Tarn Taran Clash News: ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਤਿਹਾਸਕ ਨਗਰ ਪਿੰਡ ਪਹੂਵਿੰਡ ਸਾਹਿਬ ਵਿਖੇ ਚੱਲ ਰਹੇ ਜੋੜ ਮੇਲੇ ਵਿਚੋਂ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਉਤਾਰਨ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਣ ਮਗਰੋਂ ਵਿਵਾਦ ਛਿੜ ਗਿਆ ਹੈ।


COMMERCIAL BREAK
SCROLL TO CONTINUE READING

ਕਥਿਤ ਤੌਰ ਉਤੇ ਵਾਇਰਲ ਵੀਡੀਓ ਵਿੱਚ ਕੁਝ ਕੁ ਨੌਜਵਾਨ ਜੋ ਮੇਲੇ ਵਿੱਚ ਲੱਗੇ ਪੰਡਾਲ ਵਿੱਚ ਸੰਗਤ ਦੀਆਂ ਜੁੱਤੀਆਂ ਗੰਢਣ ਦੀ ਸੇਵਾ ਕਰਨ ਲੱਗੇ ਹੋਏ ਸਨ। ਉਨ੍ਹਾਂ ਵੱਲੋਂ ਪੰਡਾਲ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫ਼ੋਟੋ ਲਗਾਈ ਗਈ ਸੀ। ਇਸ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਜ਼ਬਰਦਸਤੀ ਉਤਰਵਾ ਦਿੱਤਾ ਗਿਆ ਸੀ।


ਪ੍ਰਾਪਤ ਜਾਣਕਾਰੀ ਅਨੁਸਾਰ 25 ਜਨਵਰੀ ਤੋਂ ਲੈ ਕੇ 28 ਜਨਵਰੀ ਤੱਕ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ। ਇਸ ਸਬੰਧ ਵਿੱਚ ਇੱਕ ਸਿੱਖ ਜਥੇਬੰਦੀ ਵੱਲੋਂ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਆਪਣੇ ਤੰਬੂ ਵਿੱਚ ਲਗਾਈ ਗਈ ਸੀ ਤੇ ਜੋੜੇ ਗੰਡਣ ਦੀ ਸੇਵਾ ਕੀਤੀ ਜਾ ਰਹੀ ਸੀ।


ਇਹ ਵੀ ਪੜ੍ਹੋ : Mukhyamantri Tirth Yatra Yojana: ਅੱਜ ਰਾਜਪੁਰਾ ਤੋਂ ਸ੍ਰੀ ਖਾਟੂ ਸ਼ਾਹ ਲਈ 43 ਸ਼ਰਧਾਲੂਆਂ ਦਾ ਜੱਥਾ CM ਤੀਰਥ ਯਾਤਰਾ ਤਹਿਤ ਰਵਾਨਾ


ਇਸ ਦਾ ਵਿਰੋਧ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ। ਇਸ ਤੋਂ ਬਾਅਦ ਅਗਲੇ ਦਿਨ ਪ੍ਰਬੰਧਕ ਕਮੇਟੀ ਤੇ ਸਿੱਖ ਜਥੇਬੰਦੀਆਂ ਪੁਲਿਸ ਨੂੰ ਮੰਗ ਪੱਤਰ ਦੇਣ ਗਈ ਜਿਸ ਦੌਰਾਨ ਦੋਵਾਂ ਵਿੱਚ ਤਕਰਾਰ ਹੋ ਗਿਆ ਤੇ ਤਕਰਾਰ ਦੌਰਾਨ ਕਿਰਪਾਨਾਂ ਚੱਲੀਆਂ। ਜਿਸ ਵਿੱਚ ਇੰਸਪੈਕਟਰ ਸਮੇਤ 10 ਜ਼ਖ਼ਮੀ ਹੋ ਗਏ।


ਹਰਸਿਮਰਨ ਸਿੰਘ ਮੁਤਾਬਕ ਉਸ ਨੇ ਨੌਜਵਾਨਾਂ ਨੂੰ ਭਿੰਡਰਾਂਵਾਲੇ ਦੀ ਫੋਟੋ ਨੂੰ ਜੁੱਤੀ ਵਾਲੀ ਥਾਂ 'ਤੇ ਨਾ ਲਗਾਉਣ ਅਤੇ ਕਮੇਟੀ ਦੀ ਮਨਜ਼ੂਰੀ ਤੋਂ ਬਿਨਾਂ ਸੜਕ 'ਤੇ ਟੈਂਟ ਨਾ ਲਗਾਉਣ ਲਈ ਕਿਹਾ ਸੀ ਪਰ ਨੌਜਵਾਨਾਂ ਨੇ ਇਸ ਵੀਡੀਓ ਨੂੰ ਤੋੜ ਮਰੋੜ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਜਿਸ ਕਾਰਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸਿੱਖ ਸੰਗਤ ਵਿੱਚ ਗੁੱਸਾ ਭੜਕ ਗਿਆ।


ਜਦੋਂ ਉਹ ਕਾਰ ਵਿੱਚ ਮੌਜੂਦ ਸੀ ਤਾਂ ਜਥੇਬੰਦੀਆਂ ਨੇ ਉਸ ਦੀ ਕਾਰ ਨੂੰ ਘੇਰ ਲਿਆ। ਹਮਲਾ ਹੋਣ 'ਤੇ ਐਸਐਚਓ ਪਰਵਿੰਦਰ ਸਿੰਘ ਪੁਲਿਸ ਮੁਲਾਜ਼ਮਾਂ ਦੇ ਨਾਲ ਉਨ੍ਹਾਂ ਨੂੰ ਛੁਡਾਉਣ ਲਈ ਪਹੁੰਚੇ ਪਰ ਗੁੱਸੇ 'ਚ ਆਈ ਭੀੜ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ। ਇਸ ਵਿੱਚ ਹਰਸਿਮਰਨ ਸਿੰਘ ਅਤੇ ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ।
ਭਿੱਖੀਵਿੰਡ ਦੇ ਡੀਐਸਪੀ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਉਹ ਭਲਕੇ ਦੋਵਾਂ ਧਿਰਾਂ ਨੂੰ ਬੁਲਾ ਕੇ ਸਾਰੀਆਂ ਗਲਤਫਹਿਮੀਆਂ ਦੂਰ ਕਰਨਗੇ। ਉਨ੍ਹਾਂ ਨੇ ਸਾਰੇ ਸਿੱਖਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ।


ਇਹ ਵੀ ਪੜ੍ਹੋ : Bigg Boss 17 Winner: ਮੁਨੱਵਰ ਫਾਰੂਕੀ ਬਣੇ ਬਿੱਗ ਬੌਸ ਸੀਜ਼ਨ 17 ਦੇ ਜੇਤੂ, ਮਿਲੀ ਲੱਖਾਂ ਦੀ ਇਨਾਮ ਰਾਸ਼ੀ