Chandigarh News: ਕਿਸਾਨਾਂ ਵੱਲੋਂ ਭਾਜਪਾ ਦੇ ਕੇਂਦਰੀ ਤੇ ਸੂਬਾਈ ਆਗੂਆਂ ਨੂੰ ਕਿਸਾਨੀ ਮੰਗਾਂ ਬਾਰੇ ਖੁੱਲੀ ਚਰਚਾ ਤੇ ਬਹਿਸ ਦਾ ਸੱਦਾ ਦਿੱਤਾ ਗਿਆ। ਪਿਛਲੀ ਦਿਨੀਂ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਪ੍ਰੈੱਸ ਨੂੰ ਸੰਬੋਧਨ ਹੁੰਦਿਆਂ ਕਿਸਾਨਾਂ ਨੂੰ ਕਿਸਾਨੀ ਮੰਗਾਂ ਬਾਰੇ ਬਹਿਸ ਕਰਨ ਲਈ ਵੰਗਾਰਿਆ ਸੀ। ਸੁਨੀਲ ਜਾਖੜ ਦਾਅਵਾ ਕਰ ਰਹੇ ਸਨ ਕਿ ਭਾਜਪਾ ਸਰਕਾਰ ਨੇ ਦੇਸ ਦੇ ਕਿਸਾਨਾਂ ਦੇ ਹਿੱਤ ਵਿੱਚ ਬਹੁਤ ਕੰਮ ਕੀਤਾ ਹੈ। ਭਾਜਪਾ ਪ੍ਰਧਾਨ ਵੱਲੋਂ ਕਿਸਾਨਾਂ ਨੂੰ ਕੀਤੇ ਚੈਲੇਂਜ ਨੂੰ ਕਿਸਾਨ ਲੀਡਸ਼ਿਪ ਨੇ ਕਬੂਲ ਕਰ ਲਿਆ ਗਿਆ ਸੀ। ਭਾਜਪਾ ਆਗੂਆਂ ਵੱਲੋਂ ਚਰਚਾ ਜਾਂ ਬਹਿਸ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ।


COMMERCIAL BREAK
SCROLL TO CONTINUE READING

ਉਸ ਤੋਂ ਬਾਅਦ ਕਿਸਾਨ ਮਜਦੂਰ ਮੋਰਚੇ ਅਤੇ ਐੱਸ.ਕੇ.ਐੱਮ. ਗੈਰ ਰਾਜਨੀਤਕ ਵੱਲੋਂ ਅੱਜ (23/04/24) ਨੂੰ ਕਿਸਾਨ ਭਵਨ ਵਿਖੇ ਸਵੇਰ ਦੇ 11 ਵਜੇ ਤੋਂ 3 ਵਜੇ ਤੱਕ ਲਈ ਖੁੱਲੀ ਚਰਚਾ ਤੇ ਬਹਿਸ ਦਾ ਪ੍ਰਬੰਧ ਕੀਤਾ ਗਿਆ ਅਤੇ ਭਾਜਪਾ ਦੀ ਸੂਬਾਈ ਤੇ ਕੇਂਦਰੀ ਲੀਡਰਸ਼ਿਪ ਨੂੰ ਖੁੱਲਾ ਸੱਦਾ ਦਿੱਤਾ ਗਿਆ।


ਕਿਸਾਨ ਆਗੂ ਸਮੇਂ ਸਿਰ ਕਿਸਾਨ ਭਵਨ ਪਹੁੰਚੇ ਪਰ ਭਾਜਪਾ ਆਗੂਆਂ ਵਿੱਚੋਂ ਕੋਈ ਇੱਕ ਵੀ ਨਹੀਂ ਪਹੁੰਚਿਆ। ਭਾਜਪਾ ਆਗੂਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਜੇਪੀ ਨੱਢਾ ਤੇ ਸੁਨੀਲ ਜਾਖੜ ਲਈ ਰਾਖਵੀਆਂ ਰੱਖੀਆਂ ਗਈਆਂ ਕੁਰਸੀਆਂ ਖਾਲੀ ਪਈਆਂ ਰਹੀਆਂ।


ਕਿਸਾਨ ਆਗੂ ਦਾ ਕਹਿਣਾ ਹੈ ਕਿ ਭਾਜਪਾ ਆਗੂਆਂ ਦਾ ਖੁੱਦ ਹੀ ਕਿਸਾਨਾਂ ਨੂੰ ਬਹਿਸ ਲਈ ਵੰਗਾਰ ਕੇ ਅੱਜ ਦੀ ਖੁੱਲ੍ਹੀ ਚਰਚਾ ਵਿੱਚ ਨਾ ਆਉਣਾ ਇਹ ਸਾਬਿਤ ਕਰਦਾ ਹੈ ਕਿ ਭਾਜਪਾ ਸਰਕਾਰ ਕਿਸਾਨਾਂ ਮਜਦੂਰਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਦਾ ਮਾਦਾ ਨਹੀਂ ਹੈ। ਮੋਦੀ ਸਰਕਾਰ ਦੀ 10 ਸਾਲ ਦੀ ਕਾਰਗੁਜ਼ਾਰੀ ਦੌਰਾਨ ਕਿਸਾਨਾਂ ਮਜਦੂਰਾਂ ਦੇ ਖਿਲਾਫ ਲਗਾਤਾਰ ਫੈਸਲੇ ਲਏ ਗਏ ਜਿਸ ਕਰਕੇ ਅੱਜ ਚੋਣਾਂ ਚ ਭਾਜਪਾ ਆਗੂ ਸਵਾਲਾਂ ਤੋਂ ਲਗਾਤਾਰ ਭੱਜ ਰਹੇ ਹਨ।


