Mansa News: ਬੁਢਲਾਡਾ ਵਿਖੇ ਗਊ ਰੱਖਿਆ ਦਲ ਨੇ ਪੁਲਿਸ ਦੀ ਮਦਦ ਨਾਲ ਗਊਆਂ ਦਾ ਭਰਿਆ ਟਰੱਕ ਕੀਤਾ ਕਾਬੂ
Mansa News: ਗਊ ਰੱਖਿਆ ਦਲ ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਵਿਅਕਤੀ ਗਊਆਂ ਦਾ ਟਰੱਕ ਭਰ ਕੇ ਬੁੱਚੜਖਾਨੇ ਲੈ ਜਾ ਰਹੇ ਹਨ। ਜਿਸ ਦੇ ਤਹਿਤ ਉਹਨਾਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਉਕਤ ਟਰੱਕ ਦਾ ਪਿੱਛਾ ਕੀਤਾ ਗਿਆ।
Mansa News(ਕੁਲਦੀਪ ਧਾਲੀਵਾਲ): ਬੁਢਲਾਡਾ ਵਿਖੇ ਗਊ ਰੱਖਿਆ ਦਲ ਵੱਲੋਂ ਸਵੇਰ ਦੇ ਸਮੇ ਗਊਆਂ ਦਾ ਭਰਿਆ ਟਰੱਕ ਰੋਕ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਵੱਲੋਂ ਟਰੱਕ ਵਿੱਚੋਂ ਗਊਆਂ ਨੂੰ ਬਰਾਮਦ ਕਰਕੇ ਗਊਸ਼ਾਲਾ ਦੇ ਵਿੱਚ ਛੱਡ ਦਿੱਤਾ ਗਿਆ ਹੈ। ਪੁਲਿਸ ਵੱਲੋਂ ਗਊ ਰੱਖਿਆ ਦਲ ਦੇ ਆਗੂਆਂ ਦੇ ਬਿਆਨ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗਊ ਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਸਤੀਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਕੋਲ ਜਾਣਕਾਰੀ ਸੀ ਕਿ ਕੁਝ ਵਿਅਕਤੀ ਗਊਆਂ ਦਾ ਟਰੱਕ ਭਰ ਕੇ ਬੁੱਚੜਖਾਨੇ ਲੈ ਜਾ ਰਹੇ ਹਨ। ਜਿਸ ਦੇ ਤਹਿਤ ਉਹਨਾਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਉਕਤ ਟਰੱਕ ਦਾ ਪਿੱਛਾ ਕੀਤਾ ਗਿਆ ਅਤੇ ਬੁਢਲਾਡਾ ਵਿਖੇ ਪੁਲਿਸ ਨੂੰ ਜਾਣਕਾਰੀ ਦੇ ਕੇ ਇਸ ਟਰੱਕ ਨੂੰ ਰੋਕਿਆ ਗਿਆ। ਜਿਸ ਵਿੱਚ ਗਊਆਂ ਭਰੀਆਂ ਹੋਈਆਂ ਸਨ।
ਉਹਨਾਂ ਦੱਸਿਆ ਕਿ ਕੁਝ ਲੋਕ ਗਊਆਂ ਦੀ ਤਸਕਰੀ ਕਰਕੇ ਬੁੱਚੜਖਾਨੇ ਲੈਜਾਂਦੇ ਹਨ ਅਤੇ ਗਊ ਰੱਖਿਆ ਦਲ ਵੱਲੋਂ ਗਊ ਮਾਤਾ ਨੂੰ ਆਪਣੀ ਮਾਂ ਸਮਝਦੇ ਹੋਏ ਇਸ ਦੀ ਰੱਖਿਆ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਟਰੱਕ ਵਿੱਚੋਂ ਗਊਆਂ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਇਹਨਾਂ ਨੂੰ ਗਊਸ਼ਾਲਾ ਵਿਖੇ ਛੱਡਿਆ ਜਾਵੇਗਾ ਇਸ ਦੌਰਾਨ ਉਹਨਾਂ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਗਊਆਂ ਦੀ ਤਸਕਰੀ ਕਰਨ ਵਾਲੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: Punjab Weather Update: ਪੰਜਾਬ ‘ਚ ਕਈ ਇਲਾਕਿਆਂ ਵਿੱਚ ਪੈ ਰਿਹਾ ਮੀਂਹ ਤੇ ਕਾਲੀ ਘਟਾ ਕਾਰਨ ਦਿਨੇ ਛਾਇਆ ਹਨ੍ਹੇਰਾ
ਬੁਢਲਾਡਾ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਗਊਆਂ ਦਾ ਟਰੱਕ ਭਰ ਕੇ ਲਿਜਾ ਰਹੇ ਹਨ ਜਿਸ ਤਹਿਤ ਪੁਲਿਸ ਵੱਲੋਂ ਉਹਨਾਂ ਨੂੰ ਰੋਕ ਕੇ ਗਊਆਂ ਨੂੰ ਛੁਡਵਾਇਆ ਗਿਆ ਹੈ ਅਤੇ ਟਰੱਕ ਨੂੰ ਪੁਲਿਸ ਥਾਣੇ ਲਿਜਾ ਕੇ ਉਕਤ ਵਿਅਕਤੀਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Punjab News: ਭਾਰਤ ਸਰਕਾਰ ਵੱਲੋਂ ਸਾਉਣੀ ਮੰਡੀਕਰਨ ਸੀਜ਼ਨ 2024-25 ਲਈ 41,339.81 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਜਾਰੀ