Lawyer Protest: ਵਕੀਲ ਨਾਲ ਧੱਕਾਮੁੱਕੀ ਦੇ ਰੋਸ ਵਜੋਂ ਬਾਰ ਐਸੋਸੀਏਸ਼ਨ ਵੱਲੋਂ ਰੋਸ ਪ੍ਰਦਰਸ਼ਨ
Lawyer Protest: 21 ਦਸੰਬਰ ਨੂੰ ਅਮਲੋਹ ਦੀ ਨਗਰ ਕੌਂਸਲ ਚੋਣ ਦੌਰਾਨ ਵਕੀਲ ਨਾਲ ਹੋਈ ਧੱਕਾਮੁੱਕੀ ਦੇ ਮਾਮਲੇ ਵਿੱਚ ਕਾਰਵਾਈ ਨਾ ਹੋਣ ਉਤੇ ਵਕੀਲਾਂ ਨੇ ਰੋਸ ਪ੍ਰਦਰਸ਼ਨ ਕੀਤਾ।
Lawyer Protest: 21 ਦਸੰਬਰ ਨੂੰ ਅਮਲੋਹ ਦੀ ਨਗਰ ਕੌਂਸਲ ਚੋਣ ਦੌਰਾਨ ਵਕੀਲ ਨਾਲ ਹੋਈ ਧੱਕਾਮੁੱਕੀ ਦੇ ਮਾਮਲੇ ਵਿੱਚ ਕਾਰਵਾਈ ਨਾ ਹੋਣ ਉਤੇ ਅੱਜ ਬਾਰ ਐਸੋਸੀਏਸ਼ਨ ਖੰਨਾ, ਸਮਰਾਲਾ ਅਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਐਸਐਸਪੀ ਦਫ਼ਤਰ ਫਤਿਹਗੜ੍ਹ ਸਾਹਿਬ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦੇ ਹੋਏ ਬਾਰ ਐਸੋਸੀਏਸ਼ਨ ਸਮਰਾਲਾ ਦੇ ਸਾਬਕਾ ਪ੍ਰਧਾਨ ਜਸਪ੍ਰੀਤ ਸਿੰਘ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਬੀਤੀ 21 ਦਸੰਬਰ ਨੂੰ ਨਗਰ ਕੌਂਸਲ ਅਮਲੋਹ ਦੀਆਂ ਚੋਣਾਂ ਦੌਰਾਨ ਐਡਵੋਕੇਟ ਹਸਨ ਸਿੰਘ ਦੇ ਨਾਲ ਵਿਧਾਇਕ ਦੇ ਭਰਾ ਵੱਲੋਂ ਧੱਕਾਮੁੱਕੀ ਕੀਤੀ ਗਈ ਸੀ।
ਇਸ ਸਬੰਧੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਜਿਸ ਦੇ ਰੋਸ ਵਿੱਚ ਅੱਜ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ, ਖੰਨਾ, ਸਮਰਾਲਾ ਵੱਲੋਂ ਐਸਐਸਪੀ ਫਤਿਹਗੜ੍ਹ ਸਾਹਿਬ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਐਸਐਸਪੀ ਨੂੰ ਇਸ ਘਟਨਾ ਸਬੰਧੀ ਸਾਰੇ ਜਾਣਕਾਰੀ ਦਿੱਤੀ ਗਈ ਹੈ ਪਰ ਹੁਣ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਇਸ ਮਾਮਲੇ ਨੂੰ ਪੰਜਾਬ ਪੱਧਰ ਤੱਕ ਲਿਜਾਇਆ ਜਾਵੇਗਾ।
ਕੀ ਹੈ ਪੂਰਾ ਮਾਮਲਾ?
ਖੰਨਾ ਅਤੇ ਸਮਰਾਲਾ ਵਿੱਚ ਹੜਤਾਲ ਕਾਰਨ ਇੱਕ ਹਜ਼ਾਰ ਤੋਂ ਵੱਧ ਕੇਸਾਂ ਦੀ ਸੁਣਵਾਈ ਨਹੀਂ ਹੋ ਸਕੀ। ਖੰਨਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇਜਪ੍ਰੀਤ ਸਿੰਘ ਅਟਵਾਲ ਅਤੇ ਸੀਨੀਅਰ ਐਡਵੋਕੇਟ ਜਗਜੀਤ ਸਿੰਘ ਔਜਲਾ ਨੇ ਦੱਸਿਆ ਕਿ ਐਡਵੋਕੇਟ ਹਸਨ ਸਿੰਘ ਦੀ ਨਗਰ ਕੌਂਸਲ ਚੋਣਾਂ ਵਿੱਚ ਉਮੀਦਵਾਰ ਸਨ। ਵੋਟਿੰਗ ਵਾਲੇ ਦਿਨ ਜਦੋਂ ਐਡਵੋਕੇਟ ਹਸਨ ਸਿੰਘ ਪੋਲਿੰਗ ਬੂਥ 'ਤੇ ਮੌਜੂਦ ਸਨ ਤਾਂ ਅਮਲੋਹ ਤੋਂ ਵਿਧਾਇਕ ਦਾ ਭਰਾ ਆਪਣੇ ਸਾਥੀਆਂ ਸਮੇਤ ਉੱਥੇ ਆ ਗਿਆ ਹੈ।
ਐਡਵੋਕੇਟ ਹਸਨ ਸਿੰਘ 'ਤੇ ਹਮਲਾ ਕੀਤਾ ਗਿਆ। ਰਿਵਾਲਵਰ ਦਾ ਬੱਟ ਵਕੀਲ ਦੇ ਸਿਰ ਵਿੱਚ ਮਾਰਿਆ ਗਿਆ। ਹਮਲਾ ਤੇਜ਼ਧਾਰ ਹਥਿਆਰਾਂ ਨਾਲ ਵੀ ਕੀਤਾ ਗਿਆ। ਜਿਸ ਤੋਂ ਬਾਅਦ ਐਡਵੋਕੇਟ ਹਸਨ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਸ ਦੀ ਐਮਐਲਆਰ ਕੱਟੀ ਗਈ। ਵਕੀਲਾਂ ਨੇ ਇਨਸਾਫ਼ ਲਈ ਹੜਤਾਲ ਕੀਤੀ ਪਰ ਸ੍ਰੀ ਫਤਹਿਗੜ੍ਹ ਸਾਹਿਬ ਪੁਲਿਸ ਨੇ ਸ਼ਹੀਦੀ ਸਭਾ ਵਿੱਚ ਰੁੱਝੇ ਹੋਣ ਦਾ ਹਵਾਲਾ ਦਿੰਦਿਆਂ ਇਸ ’ਤੇ ਕੋਈ ਕਾਰਵਾਈ ਨਹੀਂ ਕੀਤੀ।