Chaitra Navratri 2023: ਅੱਜ ਤੋਂ ਸ਼ੁਰੂ ਹੋਏ ਚੇਤ ਨਵਰਾਤਰੇ; ਵਰਤ ਦੌਰਾਨ ਇੰਨ੍ਹਾਂ ਗੱਲ੍ਹਾਂ ਦਾ ਰੱਖੋ ਧਿਆਨ, ਪੂਜਾ ਹੋਵੇਗੀ ਸਫ਼ਲ
Chaitra Navratri 2023: ਅੱਜ ਤੋਂ ਸ਼ੁਰੂ ਹੋ ਰਹੇ ਹਨ ਚੇਤ ਨਵਰਾਤਰੇ, ਜੇਕਰ ਤੁਸੀਂ ਵੀ ਚੈਤਰ ਨਵਰਾਤਰੀ ਦਾ ਵਰਤ ਰੱਖਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਅਜਿਹਾ ਸੰਤੁਲਿਤ ਅਤੇ ਪੌਸ਼ਟਿਕ ਆਹਾਰ ਲੈਣਾ ਚਾਹੀਦਾ ਹੈ ਜੋ ਤੁਹਾਡਾ ਸਰੀਰ ਸਿਹਤਮੰਦ ਅਤੇ ਊਰਜਾਵਾਨ ਬਣਿਆ ਰਹੇ। ਹੇਠਾਂ ਕੁਝ ਭੋਜਨ ਦਿੱਤੇ ਗਏ ਹਨ ਜੋ ਤੁਸੀਂ ਨਵਰਾਤਰੀ ਦੇ ਪਹਿਲੇ ਦਿਨ ਖਾ ਸਕਦੇ ਹੋ।
Chaitra Navratri 2023: ਚੇਤ ਨਵਰਾਤਰੇ ਅੱਜ ਤੋਂ ਸ਼ੁਰੂ ਹੋ ਚੁੱਕੇ ਹਨ। ਇਸ ਦੌਰਾਨ 9 ਦਿਨਾਂ ਤੱਕ ਮਾਂ ਦੁਰਗਾ ਦੇ 9 ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਪਹਿਲੇ ਦਿਨ ਮਾਂ ਦੇ ਪਹਿਲੇ ਰੂਪ ਭਾਵ ਮਾਂ ਸ਼ੈਲਪੁਤਰੀ ਦੀ ਪੂਜਾ ਕੀਤੀ ਜਾਂਦੀ ਹੈ। ਮਾਤਾ ਸ਼ੈਲਪੁਤਰੀ ਨੂੰ ਦਇਆ, ਸਨੇਹ ਅਤੇ ਪਿਆਰ ਦਾ ਸਰੂਪ ਮੰਨਿਆ ਜਾਂਦਾ ਹੈ। ਇੰਨ੍ਹਾਂ ਦਾ ਸਰੂਪ ਬਹੁਤ ਸਰਲ ਅਤੇ ਕੋਮਲ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਨਵਰਾਤਰੀ (Chaitra Navratri 2023) ਦੌਰਾਨ ਮਾਂ ਦੀ ਸੱਚੇ ਮਨ ਨਾਲ ਪੂਜਾ ਕਰਨ ਨਾਲ ਮਨਚਾਹੇ ਫਲ ਪ੍ਰਾਪਤ ਹੁੰਦੇ ਹਨ। ਸਾਰੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ।
