Bhagwant Mann On Sheetal Angural: ਭਾਜਪਾ ਆਗੂ ਸ਼ੀਤਲ ਅੰਗੂਰਾਲ ਨੇ ਆਪ ਵਿਧਾਇਕ 'ਤੇ ਸੀਐਮ ਭਗਵੰਤ ਮਾਨ ਦੇ ਪਤਨੀ ਅਤੇ ਭੈਣ ਜੀ ਦੇ ਨਾਮ 'ਤੇ ਹਫ਼ਤਾ ਵਸੂਲੀ ਕਰਨ ਦੇ ਇਲਜ਼ਾਮ ਲਾਏ ਹਨ। ਜਿਸ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਹੁਣ ਜੁਆਬ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਪੱਛਮੀ ਸਰਕਲ ਵਿੱਚ ਵਿਸ਼ਾਲ ਰੋਡ ਸ਼ੋਅ ਕੱਢਿਆ। ਇਸ ਦੌਰਾਨ ਮੁੱਖ ਮੰਤਰੀ ਨੇ ਆਪਣੇ ਉਤੇ ਲੱਗੇ ਇਲਜ਼ਾਮਾਂ ਦਾ ਜੁਆਬ ਦਿੱਤਾ ਹੈ।


COMMERCIAL BREAK
SCROLL TO CONTINUE READING

ਸੀਐਮ ਮਾਨ ਨੇ ਕਿਹਾ- ਇਹ ਲੋਕ ਮੇਰ ਉੱਤੇ ਇਲਜ਼ਾਮ ਲਗਾਉਦੇ ਹਨ। ਜੇਕਰ ਮੈਂ ਸਿਰਫ ਪੈਸਾ ਕਮਾਉਣਾ ਚਾਹੁੰਦਾ ਸੀ, ਤਾਂ ਮੈਂ ਇੱਕ ਕਲਾਕਾਰ ਵਜੋਂ ਕੰਮ ਕਰ ਸਕਦਾ ਸੀ। ਪਰ ਲੋਕਾਂ ਦੀ ਸੇਵਾ ਲਈ ਮੈ ਰਾਜਨੀਤੀ ਵਿੱਚ ਆਇਆ ਤਾਂ ਜੋ ਲੋਕਾਂ ਦੀ ਸੇਵਾ ਕਰ ਸਕਾ। ਮੁੱਖ ਮੰਤਰੀ ਨੇ ਕਿਹਾ ਕਿ 20 ਸਾਲ ਪਹਿਲਾਂ ਮੈਂ ਆਪਣੇ ਸ਼ੋਅ ਲਈ ਇੰਡੀਆ ਵਿੱਚ 25 ਲੱਖ ਰੁਪਏ ਅਤੇ ਵਿਦੇਸ਼ ਵਿੱਚ 70 ਲੱਖ ਰੁਪਏ ਲੈਂਦਾ ਸੀ। ਜਿਸ ਦਿਨ ਸਾਡੇ 'ਤੇ ਇਕ ਰੁਪਏ ਦਾ ਵੀ ਇਲਜ਼ਾਮ ਲੱਗਾ ਸੀ, ਮੈਂ ਖੁਦ ਕਿਹਾ ਸੀ ਕਿ ਮੈਂ ਆਪਣੀ ਕੁਰਸੀ ਛੱਡ ਦੇਵਾਂਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਹੜੇ ਲੋਕ ਮੇਰੇ 'ਤੇ ਇਲਜ਼ਾਮ ਲਗਾ ਰਹੇ ਹਨ, ਉਨ੍ਹਾਂ ਦੇ ਪਿਤਾ ਪਾਕਿਸਤਾਨ ਤੋਂ ਸੋਨੇ ਦੇ ਬਿਸਕੁਟਾਂ ਦੀ ਤਸਕਰੀ ਕਰ ਰਹੇ ਹਨ।


ਮੁੱਖ ਮੰਤਰੀ ਨੇ ਮਾਨ ਨੇ ਕਿਹਾ ਕਿ ਸਾਲ ਪਹਿਲਾ ਇੱਕ ਬੰਦਾ ਤੁਸੀਂ ਜਿਤਾਇਆ ਸੀ। ਉਸ ਪਾਰਟੀ ਛੱਡਕੇ ਚਲਾ ਗਿਆ। 2 ਸਾਲ ਪਹਿਲਾਂ ਜਲੰਧਰ ਵੈਸਟ ਤੋਂ ਤੁਸੀਂ ਇੱਕ ਹੋਰ ਬੰਦਾ ਜਿਤਾਇਆ ਸੀ ਉਹ ਵੀ ਪਾਰਟੀ ਛੱਡਕੇ ਚਲਾ ਗਿਆ। ਜੇਕਰ ਭਗਤ ਇੱਥੋਂ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਨੂੰ ਵਜ਼ਾਰਤ ਦੀ ਪੌੜੀ ਚੜਾਉਣਾ ਮੇਰਾ ਕੰਮ ਹੈ।
ਸ਼ੀਤਲ ਅੰਗਰਾਲ ਪੈਸਾ ਕਮਾਉਣਾ ਚਾਹੁੰਦਾ ਸੀ ਜੋ ਉਹ ਸਾਡੀ ਪਾਰਟੀ ਵਿਚ ਨਹੀਂ ਕਮਾ ਸਕਦਾ ਸੀ ਇਸ ਲਈ ਉਸ ਨੇ ਪਾਰਟੀ ਬਦਲ ਲਈ। 13 ਜੁਲਾਈ ਨੂੰ ਪਤਾ ਲੱਗੇਗਾ ਕਿ ਪਾਰਟੀ ਪਹਿਲਾਂ ਜਿੱਤੀ ਜਾਂ ਸ਼ੀਤਲ ਅੰਗੂਰਾਲ।