ਚੰਡੀਗੜ: ਸਿੱਖ ਭਾਈਚਾਰੇ ਨਾਲ ਜੁੜੀ ਵੱਡ ਖ਼ਬਰ ਸਾਹਮਣੇ ਆਈ ਹੈ।ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਜਾਣ ਵਾਲੀ ਫਲਾਈਟ 'ਤੇ ਰੋਕ ਲਗਾ ਦਿੱਤੀ ਹੈ।ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਵਾਈ ਅੱਡੇ ਤੋਂ 30 ਅਕਤੂਬਰ ਨੂੰ ਨਾਂਦੇੜ ਲਈ ਆਖਰੀ ਫਲਾਈਟ ਰਵਾਨਾ ਹੋਈ ਸੀ।
ਪਿਛਲੇ ਹਫ਼ਤੇ ਤੋਂ ਹੀ ਏਅਰ ਇੰਡੀਆ ਨੇ ਇਸ ਲਈ ਬੁਕਿੰਗਸ ਲੈਣੀਆਂ ਬੰਦ ਕਰ ਦਿੱਤੀਆਂ ਸਨ।ਜਿਸਦਾ ਵਿਰੋਧ ਐਸ.ਜੀ.ਪੀ.ਸੀ ਵੱਲੋਂ ਵੀ ਕੀਤਾ ਗਿਆ ਸੀ।ਬੀਬੀ ਜਗੀਰ ਕੌਰ ਨੇ ਵੀ ਏਅਰ ਇੰਡੀਆ ਨੂੰ ਅਪੀਲ ਕੀਤੀ ਸੀ ਕਿ ਇਹ ਸੇਵਾ ਬੰਦ ਨਾ ਕੀਤੀ ਜਾਵੇ।


COMMERCIAL BREAK
SCROLL TO CONTINUE READING

ਦਰਅਸਲ ਏਅਰ ਇੰਡੀਆ ਨੂੰ ਟਾਟਾ ਦੇ ਹਵਾਲੇ ਕੀਤਾ ਜਾ ਰਿਹਾ ਹੈ,ਇਸ ਕਰਕੇ ਸਾਰੀਆਂ ਫਲਾਈਟਸ ਨੂੰ ਰੀਸ਼ਡਿਊਲ ਕੀਤਾ ਜਾਵੇਗਾ।ਹਲਾਂਕਿ ਉਮੀਦ ਜਤਾਈ ਜਾ ਰਹੀ ਹੈ ਕਿ ਨਾਂਦੇੜ ਵਾਲੀ ਫਲਾਈਟ ਵੀ ਰੀਸ਼ਡਿਊਲ ਕੀਤੀ ਜਾ ਸਕਦੀ ਹੈ।


WATCH LIVE TV