Anandpur Sahib(ਬਿਮਲ ਕੁਮਾਰ): ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਪੋਲਿੰਗ ਪਾਰਟੀਆਂ ਨੂੰ ਉਹਨਾਂ ਦੇ ਸਟੇਸ਼ਨਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ। ਅਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸਰਕਾਰੀ ਕੰਨਿਆ ਹਾਈ ਸਕੂਲ ਵਿੱਚ ਸਾਰੀ ਪੋਲਿੰਗ ਪਾਰਟੀਆਂ ਨੂੰ ਸਮਾਨ ਦੇ ਕੇ ਅੱਜ ਰਵਾਨਾ ਕੀਤਾ ਗਿਆ। ਸ੍ਰੀ ਅਨੰਦਪੁਰ ਸਾਹਿਬ ਬਲਾਕ ਵਿੱਚ 132 ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਹਨ। ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੋਲਿੰਗ ਬੂਥਾਂ ਤੇ ਪੋਲਿੰਗ ਹੋਵੇਗੀ। ਐਸਡੀਐਮ ਸ਼੍ਰੀ ਅਨੰਦਪੁਰ ਸਾਹਿਬ ਨੇ ਵੋਟਰਾਂ ਨੂੰ ਵੱਧ ਚੜ ਕੇ ਵੋਟ ਪਾਉਣ ਦੀ ਅਪੀਲ ਕੀਤੀ। 


COMMERCIAL BREAK
SCROLL TO CONTINUE READING

ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਦਹਿਣੀ ਦੀ ਵੋਟਰ ਲਿਸਟ ਵਿੱਚ ਤਕਰੀਬਨ 50 ਵੋਟਾਂ ਬਾਹਰਲੇ ਇਲਾਕੇ ਦੇ ਵਿਅਕਤੀਆਂ ਦੀਆਂ ਬਣਾਏ ਜਾਣ ਦੇ ਚਲਦਿਆਂ ਕੁਝ ਲੋਕਾਂ ਵੱਲੋਂ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਐਸਡੀਐਮ ਦਫਤਰ ਦੇ ਬਾਹਰ ਹੰਗਾਮਾ ਕੀਤਾ ਗਿਆ । ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਨਾਂ ਦੇ ਪਿੰਡ 40 ਤੋਂ 50 ਬੰਦਿਆਂ ਦੀ ਜਾਲੀ ਵੋਟ ਬਣਾਈ ਗਈ ਹੈ ਇਹ ਲੋਕ ਜਾਂ ਤਾਂ ਹਿਮਾਚਲ ਪ੍ਰਦੇਸ਼ ਦੇ ਵਸਨੀਕ ਹਨ ਤੇ ਜਾਂ ਹੋਰ ਪਿੰਡਾਂ ਦੇ ਵਸਨੀਕ । ਇਸ ਬਾਰੇ ਐਸਡੀਐਮ ਸ਼੍ਰੀ ਅਨੰਦਪੁਰ ਸਾਹਿਬ ਨੇ ਕਿਹਾ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਹੋਵੇ ਬਖਸ਼ਿਆ ਨਹੀਂ ਜਾਵੇਗਾ। 


ਇਹਨਾਂ ਲੋਕਾਂ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਪ੍ਰਸ਼ਾਸਨ ਵੱਲੋਂ ਮਿਲੀ ਭੁਗਤ ਦੇ ਨਾਲ ਜਾਣ ਬੁੱਝ ਕੇ ਕੁਝ ਬਾਹਰਲੇ ਲੋਕਾਂ ਦੀਆਂ ਵੋਟਾਂ ਇੱਕ ਖਾਸ ਧਿਰ ਨੂੰ ਫਾਇਦਾ ਦੇਣ ਦੇ ਲਈ ਬਣਾਈਆਂ ਗਈਆਂ। ਇਹਨਾਂ ਲੋਕਾਂ ਨੇ ਸਥਾਨਕ ਐਸਡੀਐਮ ਦਫਤਰ ਪੁੱਜ ਕੇ ਜਿੱਥੇ ਆਪਣਾ ਰੋਸ ਪ੍ਰਗਟ ਕੀਤਾ ਉੱਥੇ ਹੀ ਥੱਲੜੇ ਲੈਵਲ ਦੇ ਅਧਿਕਾਰੀਆਂ ਦੇ ਇਸ ਪੂਰੇ ਮਾਮਲੇ ਚ ਸ਼ਾਮਿਲ ਹੋਣ ਬਾਰੇ ਸ੍ਰੀ ਆਨੰਦਪੁਰ ਸਾਹਿਬ ਦੀ ਐਸਡੀਐਮ ਜਸਪ੍ਰੀਤ ਸਿੰਘ ਦੇ ਅੱਗੇ ਆਪਣੀ ਫਰਿਆਦ ਰੱਖੀ।


ਇਸ ਮੌਕੇ ਪਿੰਡ ਦਹਿਣੀ ਦੇ ਵੱਡੀ ਗਿਣਤੀ ਲੋਕ ਜਿਨਾਂ ਵਿੱਚ ਬਜ਼ੁਰਗ ਨੌਜਵਾਨ ਤੇ ਕੁਝ ਮਹਿਲਾਵਾਂ ਵੀ ਸ਼ਾਮਿਲ ਸਨ ਉਹ ਇੱਥੇ ਪੁੱਜੀਆਂ ਤੇ ਉਹਨਾਂ ਵੱਲੋਂ ਜਿੱਥੇ ਪਹਿਲਾਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਆਪਣੀ ਗੱਲ ਉੱਚ ਅਧਿਕਾਰੀਆਂ ਦੇ ਸਾਹਮਣੇ ਰੱਖੀ ਗਈ . ਜਿਸ ਨੂੰ ਸੁਣਨ ਉਪਰੰਤ ਸ਼੍ਰੀ ਅਨੰਦਪੁਰ ਸਾਹਿਬ ਦੇ ਐਸਡੀਐਮ ਜਸਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਜੋ ਵੀ ਲੋਕ ਦੋਸ਼ੀ ਹੋਣਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਪ੍ਰੰਤੂ ਇਸ ਮਾਮਲੇ ਨੂੰ ਹੱਲ ਕਰਨ ਲਈ ਕੁਝ ਸਮਾ ਲੱਗੇਗਾ ਅਤੇ ਇਸ ਨੂੰ ਮੌਕੇ ਤੇ ਹੱਲ ਨਹੀਂ ਕੀਤਾ ਜਾ ਸਕਦਾ। ਅਤੇ ਜੇਕਰ ਇਸ ਪੂਰੇ ਮਾਮਲੇ ਦੇ ਵਿੱਚ ਕੋਈ ਅਧਿਕਾਰੀ ਕਰਮਚਾਰੀ ਜਾਂ ਕੋਈ ਵੀ ਵਿਅਕਤੀ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।