Baisakhi 2023: ਵਿਸਾਖੀ ਮੌਕੇ `ਤੇ ਕਿਸਾਨਾਂ ਦੇ ਚਿਹਰਿਆਂ ਉੱਪਰ ਨਹੀਂ ਦਿਖਾਈ ਦਿੱਤੀਆਂ ਰੌਣਕਾਂ
Baisakhi 2023: ਵਿਸਾਖੀ ਦੇ ਮੌਕੇ `ਤੇ ਕਿਸਾਨਾਂ ਦੇ ਚਿਹਰਿਆਂ ਉਪਰ ਰੌਣਕਾਂ ਨਹੀਂ ਦਿਖਾਈ ਦਿੱਤੀਆਂ। ਉਹਨਾਂ ਨੇ ਕਿਹਾ ਕਿ ਇੱਕ ਰੱਬ ਦੀ ਅਤੇ ਦੂਜੇ ਪਾਸੇ ਸਰਕਾਰਾਂ ਦੀ ਮਾਰ ਹੈ। ਉਹਨਾਂ ਨੇ ਦੱਸਿਆ ਕਿ ਪਹਿਲਾਂ ਘਰ ਵਿੱਚ ਪ੍ਰਸ਼ਾਦ ਬਣਾ ਗੁਰਦੁਆਰੇ ਅਰਦਾਸ ਕਰਦੇ ਸਨ ਵਾਡੀ ਦੀ ਸ਼ੁਰੂਆਤ ਕਰਦੇ ਸੀ, ਕਿਸਾਨਾਂ ਦੀ ਖੁਸ਼ੀ ਦਾ ਰਾਜ ਅਤੇ ਕਿਹਾ ਸਿੱਖ ਕੌਮ 127 ਕੋਮਾਂ ਵਿੱਚੋਂ ਦਿਲਖੁਸ ਕੋਮ।
Baisakhi 2023: ਵਿਸਾਖੀ ਪੰਜਾਬ ਦਾ ਵੱਡਾ ਤਿਉਹਾਰ ਹੈ, ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਜਿਸ ਕਰਕੇ ਪੰਜਾਬ ਵਿੱਚ ਇਸ ਦਿਨ ਨੂੰ ਖਾਸ ਮਹੱਤਵ ਦਿੱਤਾ ਜਾਂਦਾ ਹੈ। ਇਸ ਦਿਨ ਲੋਕ ਨਵੇਂ ਕੱਪੜੇ ਪਾ ਕੇ ਗੁਰਦੁਆਰਾ ਸਾਹਿਬ ਨਤਮਸਤਕ ਹੋ ਖੁਸ਼ੀਆਂ ਦੀ ਮੰਗ ਕਰਦੇ ਹਨ। ਪਹਿਲਾਂ ਇਸ ਵਿਸਾਖੀ ਦੇ ਦਿਨ ਕਿਸਾਨ ਗੁਰੂ ਘਰ ਮੱਥਾ ਟੇਕ ਕੇ ਮਿੱਠਾ ਵੰਡ ਕਣਕ ਦੀ ਵਢਾਈ ਦੀ ਸ਼ੁਰੂਆਤ ਕਰਦਾ ਸੀ ਪਰ ਇਸ ਵਾਰ ਕਿਸਾਨਾਂ ਦੇ ਚਿਹਰਿਆਂ ਉਪਰ ਪਹਿਲਾਂ ਵਰਗੀਆਂ ਰੌਣਕਾਂ ਨਜ਼ਰ ਨਹੀਂ ਆਈਆਂ। ਜਿਸ ਦਾ ਮੁੱਖ ਕਾਰਨ ਬੇਮੌਸਮੀ ਬਰਸਾਤ ਵੀ ਮੰਨਿਆ ਜਾ ਰਿਹਾ ਹੈ । ਜਿਸ ਦੇ ਨਾਲ ਹਜ਼ਾਰਾਂ ਏਕੜ ਕਣਕ ਦਾ ਨੁਕਸਾਨ ਹੋਇਆ ਹੈ।
ਕਿਸਾਨਾਂ ਨੇ ਦੱਸਿਆ ਕਿ ਵਿਸਾਖੀ ਵਾਲੇ ਦਿਨ ਕਿਸਾਨਾਂ ਘਰ ਵਿਚ ਪ੍ਰਸ਼ਾਦ ਬਣਾ ਗੁਰੂ ਘਰ ਮੱਥਾ ਟੇਕ ਵਾਢੀ ਦੀ ਸ਼ੁਰੂਆਤ ਕਰਦੇ ਸਨ ਪਰ ਹੁਣ ਪਹਿਲਾਂ ਦੀਆਂ ਖੁਸ਼ੀਆਂ ਨਹੀਂ ਰਹੀਆਂ। ਉਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਖਾਲਸਾ ਪੰਥ ਦੀ ਸਥਾਪਨਾ ਦੀ ਦਾ ਬਹੁਤ ਖੁਸ਼ੀ ਹੈ ਪਰ ਬੇਮੌਸਮੀ ਬਰਸਾਤ ਕਾਰਨ ਹੋਏ ਨੁਕਸਾਨ ਅਤੇ ਸਰਕਾਰਾਂ ਦੇ ਰਵਈਏ ਕਾਰਨ ਵਿਸਾਖੀ ਦੀ ਸੁੱਖ ਖੁਸ਼ੀ ਅਧੂਰੀ ਰਹਿ ਗਈ ਹੈ।
ਇਹ ਵੀ ਪੜ੍ਹੋ: Shocking Viral Video: ਵਿਆਹ ਵਿੱਚ ਲਾੜੇ ਨੇ ਲਾੜੀ ਨੂੰ ਮਾਰਿਆ ਜ਼ੋਰਦਾਰ ਥੱਪੜ, ਜਾਣੋ ਵਾਇਰਲ ਵੀਡੀਓ 'ਚ ਅਸਲੀ ਸੱਚ
ਉਹਨਾਂ ਨੇ ਕਿਹਾ ਕਿ ਸਰਕਾਰਾਂ ਵੱਲੋਂ ਐਲਾਨ ਬਹੁਤ ਵੱਡੇ ਕੀਤੇ ਗਏ ਹਨ ਪਰ ਨਾ ਤਾਂ ਗਿਰਦਾਵਰੀ ਕਰਵਾਈਆਂ ਗਈਆਂ ਹਨ ਅਤੇ ਨਾ ਹੀ ਮੁਆਵਜ਼ੇ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਬਾਂਹ ਫੜੇ ਆਦਿ ਬਣਦਾ ਮੁਆਵਜ਼ੇ ਅਤੇ ਬੋਨਸ ਦੇਵੇ।