Narayan Singh Chaura: ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੁਖਬੀਰ ਸਿੰਘ ਬਾਦਲ 'ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੌੜਾ ਨੂੰ ਅੱਜ ਪੁਲਿਸ ਦੇ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਦੇ ਵੱਲੋਂ ਉਸ ਨੂੰ ਤਿੰਨ ਦਿਨਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।


COMMERCIAL BREAK
SCROLL TO CONTINUE READING

ਜਾਣਕਾਰੀ ਲਈ ਦੱਸ ਦਈਏ ਕਿ ਬੀਤੇ ਕੱਲ ਸੁਖਬੀਰ ਸਿੰਘ ਬਾਦਲ ਜਦੋਂ ਦਰਬਾਰ ਸਾਹਿਬ ਵਿੱਚ ਸੇਵਾ ਨਿਭਾ ਰਹੇ ਸਨ ਤਾਂ ਉਸ ਵੇਲੇ ਖਾਲਿਸਤਾਨੀ ਨਰਾਇਣ ਸਿੰਘ ਚੌੜਾ ਦੇ ਵੱਲੋਂ ਸੁਖਬੀਰ ਤੇ ਗੋਲੀ ਚਲਾ ਦਿੱਤੀ ਗਈ, ਜੋ ਕਿ ਸੁਖਬੀਰ ਨੂੰ ਤਾਂ ਨਹੀਂ ਵੱਜੀ, ਪਰ ਉੱਥੇ ਦਰਬਾਰ ਸਾਹਿਬ ਦੀ ਦੀਵਾਰ ਵਿੱਚ ਜਾ ਵੱਜੀ। 


ਵਕੀਲ ਕੰਵਰ ਮੁਬਾਰਕ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਅਦਾਲਤ ਕੋਲੋਂ ਸੱਤ ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ, ਪਰ ਅਦਾਲਤ ਦੇ ਵੱਲੋਂ ਤਿੰਨ ਦਿਨਾਂ ਦਾ ਹੀ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਜਿਸ ਵੇਲੇ ਨਰਾਇਣ ਸਿੰਘ ਚੌੜਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਵੇਲੇ ਇੱਕ ਔਰਤ ਦੇ ਵੱਲੋਂ ਕਾਫੀ ਹੰਗਾਮਾ ਕੀਤਾ ਗਿਆ ਤੇ ਨਰਾਇਣ ਸਿੰਘ ਚੌੜਾ ਦੇ ਹੱਕ ਵਿੱਚ ਨਾਰੇ ਲਾਏ ਗਏ।