ਜਦ ਸ਼ਹਿਰਾਂ ਪਿੰਡਾਂ 'ਚ ਕਿਸਾਨ ਸਵਾਲ ਕਰਦੇ ਹਨ, ਉਸ ਸਮੇਂ ਵੀ ਭਾਜਪਾ ਆਗੂ ਇਹ ਕਹਿ ਕੇ ਸਵਾਲਾਂ ਤੋਂ ਭੱਜਦੇ ਹਨ ਕਿ ਇਹ ਨੀਤੀ ਦੇ ਮਾਮਲੇ ਉਪਰ ਦੀ ਲੀਡਰਸ਼ਿਪ ਨਾਲ ਜੁੜੇ ਹੋਏ ਹਨ। ਅੱਜ ਜਦੋਂ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਨੂੰ ਬਹਿਸ ਲਈ ਸੱਦਾ ਦਿੱਤਾ ਗਿਆ ਤਾਂ ਉਹ ਵੀ ਕਿਸਾਨਾਂ ਦੇ ਸਵਾਲਾਂ ਤੋਂ ਭੱਜਦੇ ਹੋਏ ਗੈਰ ਹਾਜ਼ਰ ਰਹੇ।


ਆਗੂ ਦਾ ਕਹਿਣਾ ਹੈ ਕਿ ਕਿਸਾਨ ਕਦੇ ਵੀ ਸਰਕਾਰ ਨਾਲ ਗੱਲਬਾਤ, ਚਰਚਾ ਜਾਂ ਬਹਿਸ ਕਰਨ ਤੋਂ ਪਿੱਛੇ ਨਹੀਂ ਹਟੇ। ਮੋਦੀ ਸਰਕਾਰ ਨੇ ਐੱਮ.ਐੱਸ.ਪੀ. ਕਾਨੂੰਨੀ ਗਰੰਟੀ, ਲਖੀਮਪੁਰ ਦੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਵਰਗੀਆਂ ਮੰਗਾਂ ਮੰਨ ਕੇ ਵੀ ਪਿੱਛੇ ਹਟੀ ਹੋਈ ਹੈ। ਇਸ ਅੰਦੋਲਨ ਦੌਰਾਨ ਸਰਕਾਰ ਹਰਿਆਣਾ ਦੇ ਕਿਸਾਨਾਂ ਦੀ ਰਿਹਾਈ ਦੀ ਮੰਗ ਵੀ ਮੰਨ ਕੇ ਮੁਕਰ ਗਈ। ਅੱਜ ਬਹਿਸ ਦਾ ਚੈਲੇਂਜ ਕਰਕੇ ਪਿੱਛੇ ਹਟ ਗਏ। ਵਾਅਦਾ ਖਿਲਾਫੀ ਕਰਨਾ, ਬਹਿਸ ਜਾਂ ਚਰਚਾ ਤੋਂ ਭੱਜਣਾ ਭਾਜਪਾ ਸਰਕਾਰ ਦੀ ਫਿਤਰਤ ਬਣ ਚੁੱਕੀ ਹੈ।


ਪ੍ਰੈੱਸ ਕਾਨਫਰੰਸ ਵਿਚ ਕਿਸਾਨ ਨੇ ਐਲਾਨ ਕੀਤਾ ਕਿ 22 ਮਈ ਨੂੰ ਕਿਸਾਨ ਅੰਦੋਲਨ 2.0 ਦੇ 100 ਦਿਨ ਪੂਰੇ ਹੋ ਰਹੇ ਹਨ ਅਤੇ ਇਸ ਦਿਨ ਦੋਵੇਂ ਬਾਰਡਰਾਂ ਉੱਤੇ ਵੱਡੇ ਇਕੱਠ ਕੀਤੇ ਜਾਣਗੇ। ਇਸ ਤੋਂ ਇਲਾਵਾ ਐਲਾਨ ਕੀਤਾ ਗਿਆ ਕਿ 1 ਮਈ ਨੂੰ ਦੋਵੇਂ ਮੋਰਚਿਆਂ 'ਤੇ ਮਜਦੂਰ ਦਿਹਾੜਾ ਮਨਾਇਆ ਜਾਵੇਗਾ।