Lovepreet Singh Released News: ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਅੰਮ੍ਰਿਤਸਰ ਦੇ ਅਜਨਾਲਾ ਥਾਣੇ 'ਤੇ ਕੱਲ੍ਹ ਹੋਏ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਨੇ (Amritpal Singh) ਸਿੱਖ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਅੱਗੇ ਗੋਡੇ ਟੇਕ ਦਿੱਤੇ ਹਨ। ਪੁਲਿਸ ਨੇ ਉਸ ਦੇ ਸਾਥੀ ਲਵਪ੍ਰੀਤ ਤੂਫ਼ਾਨ ਨੂੰ (Lovepreet Singh Released) ਕੇਸ ਵਿੱਚੋਂ ਬਰੀ ਕਰਨ ਲਈ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ ਜਿਸ ਤੋਂ ਬਾਅਦ ਅਦਾਲਤ ਦੇ ਹੁਕਮਾਂ 'ਤੇ ਲਵਪ੍ਰੀਤ ਤੂਫਾਨ ਦੁਪਹਿਰ 3.30 ਵਜੇ ਦੇ ਕਰੀਬ ਜੇਲ੍ਹ ਤੋਂ  ਰਿਹਾਅ ਹੋ ਗਿਆ ਹੈ।


COMMERCIAL BREAK
SCROLL TO CONTINUE READING

ਤੂਫਾਨ ਦਾ ਸਵਾਗਤ ਕਰਨ ਲਈ ਕੁਝ ਸਮਰਥਕ ਅਤੇ ਪਰਿਵਾਰਕ ਮੈਂਬਰ (Lovepreet Singh Released) ਕੇ ਪਹੁੰਚੇ ਹੋਏ ਸਨ। ਤੂਫਾਨ ਦੇ ਨਿਕਲਦੇ ਹੀ ਅੰਮ੍ਰਿਤਪਾਲ ਸਿੰਘ  (Amritpal Singh)  ਨੂੰ ਜਰਨੈਲ ਦਾ ਖਿਤਾਬ ਦੇ ਦਿੱਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਤੂਫਾਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਦਾ ਕੋਈ ਹੱਥ ਨਹੀਂ ਹੈ। ਸਾਥੀਆਂ ਵੱਲੋਂ ਭਰਪੂਰ ਸਹਿਯੋਗ ਮਿਲਿਆ ਹੈ। ਉਸ ਦੀ ਰਿਹਾਈ ਲਈ ਯੋਗਦਾਨ ਪਾਉਣ ਵਾਲੇ ਸਾਰਿਆਂ ਦਾ ਧੰਨਵਾਦ।


ਤੂਫਾਨ ਨੇ ਦੱਸਿਆ ਕਿ ਉਸ ਦਾ ਭਰਾ ਜਥੇਦਾਰ ਅੰਮ੍ਰਿਤਪਾਲ ਸਿੰਘ ਹੈ। ਉਹ ਜਰਨੈਲ ਹੈ ਤੇ ਜਰਨੈਲ ਚੜ੍ਹਦੀ ਕਲਾਂ ਵਿੱਚ ਰਹੇ। ਤਸ਼ੱਦਦ  (Lovepreet Singh Released)  ਬਾਰੇ ਪੁੱਛੇ ਜਾਣ 'ਤੇ ਤੂਫਾਨ ਨੇ ਕਿਹਾ ਕਿ "ਇਹ ਤਾਂ ਹੋਣਾ ਹੀ ਸੀ, ਇਹ ਘਰ ਨਹੀਂ ਹੈ। ਗੁਲਾਮੀ ਦਾ ਅਹਿਸਾਸ ਕਰਵਾਉਣਾ ਹੀ ਸੀ।"


ਤੂਫਾਨ ਜੇਲ੍ਹ ਤੋਂ ਸਿੱਧਾ ਹਰਿਮੰਦਰ ਸਾਹਿਬ ਲਈ ਰਵਾਨਾ ਹੋਇਆ। ਕੁਝ ਸਮਰਥਕ ਉਸ ਨੂੰ ਲੈਣ ਪਹੁੰਚੇ ਹੋਏ ਸਨ। ਉਹ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤਪਾਲ ਨਾਲ ਮੁਲਾਕਾਤ ਕਰਨਗੇ ਅਤੇ ਫਿਰ ਘਰ ਲਈ ਰਵਾਨਾ ਹੋਣਗੇ।


ਇਹ ਵੀ ਪੜ੍ਹੋ: OMG News : ਮਾਂ ਦੀ ਕੁੱਖ 'ਚ 5 ਮਹੀਨੇ ਦਾ ਭਰੂਣ ਹੋਇਆ ਗਰਭਵਤੀ! ਡਾਕਟਰ ਵੀ ਹੋਏ ਹੈਰਾਨ


ਅਜਨਾਲਾ ਵਿਖੇ ਵੀਰਵਾਰ ਨੂੰ ਹੋਈ ਹਿੰਸਕ ਝੜਪ ਤੋਂ ਬਾਅਦ 'ਵਾਰਿਸ ਪੰਜਾਬ ਕੇ' ਦੇ ਮੁੱਖੀ ਅਮ੍ਰਿਤਪਾਲ  (Amritpal Singh)  ਸਿੰਘ ਨੇ ਕਿਹਾ ਸੀ ਕਿ "ਖਾਲਿਸਤਾਨ ਇੱਕ ਵਿਚਾਰਧਾਰਾ ਹੈ ਅਤੇ ਵਿਚਾਰਧਾਰਾ ਕਦੇ ਮਰਦੀ ਨਹੀਂ।" ਇਸ ਦੇ ਨਾਲ ਲਵਪ੍ਰੀਤ ਤੂਫ਼ਾਨ (Lovepreet Toofan) ਦੀ ਗ੍ਰਿਫਤਾਰੀ ਨੂੰ ਲੈ ਕੇ ਵੀਰਵਾਰ ਨੂੰ ਅਮ੍ਰਿਤਪਾਲ ਦੇ ਸਮਰਥਕ ਅਤੇ ਪੰਜਾਬ ਪੁਲਿਸ ਵਿਚਾਲੇ ਝੜਪ ਹੋਈ ਸੀ ਜਿਸ ਵਿੱਚ ਕਈ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ।