Abohar news/ਸੁਨੀਲ ਨਾਗਪਾਲ: ਬੀਤੀ ਰਾਤ ਅਬੋਹਰ ਦੇ ਕਮਿਆਂਵਾਲੀ ਢਾਣੀ 'ਚ ਇਕ ਪਿਤਾ ਨੇ ਆਪਣੀ ਮਾਸੂਮ ਧੀ ਦਾ ਮੋਬਾਈਲ ਦੇਖਣ ਨੂੰ ਲੈ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਮਾਸੂਮ ਧੀ ਨੂੰ ਕਈ ਵਾਰ ਜ਼ਮੀਨ 'ਤੇ ਸੁੱਟ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਜਦੋਂ ਉਸਦੀ ਮਾਂ ਉਸਨੂੰ ਬਚਾਉਣ ਆਈ ਤਾਂ ਉਸਨੇ ਉਸਦੀ ਵੀ ਕੁੱਟਮਾਰ ਕੀਤੀ। ਜ਼ਖਮੀ ਲੜਕੀ ਅਤੇ ਉਸ ਦੀ ਮਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।


COMMERCIAL BREAK
SCROLL TO CONTINUE READING

ਜ਼ੇਰੇ ਇਲਾਜ ਆਰਤੀ ਪੁੱਤਰੀ ਸੁਰਿੰਦਰ ਉਮਰ 10 ਸਾਲ ਦੀ ਮਾਂ ਖੁਸ਼ਬੂ ਨੇ ਦੱਸਿਆ ਕਿ ਉਸ ਦੀ ਲੜਕੀ ਆਰਤੀ ਅਤੇ ਉਸ ਦੀ ਛੋਟੀ ਭੈਣ ਮੋਬਾਇਲ ਫੋਨ ਦੇਖਣ ਨੂੰ ਲੈ ਕੇ ਆਪਸ 'ਚ ਬਹਿਸ ਕਰ ਰਹੇ ਸਨ, ਇਸੇ ਦੌਰਾਨ ਉਸ ਦਾ ਪਿਤਾ ਸੁਰਿੰਦਰ ਮਜ਼ਦੂਰੀ ਦਾ ਕੰਮ ਕਰਦਾ ਆ ਗਿਆ ਅਤੇ ਉਨ੍ਹਾਂ ਨੂੰ ਦੇਖ ਕੇ ਇੰਨਾ ਗੁੱਸਾ ਆਇਆ ਕਿ ਉਸਨੇ ਆਰਤੀ ਨੂੰ ਇਸ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ।


ਇਹ ਵੀ ਪੜ੍ਹੋ: Panchayat Elections: ਪੰਜਾਬ ਪੰਚਾਇਤੀ ਰਾਜ ਸੋਧ ਬਿੱਲ 2024 ਨੂੰ ਮਨਜ਼ੂਰੀ,  ਹੁਣ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਹੋਵੇਗੀ ਹੋਰ ਤੇਜ਼ 
 


ਇੰਨਾ ਹੀ ਨਹੀਂ ਕੁਲਯੁਗੀ ਪਿਤਾ ਨੇ ਬਹੁਤ ਹੀ ਬੇਰਹਿਮ ਰਵੱਈਆ ਦਿਖਾਉਂਦੇ ਹੋਏ ਆਰਤੀ ਨੂੰ ਕਈ ਵਾਰ ਜ਼ਮੀਨ 'ਤੇ ਸੁੱਟ ਦਿੱਤਾ, ਜਿਸ ਕਾਰਨ ਉਸ ਦੇ ਚਿਹਰੇ 'ਤੇ ਕਾਫੀ ਸੱਟਾਂ ਲੱਗੀਆਂ ਅਤੇ ਉਸ ਦੀ ਬਾਂਹ ਵੀ ਟੁੱਟ ਗਈ, ਜਦੋਂ ਉਸ ਨੇ ਆਪਣੀ ਬੇਟੀ ਨੂੰ ਬਚਾਇਆ ਤਾਂ ਸੁਰਿੰਦਰ ਨੇ ਉਸ ਦੀ ਵੀ ਕੁੱਟਮਾਰ ਕੀਤੀ। ਮਾਸੂਮ ਬੱਚੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਔਰਤ ਨੇ ਪੁਲਿਸ ਪ੍ਰਸ਼ਾਸਨ ਤੋਂ ਆਪਣੇ ਜ਼ਾਲਮ ਪਤੀ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।


ਇਹ ਵੀ ਪੜ੍ਹੋ: Cyber Crime: ਸੱਟੇਬਾਜ਼ੀ ਐਪ ਰਾਹੀਂ 1713 ਲੋਕ ਧੋਖਾਧੜੀ ਦਾ ਹੋਏ ਸ਼ਿਕਾਰ, ਰਿਪੋਰਟ ਵਿੱਚ ਵੱਡਾ ਹੋਇਆ ਖੁਲਾਸਾ