Asian Games 2023: ਪੰਜਾਬ ਦੀ ਸਿਫਤ ਕੌਰ ਨੇ ਰਾਈਫਲ ਸ਼ੂਟਿੰਗ `ਚ ਜਿੱਤਿਆ ਸੋਨ ਤਗਮਾ, ਪਰਿਵਾਰ ਨੇ ਮਨਾਇਆ ਜਿੱਤ ਦਾ ਜਸ਼ਨ
Asian Games 2023: 21 ਸਾਲਾ ਸਿਫਤ ਕੌਰ ਸਿਮਰਾ ਪਹਿਲਾਂ ਵੀ ਰਾਸ਼ਟਰੀ ਪੱਧਰ `ਤੇ ਕਈ ਮੈਡਲ ਜਿੱਤ ਚੁੱਕੀ ਹੈ। ਪਰਿਵਾਰ ਨੇ ਬੇਟੀ ਦੀ ਜਿੱਤ ਦਾ ਜਸ਼ਨ ਮਨਾਇਆ।
Asian Games 2023: ਪੰਜਾਬ ਦੇ ਫਰੀਦਕੋਟ ਦੀ ਰਹਿਣ ਵਾਲੀ 21 ਸਾਲਾ ਸਿਫਤ ਕੌਰ ਸਿਮਰਾ ਨੇ ਏਸ਼ੀਅਨ ਖੇਡਾਂ ਵਿੱਚ 50 ਮੀਟਰ 3ਪੀ ਰਾਈਫਲ ਸ਼ੂਟਿੰਗ ਵਿੱਚ ਸੋਨ ਤਮਗਾ ਜਿੱਤਿਆ ਹੈ। ਇਸ ਤੋਂ ਪਹਿਲਾਂ ਵੀ ਸਿਫਤ ਰਾਸ਼ਟਰੀ ਪੱਧਰ 'ਤੇ ਕਈ ਮੈਡਲ ਜਿੱਤ ਚੁੱਕੀ ਹੈ। ਪਰਿਵਾਰ ਨੇ ਬੇਟੀ ਦੀ ਜਿੱਤ ਦਾ ਜਸ਼ਨ ਮਨਾਇਆ। ਖਾਸ ਗੱਲ ਇਹ ਹੈ ਕਿ ਭਾਰਤ ਨੇ ਇਸ ਈਵੈਂਟ ਦਾ ਕਾਂਸੀ ਦਾ ਤਗਮਾ ਵੀ ਜਿੱਤਿਆ ਹੈ। ਇਸ ਤਰ੍ਹਾਂ ਭਾਰਤ ਨੂੰ ਇੱਕੋ ਈਵੈਂਟ ਵਿੱਚੋਂ ਦੋ ਮੈਡਲ ਮਿਲੇ। ਚੀਨ ਨੇ ਇਸ ਈਵੈਂਟ ਦਾ ਚਾਂਦੀ ਦਾ ਤਗਮਾ ਜਿੱਤਿਆ।
ਦਰਅਸਲ ਇਸ ਤੋਂ ਪਹਿਲਾਂ ਭਾਰਤ ਦੀਆਂ ਧੀਆਂ ਆਸ਼ੀ ਚੌਕਸੀ, ਸਿਫਤ ਕੌਰ ਸਮਰਾ ਅਤੇ ਮਾਨਿਨੀ ਕੌਸ਼ਿਕ ਨੇ ਬੁੱਧਵਾਰ ਨੂੰ ਮਹਿਲਾਵਾਂ ਦੇ 50 ਮੀਟਰ ਰਾਈਫਲ 3 ਪੋਜੀਸ਼ਨ ਟੀਮ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ 2023 ਦੇ ਚੌਥੇ ਦਿਨ ਟੀਮ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਭਾਰਤ ਦੂਜੇ ਸਥਾਨ ’ਤੇ ਰਿਹਾ। ਇਸ ਤਰ੍ਹਾਂ ਇਨ੍ਹਾਂ ਤਿੰਨਾਂ ਧੀਆਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ।
ਭਾਰਤ ਨੇ ਮਹਿਲਾਵਾਂ ਦੇ 50 ਮੀਟਰ ਰਾਈਫਲ 3 ਪੋਜੀਸ਼ਨ ਟੀਮ ਈਵੈਂਟ ਵਿੱਚ ਕੁੱਲ 1764 ਸਕੋਰ ਬਣਾਏ। ਚੀਨ ਨੇ ਸੋਨ ਤਮਗਾ ਜਿੱਤਿਆ। ਕੋਰੀਆ ਨੇ 1756 ਸਕੋਰ ਕਰਕੇ ਕਾਂਸੀ ਦਾ ਤਗਮਾ ਜਿੱਤਿਆ। ਭਾਰਤ ਨੇ ਚੌਥੇ ਦਿਨ ਨਿਸ਼ਾਨੇਬਾਜ਼ੀ ਰਾਹੀਂ ਆਪਣਾ ਪਹਿਲਾ ਤਮਗਾ ਜਿੱਤਿਆ।
ਇਹ ਵੀ ਪੜ੍ਹੋ: Asian Games 2023 Day 3 Live Updates: एशियाई खेल 2023 में 6वें स्थान पर भारत, हासिल किए 11 मैडल
ਇਸ ਤੋਂ ਬਾਅਦ ਭਾਰਤ ਨੇ ਮਹਿਲਾਵਾਂ ਦੀ 25 ਮੀਟਰ ਟੀਮ ਈਵੈਂਟ ਵਿੱਚ ਸੋਨ ਤਗ਼ਮਾ ਜਿੱਤਿਆ। ਮਨੂ ਭਾਕਰ, ਰਿਦਮ ਸਾਂਗਵਾਨ ਅਤੇ ਈਸ਼ਾ ਸਿੰਘ ਦੀ ਟੀਮ ਨੇ 25 ਮੀਟਰ ਟੀਮ ਈਵੈਂਟ ਵਿੱਚ 1729 ਦੇ ਸਕੋਰ ਨਾਲ ਸੋਨ ਤਮਗਾ ਜਿੱਤਿਆ। ਚੀਨ 1727 ਦੇ ਸਕੋਰ ਨਾਲ ਦੂਜੇ ਸਥਾਨ 'ਤੇ ਰਿਹਾ। ਕੋਰੀਆ ਨੇ 1712 ਦੇ ਸਕੋਰ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਭਾਰਤ ਦੀ ਤਮਗਾ ਗਿਣਤੀ 16 ਹੋ ਗਈ ਹੈ। ਭਾਰਤੀ ਟੀਮ ਨੇ ਹੁਣ ਤੱਕ 4 ਸੋਨ, ਪੰਜ ਚਾਂਦੀ ਅਤੇ ਸੱਤ ਕਾਂਸੀ ਦੇ ਤਗਮੇ ਜਿੱਤੇ ਹਨ। ਹਾਲਾਂਕਿ, ਭਾਰਤ ਇੱਕ ਸਥਾਨ ਦੇ ਨੁਕਸਾਨ ਨਾਲ ਏਸ਼ਿਆਈ ਖੇਡਾਂ 2023 ਅੰਕ ਸੂਚੀ ਵਿੱਚ ਸੱਤਵੇਂ ਸਥਾਨ 'ਤੇ ਖਿਸਕ ਗਿਆ ਹੈ।