ਨਿਤਿਕਾ ਹਮੇਸ਼ਵਰੀ/ਚੰਡੀਗੜ੍ਹ : ਚੰਡੀਗੜ੍ਹ ਤੋਂ 235 ਕਿਲੋ ਮੀਟਰ ਦੂਰ ਤਰਨਤਾਰਨ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਰਾਬ ਕਾਂਡ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰ ਰਹੇ ਸਨ ਤਾਂ ਸੂਬੇ ਦੇ ਰਾਜਪਾਲ ਦੇ ਸਾਹਮਣੇ ਅਕਾਲੀ ਦਲ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਅਕਾਲੀ ਦਲ ਦੇ ਸੀਨੀਅਰ ਵਿਧਾਇਕ ਬਿਕਰਮ ਸਿੰਘ ਮਜੀਠਿਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਨਤਾਰਨ ਫੇਰੀ ਨੂੰ ਲੈਕੇ ਸਵਾਲ ਚੁੱਕੇ, ਉਨ੍ਹਾਂ ਕਿਹਾ ਸੀਐੱਮ ਕੈਪਟਨ ਨਾਲ ਸਟੇਜ 'ਤੇ ਉਹ ਲੋਕ ਬੈਠੇ ਸਨ ਜੋ ਸ਼ਰਾਬ ਕਾਂਡ ਮਾਮਲੇ ਦੇ ਗੁਨਾਹਗਾਰ ਨੇ,ਸਿਰਫ਼ ਇੰਨਾ ਹੀ ਨਹੀਂ ਮਜੀਠੀਆ ਨੇ ਕਿਹਾ 10 ਮਿੰਟ ਦੀ ਫੇਰੀ ਵਿੱਚ ਮੁੱਖ ਮੰਤਰੀ ਨੇ ਸਿਰਫ਼ ਫ਼ੋਟੋ ਖਿਚਵਾਈ ਅਤੇ ਕਿਸੇ ਵੀ ਪੀੜਤ ਪਰਿਵਾਰ ਨਾਲ ਮੁਲਾਕਾਤ ਨਹੀਂ ਕੀਤੀ'


COMMERCIAL BREAK
SCROLL TO CONTINUE READING

ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਦੇ ਬਿਆਨ ਦੀ ਹਿਮਾਇਤ ਕਰ ਦੇ ਹੋਏ ਬਿਕਰਮ ਸਿੰਘ ਮਜੀਠਿਆ ਨੇ ਕਿਹਾ ਮੈਜੀਸਟ੍ਰੇਟਿਵ ਜਾਂਚ ਸਿਰਫ਼ ਆਪਣੇ ਖ਼ਾਸ ਲੋਕਾਂ ਨੂੰ ਕਲੀਨ ਚਿੱਟ ਦੇਣ ਲਈ ਬਿਠਾਈ ਗਈ ਹੈ, ਉਨ੍ਹਾਂ ਕਿਹਾ ਕਿ ਅਸੀਂ CM ਕੈਪਟਨ ਨੂੰ ਇਸ ਪੂਰੇ ਮਾਮਲੇ ਵਿੱਚ ਜ਼ਿੰਮੇਵਾਰ ਮੰਨ ਦੇ ਹਾਂ, ਜਦੋਂ ਤੱਕ ਨਿਰਪੱਖ CBI ਜਾਂਚ ਨਹੀਂ ਹੁੰਦੀ ਉਦੋਂ ਤੱਕ ਸੱਚ ਸਾਹਮਣੇ ਨਹੀਂ ਆ ਸਕਦਾ ਹੈ 


ਅਕਾਲੀ  ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਰਕਾਰ ਵੱਲੋਂ ਸ਼ਰਾਬ ਕਾਂਡ ਵਿੱਚ ਜਾਰੀ 112 ਮ੍ਰਿਤਕਾ ਦੇ ਅੰਕੜੇ 'ਤੇ ਵੀ ਸਵਾਲ ਚੁੱਕੇ,ਉਨ੍ਹਾਂ ਕਿਹਾ 150 ਤੋਂ 200 ਲੋਕਾਂ ਦੀ ਮੌਤ ਹੋਈ ਹੈ ਸਰਕਾਰ ਅੰਕੜਾ ਲੁਕਾ ਰਹੀ ਹੈ,ਮਜੀਠੀਆ ਨੇ ਕਿਹਾ ਨਕਲੀ ਅਤੇ ਜ਼ਹਿਰੀਲੀ ਸ਼ਰਾਬ ਨਾਲ ਸਿਰਫ਼ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਨਹੀਂ ਹੁੰਦਾ ਹੈ ਬਲਕਿ ਮਨੁੱਖੀ ਜਾਨਾਂ ਵੀ ਖ਼ਤਰੇ ਵਿੱਚ ਨੇ, ਉਨ੍ਹਾਂ  ਕਿਹਾ ਸਿਰਫ਼ ਤਰਨਤਾਰਨ ਵਿੱਚ ਹੀ ਸ਼ਰਾਬ ਮਾਫ਼ੀਆ ਸਰਗਰਮ ਨਹੀਂ  ਬਲਕਿ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਾਂ ਵੀ ਪ੍ਰਭਾਵਿਤ ਹੈ 


ਰਾਜਪਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਅਸੀਂ ਰੋਜ਼ ਰਾਜਪਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਾਂਗੇ ਜਦੋਂ ਤੱਕ ਇਨਸਾਫ਼ ਨਹੀਂ ਮਿਲ ਦਾ ਹੈ,ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੀੜਤ ਪਰਿਵਾਰਾਂ ਦੀ ਮੁਆਵਜ਼ੇ ਦੀ ਰਕਮ 5 ਲੱਖ ਕਰਨ 'ਤੇ ਵੀ ਤੰਜ ਕੱਸਿਆ ਉਨ੍ਹਾਂ ਕਿਹਾ ਪਰਿਵਾਰਾਂ ਦੇ ਕਮਾਊ ਜੀਅ ਚੱਲੇ ਗਏ ਨੇ ਅਜਿਹੇ ਵਿੱਚ ਸਰਕਾਰ ਘੱਟੋ-ਘੱਟ 20 ਤੋਂ 25 ਲੱਖ ਤੱਕ ਦੇ ਮੁਆਵਜ਼ੇ ਦਾ ਐਲਾਨ ਕਰੇ