ਚੈਤਰ ਨਵਰਾਤਰੀ (Chaitra Navratri 2023) ਦੇ ਸ਼ੁਰੂ ਹੋਣ ਦਾ ਸਮਾਂ ਅਤੇ ਖਤਮ ਹੋਣ ਦਾ ਸਮਾਂ (Chaitra Navratri Start and end date time)
ਚੈਤਰ ਘਟਸਥਾਪਨਾ ਦਾ ਸਮਾਂ 22 ਮਾਰਚ, ਬੁੱਧਵਾਰ ਅਤੇ ਮੁਹੂਰਤ ਸਵੇਰੇ 6:23 ਤੋਂ ਸਵੇਰੇ 7:32 ਤੱਕ ।
ਮਾਂ ਦੁਰਗਾ ਦੇ ਬਹੁਤ ਸਾਰੇ ਸ਼ਰਧਾਲੂ ਪੂਰੇ ਨੌਂ ਦਿਨਾਂ ਤੱਕ ਚੱਲਣ ਵਾਲੇ ਇਸ ਪਵਿੱਤਰ ਤਿਉਹਾਰ ਵਿੱਚ ਵਰਤ ਰੱਖਦੇ ਹਨ। ਵਰਤ ਦੌਰਾਨ, ਕੁਝ ਸ਼ਰਧਾਲੂ ਫਲਾਂ ਦਾ ਸੇਵਨ ਕਰਦੇ ਹਨ ਅਤੇ ਕੁਝ ਸਾਰਾ ਦਿਨ ਕੁਝ ਨਹੀਂ ਖਾਂਦੇ ਜਾਂ ਪੀਂਦੇ ਹਨ। ਹਾਲਾਂਕਿ, ਵਰਤ ਜਿੰਨਾ ਸਖਤ ਹੋਵੇਗਾ, ਸ਼ਰਧਾਲੂਆਂ ਦੀ ਸਿਹਤ 'ਤੇ ਓਨਾ ਹੀ ਜ਼ਿਆਦਾ ਅਸਰ ਪਵੇਗਾ। ਜੇਕਰ ਤੁਸੀਂ ਵੀ ਚੈਤਰ ਨਵਰਾਤਰੀ ਦਾ ਵਰਤ ਰੱਖਣ ਬਾਰੇ ਸੋਚ ਰਹੇ ਹੋ ਤਾਂ ਪਹਿਲੇ ਦਿਨ ਤੁਹਾਨੂੰ ਸੰਤੁਲਿਤ ਅਤੇ ਪੌਸ਼ਟਿਕ ਆਹਾਰ ਲੈਣਾ ਚਾਹੀਦਾ ਹੈ ਤਾਂ ਜੋ ਤੁਹਾਡਾ ਸਰੀਰ ਸਿਹਤਮੰਦ ਅਤੇ ਊਰਜਾਵਾਨ ਬਣਿਆ ਰਹੇ। ਹੇਠਾਂ ਕੁਝ ਭੋਜਨ ਦਿੱਤੇ ਗਏ ਹਨ ਜੋ ਤੁਸੀਂ ਨਵਰਾਤਰੀ ਦੌਰਾਨ ਖਾ ਸਕਦੇ ਹੋ।
ਨਾਸ਼ਤਾ
ਅਦਰਕ ਦੀ ਚਾਹ ਜਾਂ ਫਲਾਂ ਦਾ ਰਸ
ਆਲੂ
ਦੁਪਹਿਰ ਦਾ ਖਾਣਾ
- ਸਾਬੂਦਾਣਾ ਖਿਚੜੀ ਜਾਂ ਸਾਬੂਦਾਣਾ ਥਾਲੀਪੀਠ
- ਵਰਤ ਲਈ ਬਣਾਈ ਆਲੂ ਦੀ ਸਬਜ਼ੀ ਜਾਂ ਕੋਲੋਸੀਆ
- ਖੀਰ ਜਾਂ ਫਲ
ਸ਼ਾਮ ਦਾ ਸਨੈਕ
- ਫਲਾਂ ਦਾ ਸਲਾਦ ਜਿਵੇਂ ਕੇਲਾ, ਸੇਬ ਅਤੇ ਅਨਾਰ
ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਅਜੇ ਵੀ ਫਰਾਰ! ਲੁੱਕਆਊਟ ਨੋਟਿਸ ਹੋਇਆ ਜਾਰੀ, ਹਵਾਈ ਅੱਡਿਆਂ 'ਤੇ ਅਲਰਟ
ਵਰਤ ਦੇ ਦੌਰਾਨ ਨਾ ਕਰੋ ਇਹ ਗਲਤੀਆਂ
-ਤਲਿਆ ਹੋਇਆ ਭੋਜਨ ਨਾ ਖਾਓ ਜਾਂ ਘੱਟ ਤੋਂ ਘੱਟ ਤੇਲ ਦੀ ਵਰਤੋਂ ਕਰੋ
