਾਹੌਰ ਵਿੱਚ ਮੈਂ ਉਹੀ ਕਿਹਾ ਜੋ ਕਹਿਣ ਦੀ ਲੋੜ ਸੀ। ਜਿਸ ਤਰ੍ਹਾਂ ਦਾ ਸਵਾਲ ਆਇਆ, ਉਸ ਤੋਂ ਬਾਅਦ ਜਵਾਬ ਨਾ ਦੇਣਾ ਮੇਰੇ ਲਈ ਸੰਭਵ ਨਹੀਂ ਸੀ।


ਗੌਰਤਲਬ ਹੈ ਕਿ ਫੈਜ਼ ਫੈਸਟੀਵਲ 'ਚ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੇ ਕਲਾਕਾਰਾਂ ਨੂੰ ਭਾਰਤ ਵਿਚ ਉਸ ਤਰ੍ਹਾਂ ਨਹੀਂ ਅਪਣਾਇਆ ਜਾਂਦਾ, ਜਿਸ ਤਰ੍ਹਾਂ ਭਾਰਤ ਦੇ ਕਲਾਕਾਰਾਂ ਨੂੰ ਪਾਕਿਸਤਾਨ ਵਿਚ ਪਿਆਰ-ਸਤਿਕਾਰ ਮਿਲਦਾ ਹੈ। ਇਸ 'ਤੇ ਜਾਵੇਦ ਅਖਤਰ ਨੇ ਆਪਣੇ ਹੀ ਅੰਦਾਜ਼ 'ਚ ਜਵਾਬ ਦਿੱਤਾ ਕਿ ਮੁੰਬਈ 'ਤੇ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਵਾਲੇ ਲੋਕ ਅਜੇ ਵੀ ਤੁਹਾਡੇ ਦੇਸ਼ 'ਚ ਘੁੰਮ ਰਹੇ ਹਨ ਅਤੇ ਜੇਕਰ ਇਸ ਬਾਰੇ ਆਮ ਭਾਰਤੀ ਦੇ ਦਿਲ 'ਚ ਕੋਈ ਸ਼ਿਕਾਇਤ ਹੈ ਤਾਂ ਤੁਹਾਨੂੰ ਬੁਰਾ ਨਹੀਂ ਮੰਨਣਾ ਚਾਹੀਦਾ।