Ludhiana News: ਅਸ਼ੋਕ ਪਰਾਸ਼ਰ ਦੇ ਘਰ ਪਹੁੰਚੇ ਅਮਰਿੰਦਰ ਸਿੰਘ ਰਾਜਾ ਵੜਿੰਗ
Ludhiana News: ਵੜਿੰਗ ਨੇ ਪੱਪੀ ਪਰਾਸ਼ਰ ਦੇ ਪੁੱਤਰ ਦੇ ਸੱਦੇ ਨੂੰ ਪ੍ਰਵਾਨ ਕਰਦਿਆਂ ਉਹਨਾਂ ਦੇ ਘਰ ਚਾਹ ਦਾ ਕੱਪ ਪੀਤਾ। ਜਿਵੇ ਹੀ ਇਸ ਮੁਲਾਕਾਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾ ਬੀਜੇਪੀ ਉਮੀਦਵਾਰ ਬਿੱਟੂ ਨੇ ਵੜਿੰਗ ਤੇ ਪੱਪੀ ‘ਤੇ ਸਿਆਸੀ ਨਿਸ਼ਾਨਾ ਸਾਧਿਆ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਕਹਿ ਰਹੇ ਨੇ ਕਿ ਕਾਂਗਰਸ ਅਤੇ ਆਪ ਅੰਦਰੋਂ ਇੱਕਠੇ ਹਨ।
Ludhiana News: ਲੋਕ ਸਭਾ 2024 ਦੀਆਂ ਵੋਟਾਂ ਵਾਲੇ ਦਿਨ ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਲਈ ਉਮੀਦਵਾਰ ਰਾਜਾ ਵੜਿੰਗ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਘਰ ਪਹੁੰਚੇ। ਜਾਣਕਾਰੀ ਮੁਤਾਬਕ ਰਾਜਾ ਵੜਿੰਗ ਕਾਂਗਰਸ ਦੇ ਬੂਥਾਂ ਦਾ ਦੌਰਾ ਕਰ ਰਹੇ ਸਨ ਇਸੇ ਦੌਰਾਨ ਉਹ ਸ਼ਾਹਪੁਰ ਰੋਡ ਪਹੁੰਚੇ ਜਿੱਥੇ ਉਹਨਾਂ ਨੂੰ ਅਸ਼ੋਕ ਪਰਾਸ਼ਰ ਪੱਪੀ ਦੇ ਪੁੱਤਰ ਨੇ ਘਰ ਆਉਣ ਦਾ ਸੱਦਾ ਦਿੱਤਾ।
ਵੜਿੰਗ ਨੇ ਪੱਪੀ ਪਰਾਸ਼ਰ ਦੇ ਪੁੱਤਰ ਦੇ ਸੱਦੇ ਨੂੰ ਪ੍ਰਵਾਨ ਕਰਦਿਆਂ ਉਹਨਾਂ ਦੇ ਘਰ ਚਾਹ ਦਾ ਕੱਪ ਪੀਤਾ। ਜਿਵੇ ਹੀ ਇਸ ਮੁਲਾਕਾਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾ ਬੀਜੇਪੀ ਉਮੀਦਵਾਰ ਬਿੱਟੂ ਨੇ ਵੜਿੰਗ ਤੇ ਪੱਪੀ ‘ਤੇ ਸਿਆਸੀ ਨਿਸ਼ਾਨਾ ਸਾਧਿਆ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਕਹਿ ਰਹੇ ਨੇ ਕਿ ਕਾਂਗਰਸ ਅਤੇ ਆਪ ਅੰਦਰੋਂ ਇੱਕਠੇ ਹਨ।
ਸਾਰੇ ਮਾਮਲੇ ਉੱਪਰ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਫੇਸਬੁਕ ਪੇਜ ਉੱਪਰ ਲਾਈਵ ਹੋ ਕੇ ਕਿਹਾ ਕਿ ਉਹਨਾਂ ਦੇ ਵਰਕਰ ਸੇਵਾ ਦਲ ਦੇ ਸੁਸ਼ੀਲ ਕੁਮਾਰ ਪਰਾਸ਼ਰ ਜੋ ਕਿ ਅਸ਼ੋਕ ਪਰਾਸ਼ਰ ਜਿੱਥੇ ਰਹਿੰਦੇ ਹਨ। ਉਸੇ ਸਥਾਨ 'ਤੇ ਨਾਲ ਰਹਿੰਦੇ ਹਨ ਜਦੋਂ ਅੱਜ ਉਹ ਉਹਨਾਂ ਦੇ ਘਰ ਗਏ ਤਦ ਅਸ਼ੋਕ ਪਰਾਸ਼ਰ ਦਾ ਬੇਟਾ ਉੱਥੇ ਮੌਜੂਦ ਸੀ ਅਤੇ ਉਸਨੇ ਕਿਹਾ ਵੀ ਆਓ ਚਾਹ ਪਿਲਾਉਂਦੇਆ।
ਇਹ ਵੀ ਪੜ੍ਹੋ: Punjab Lok Sabha Election 2024 Voting Live: ਪੰਜਾਬ ਵਿੱਚ ਦੁਪਹਿਰ 3 ਵਜੇ ਤੱਕ 46.38% ਵੋਟਿੰਗ ਹੋਈ
ਉਸ ਤੋਂ ਬਾਅਦ ਉਹਨਾਂ ਵੱਲੋਂ ਹੁਣ ਇਹ ਗੱਲਾਂ ਬਣਾ ਕੇ ਪੇਸ਼ ਕੀਤੀਆਂ ਜਾ ਰਹੀਆਂ ਨੇ ਕੀ ਉਹ ਸਮਰਥਨ ਦੇਣ ਆਏ ਸੀ ਰਾਜਾ ਵੜਿੰਗ ਨੇ ਕਿਹਾ ਕਿ ਉਹ ਮੇਰੇ ਬਾਪੂ ਦੇ ਰਿਸ਼ਤੇਦਾਰ ਲੱਗਦੇ ਨੇ ਜਿਨ੍ਹਾਂ ਨੂੰ ਮੈਂ ਸਮਰਥਨ ਦੇਵਾਂਗਾ। ਰਾਜਾ ਵੜਿੰਗ ਨੇ ਕਿਹਾ ਕਿ ਇਨ੍ਹਾਂ ਨੂੰ ਲੋਕ ਜਵਾਬ ਦੇਣਗੇ ਬਿੱਟੂ ਅਤੇ ਅਸ਼ੋਕ ਪਰਾਸ਼ਰ ਦੇ ਖਿਲਾਫ ਵੋਟ ਪਾ ਕੇ ਦੇਣਗੇ।
ਇਹ ਵੀ ਪੜ੍ਹੋ: Fazilka News: ਫਾਜ਼ਿਲਕਾ 'ਚ ਦੇਸ਼ ਦੀ ਸਭ ਤੋਂ ਬਜ਼ੁਰਗ ਮਹਿਲਾ ਵੋਟਰ ਨੇ ਵੋਟ ਭੁਗਤਾਈ, ਪਰਿਵਾਰ ਵਿੱਚ ਮਾਯੂਸੀ