-ਬਹੁਤ ਜ਼ਿਆਦਾ ਮਸਾਲੇਦਾਰ, ਮਿੱਠਾ ਜਾਂ ਨਮਕੀਨ ਭੋਜਨ ਨਾ ਖਾਓ
-ਵਰਤ ਦੌਰਾਨ ਭੋਜਨ ਨੂੰ ਜ਼ਿਆਦਾ ਦੇਰ ਤੱਕ ਨਾ ਰੱਖੋ
-ਵਰਤ ਦੌਰਾਨ ਭਿੱਜੇ ਹੋਏ ਅਨਾਜ ਜਾਂ ਦਾਲਾਂ ਦੀ ਵਰਤੋਂ ਨਾ ਕਰੋ।
-ਵਰਤ ਦੇ ਦੌਰਾਨ ਬਹੁਤ ਸਾਰੇ ਸੁੱਕੇ ਮੇਵੇ ਨਹੀਂ ਖਾਣੇ ਚਾਹੀਦੇ, ਕਿਉਂਕਿ ਇਹ ਪਾਚਨ ਪ੍ਰਣਾਲੀ ਨੂੰ ਪਰੇਸ਼ਾਨ ਕਰ ਸਕਦੇ ਹਨ।
ਤੁਸੀਂ ਨਵਰਾਤਰੀ ਦੌਰਾਨ ਖਾਣਾ ਬਣਾਉਣ ਲਈ ਸੇਂਦਾ ਨਮਕ ਦੀ ਵਰਤੋਂ ਵੀ ਕਰ ਸਕਦੇ ਹੋ। ਸਾਤਵਿਕ ਭੋਜਨ ਬਣਾਉਣ ਲਈ ਸਫੇਦ ਨਮਕ ਦੀ ਵਰਤੋਂ ਨਾ ਕਰੋ। ਜਿਆਦਾ ਤਲੇ ਅਤੇ ਜ਼ਿਆਦਾ ਮਿੱਠੇ ਪਕਵਾਨ ਖਾਣ ਤੋਂ ਬਚੋ। ਇਸ ਤੋਂ ਇਲਾਵਾ ਵਰਤ ਦੇ ਦੌਰਾਨ ਤੁਸੀਂ ਫਲ ਖਾ ਸਕਦੇ ਹੋ। ਉਹ ਤੁਹਾਨੂੰ ਊਰਜਾ ਦੇਣ ਦਾ ਕੰਮ ਕਰਦੇ ਹਨ। ਤੁਸੀਂ ਫਲਾਂ ਤੋਂ ਬਣੇ ਜੂਸ ਅਤੇ ਸਮੂਦੀ ਵੀ ਲੈ ਸਕਦੇ ਹੋ।
ਇਹ ਵੀ ਪੜ੍ਹੋ: Ajmer Jhula Incident: ਅਜਮੇਰ 'ਚ 30 ਫੁੱਟ ਦੀ ਉਚਾਈ ਤੋਂ ਡਿੱਗਿਆ ਝੂਲਾ, 11 ਔਰਤਾਂ ਤੇ ਬੱਚੇ ਜ਼ਖ਼ਮੀ
ਇਸ ਤੋਂ ਇਲਾਵਾ ਵਰਤ ਦੇ ਦੌਰਾਨ ਤੁਸੀਂ ਦਹੀਂ ਅਤੇ ਦੁੱਧ ਆਦਿ ਵੀ ਖਾ ਸਕਦੇ ਹੋ। ਦਹੀਂ ਵਿੱਚ ਚੰਗੇ ਬੈਕਟੀਰੀਆ ਹੁੰਦੇ ਹਨ। ਇਹ ਤੁਹਾਡੇ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ ਪਰ ਵਰਤ ਦੇ ਦੌਰਾਨ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਹਾਈਡਰੇਟ ਰੱਖੋ। ਇਸ ਦੇ ਲਈ ਖੂਬ ਪਾਣੀ ਪੀਓ। ਇਸ ਤੋਂ ਇਲਾਵਾ ਹਾਈਡਰੇਟ ਰਹਿਣ ਲਈ ਤੁਸੀਂ ਨਾਰੀਅਲ ਪਾਣੀ ਅਤੇ ਜੂਸ ਵੀ ਲੈ ਸਕਦੇ ਹੋ।