Ludhiana News: ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਸ਼ਤਾਬਦੀ ਟ੍ਰੇਨ ਰੋਕਣ ਦੇ ਕੇਸ ਵਿਚੋਂ ਬਰੀ ਹੋ ਗਏ ਹਨ। ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਨੇ 'ਆਪ' ਵਿਧਾਇਕ ਨੂੰ ਵੱਡੀ ਰਾਹਤ ਦਿੱਤੀ ਹੈ। ਦਰਅਸਲ 2015 ਵਿੱਚ ਲੁਧਿਆਣਾ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਕੋਲ ਸ਼ਤਾਬਦੀ ਰੇਲਗੱਡੀ ਰੋਕਣ ਉਤੇ ਗੁਰਪ੍ਰੀਤ ਸਿੰਘ ਗੋਗੀ ਉਪਰ ਮਾਮਲਾ ਦਰਜ ਹੋਇਆ ਸੀ।


COMMERCIAL BREAK
SCROLL TO CONTINUE READING

ਇਸ ਮਾਮਲੇ ਵਿੱਚ 2019 ਵਿੱਚ ਚਾਰਜ ਲੱਗਣ ਮਗਰੋਂ ਗ੍ਰਿਫਤਾਰੀ ਹੋਈ ਸੀ। ਬਾਅਦ ਵਿੱਚ ਗੁਰਪ੍ਰੀਤ ਗੋਗੀ ਨੂੰ ਜ਼ਮਾਨਤ ਮਿਲ ਗਈ। ਅੱਜ 8 ਸਾਲ ਬਾਅਦ ਉਹ ਇਸ ਕੇਸ ਵਿੱਚੋਂ ਬਰੀ ਹੋ ਗਏ ਹਨ।  ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਨੇ ਵੱਡੀ ਰਾਹਤ ਦਿੰਦੇ ਹੋਏ 2015 ਦੇ ਇੱਕ ਪੁਰਾਣੇ ਮਾਮਲੇ ਵਿੱਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ।


2015 ਵਿੱਚ ਤਤਕਾਲੀ ਅਕਾਲੀ ਦਲ ਸਰਕਾਰ  ਖਿਲਾਫ ਕਾਂਗਰਸ ਵੱਲੋਂ ਧਰਨਾ ਲਗਾਇਆ ਗਿਆ ਸੀ। ਉਸ ਵੇਲੇ ਗੁਰਪ੍ਰੀਤ ਗੋਗੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸਨ। ਗੁਰਪ੍ਰੀਤ ਗੋਗੀ ਤੋਂ ਇਲਾਵਾ ਹੋਰ ਕਿਸੇ ਉਤੇ ਵੀ ਪਰਚਾ ਦਰਜ ਨਹੀਂ ਕੀਤਾ ਗਿਆ ਸੀ ਜਦੋਂਕਿ ਇਸ ਧਰਨੇ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੀ ਮੌਜੂਦ ਸਨ।


ਇਹ ਵੀ ਪੜ੍ਹੋ : Modi Cabinet Reshuffle: ਮੋਦੀ ਕੈਬਨਿਟ 'ਚ ਵੱਡਾ ਫੇਰਬਦਲ; ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦਿੱਤਾ ਅਸਤੀਫ਼ਾ


ਜ ਜ਼ਿਲ੍ਹਾ ਅਦਾਲਤ ਵੱਲੋਂ ਗੁਰਪ੍ਰੀਤ ਗੋਗੀ ਐਮਐਲਏ ਆਮ ਆਦਮੀ ਪਾਰਟੀ ਪੱਛਮੀ ਨੂੰ ਵੱਡੀ ਰਾਹਤ ਦਿੰਦੇ ਹੋਏ ਕੇਸ ਵਿਚੋਂ ਬਰੀ ਕਰ ਦਿੱਤਾ ਹੈ। ਉਨ੍ਹਾਂ  ਦੇ ਵਕੀਲ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਤੇ ਦੱਸਿਆ ਕਿ ਅੱਠ ਸਾਲ ਬਾਅਦ ਉਨ੍ਹਾਂ ਨੂੰ ਇਹ ਰਾਹਤ ਮਿਲੀ ਹੈ।


ਇਹ ਵੀ ਪੜ੍ਹੋ : RBI MPC Policy News: ਆਰਬੀਆਈ ਨੇ ਵਿਆਜ ਦਰਾਂ 'ਚ ਨਹੀਂ ਕੀਤੀ ਕੋਈ ਤਬਦੀਲੀ, ਯੂਪੀਆਈ ਭੁਗਤਾਨ 'ਚ ਵੱਡਾ ਬਦਲਾਅ



ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